
Firozpur News: ਪੰਜਾਬ ਦਾ ਜ਼ਿਲ੍ਹਾ ਫਿਰੋਜ਼ਪੁਰ, ਪ੍ਰਸ਼ਾਸਨ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਜਨਤਕ ਸੇਵਾਵਾਂ ਵਿੱਚ ਸੁਧਾਰਾਂ ਨਾਲ ਮਹੱਤਵਪੂਰਨ ਤਰੱਕੀ ਕਰ ਰਿਹਾ ਹੈ ਤਾਂ ਜੋ ਇੱਥੋਂ ਦੇ ਨਾਗਰਿਕਾਂ ਲਈ ਇੱਕ ਬਿਹਤਰ ਭਵਿੱਖ ਯਕੀਨੀ ਬਣਾਇਆ ਜਾ ਸਕੇ। ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਨੂੰ ਮਾਨਤਾ ਦਿੰਦਿਆਂ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ (ਏਡੀਪੀ) ਤਹਿਤ ਫ਼ਿਰੋਜ਼ਪੁਰ ਨੂੰ ਇਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਓਵਰਆਲ ਕੈਟਾਗਰੀ ਵਿੱਚ 5 ਕਰੋੜ ਰੁਪਏ ਨਾਲ ਸਨਮਾਨਿਤ ਕੀਤਾ ਗਿਆ ਹੈ।ਸਿੱਖਿਆ, ਸਿਹਤ ਸੰਭਾਲ, ਉਪਜੀਵਕਾ ