ਬਠਿੰਡਾ, 23 ਜਨਵਰੀ : ਪੁਲਿਸ ਦੀ ਸਖ਼ਤੀ ਦੇ ਬਾਵਜੂਦ ਜਿੱਥੇ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ, ਉਥੇ ਪਿੰਡ ਘੁੱਦਾ ਦੇ ਲੋਕਾਂ ਵੱਲੋਂ ਚੋਰੀ ਦੇ ਸ਼ੱਕ ਵਿਚ ਫੜਿਆ ਗਿਆ ਵਿਅਕਤੀ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਘਟਨਾ ਦੇ ਕਈ ਦਿਨ ਬੀਤਣ ਦੇ ਬਾਵਜੂਦ ਸ਼ੱਕੀ ਵਿਅਕਤੀ ਦੇ ਮੁੜ ਪੁਲਿਸ ਦੇ ਹੱਥ ਨਾ ਲੱਗਣ ਕਾਰਨ ਪਿੰਡ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਮੰਗਲਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਸਥਾਨਕ ਪ੍ਰੈਸ ਕਲੱਬ ਵਿਚ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਪ੍ਰਿਤਪਾਲ ਉਰਫ਼ ਕਾਕਾ ਦੀ ਅਗਵਾਈ ਵਿਚ ਪਿੰਡ ਵਾਸੀਆਂ ਕੁਲਦੀਪ ਸਿੰਘ, ਪ੍ਰਿਤਪਾਲ ਸਿੰਘ, ਦਰਸ਼ਨ ਸਿੰਘ ,ਸੁਖਪ੍ਰੀਤ ਸਿੰਘ ,ਰਾਜਪ੍ਰੀਤ ਸਿੰਘ, ਨਿਰਮਲਜੀਤ ਸਿੰਘ ਆਦਿ ਵਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਲੰਘੀ 20 ਜਨਵਰੀ ਨੂੰ ਪਿੰਡ ਦੇ ਵਸਨੀਕ ਪ੍ਰਿਤਪਾਲ ਸਿੰਘ ਦੇ ਘਰ ਅੱਧੀ ਰਾਤ ਨੂੰ ਕੁਝ ਵਿਅਕਤੀਆਂ ਚੋਰੀ ਦੀ ਨੀਅਤ ਨਾਲ ਦਾਖ਼ਲ ਹੋ ਗਏ।
ਬਠਿੰਡਾ ’ਚ ਵੋਟਰਾਂ ਦੀ ਗਿਣਤੀ ਸਾਢੇ ਦਸ ਲੱਖ ਹੋਈ, ਪ੍ਰਸ਼ਾਸਨ ਵਲੋਂ ਅੰਤਿਮ ਪ੍ਰਕਾਸ਼ਨਾ ਜਾਰੀ
ਇਸ ਦੌਰਾਨ ਰੋਲਾ ਪੈਣ ’ਤੇ ਇਕ ਵਿਅਕਤੀ ਪ੍ਰਵਾਰ ਦੇ ਕਾਬੂ ਵਿਚ ਆ ਗਿਆ। ਇਸ ਮੌਕੇ ਆਸਪਾਸ ਘਰਾਂ ਦੇ ਲੋਕ ਵੀ ਇਕੱਠੇ ਹੋ ਗਏ ਤੇ ਕਾਬੂ ਕੀਤੇ ਵਿਅਕਤੀ ਨੂੰ ਥਾਣਾ ਨੰਦਗੜ੍ਹ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕ ਸਵੇਰ ਹੁੰਦੇ ਹੀ ਥਾਣੇ ਵਿਚ ਪਹੁੰਚੇ ਤਾਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀ ਨੂੰ ਪੁਛਗਿਛ ਲਈ ਸੀਆਈਏ ਸਟਾਫ ਵਿਖੇ ਭੇਜਿਆ ਗਿਆ ਹੈ। ਪ੍ਰੰਤੂ ਬਾਅਦ ਵਿਚ ਪਤਾ ਲੱਗਿਆ ਕਿ ਉਕਤ ਵਿਅਕਤੀ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ।
ਕਾਂਗਰਸੀ ਵਰਕਰਾਂ ਨੇ ਰਾਹੁਲ ਗਾਂਧੀ ਦੀ ਯਾਤਰਾ ਵਿੱਚ ਅੜਿਕਾ ਪਾਉਣ ‘ਤੇ ਅਸਾਮ ਦੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ
ਪਿੰਡ ਵਾੀਆਂ ਨੇ ਥਾਣਾ ਨੰਦਗੜ੍ਹ ਦੀ ਪੁਲਿਸ ਤੇ ਖ਼ਾਸਕਰ ਥਾਣਾ ਮੁਖੀ ’ਤੇ ਉਂਗਲ ਚੁੱਕਦਿਆਂ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਪੁਲਿਸ ਵੱਲੋਂ ਲਾਪ੍ਰਵਾਹੀ ਦਿਖਾਈ ਗਈ ਹੈ। ਇਸ ਤੋਂ ਪਹਿਲਾਂ ਵਾਟਰ ਵਰਕਸ ਤੋਂ ਮੋਟਰਾਂ ਚੋਰੀ ਹੋ ਗਈਆਂ ਸਨ, ਜਿਸ ਦੀ ਸ਼ਿਕਾਇਤ ਵੀ ਪੁਲਿਸ ਕੋਲ ਕੀਤੀ ਗਈ ਸੀ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਨਵੰਬਰ ਮਹੀਨੇ ਵਿਚ ਪਿੰਡ ਦੇ ਕੋਲ ਕੋਈ ਵਿਅਕਤੀ ਵੱਡੀ ਮਾਤਰਾ ਵਿਚ ਮਿਆਦ ਪੁਗਾ ਚੁੱਕੀਆਂ ਦਵਾਈਆਂ ਸੁੱਟੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ।
ਜਿਹੜਾ ਵੀ ਪਾਰਟੀ ਚ ਖਰਾਬੀ ਕਰੇਗਾ, ਉਸਨੂੰ ਨੋਟਿਸ ਨਹੀਂ ਸਿੱਧਾ ਬਾਹਰ ਕੱਢਾਂਗੇ: ਰਾਜਾ ਵੜਿੰਗ
ਚਕਮਾ ਦੇ ਫ਼ਰਾਰ ਹੋਏ ਵਿਅਕਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਥਾਣਾ ਮੁਖੀ
ਬਠਿੰਡਾ: ਉਧਰ ਸੰਪਰਕ ਕਰਨ ‘ਤੇ ਥਾਣਾ ਨੰਦਗੜ੍ਹ ਦੇ ਮੁਖੀ ਤਰੁਣਦੀਪ ਸਿੰਘ ਨੇ ਦਸਿਆ ਕਿ ਪੁਛਗਿਛ ਲਈ ਉਕਤ ਵਿਅਕਤੀ ਨੂੰ ਥਾਣੇ ਲਿਆਂਦਾ ਸੀ ਪ੍ਰੰਤੂ ਉਹ ਚਕਮਾ ਦੇ ਕੇ ਥਾਣੇ ਤੋਂ ਬਾਹਰ ਚਲਾ ਗਿਆ। ਉਨ੍ਹਾਂ ਕਿਹਾ ਕਿ ਚੋਰੀ ਨਹੀਂ ਸੀ, ਜਿਸਦੇ ਚੱਲਦੇ ਉਸਦੇ ਉਪਰ ਕੋਈ ਪਰਚਾ ਵਗੈਰਾ ਦਰਜ਼ ਨਹੀਂ ਸੀ। ਇਸਦੇ ਬਾਵਜੂਦ ਉਸਨੂੰ ਦੁਬਾਰਾ ਹਿਰਾਸਤ ਵਿਚ ਲਿਆ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਮੰਨਿਆ ਕਿ ਮੁਢਲੀ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਫ਼ਰਾਰ ਹੋਏ ਵਿਅਕਤੀ ਵਿਰੁਧ ਪਹਿਲਾਂ ਵੀ ਕੁੱਝ ਪਰਚੇ ਹਨ।













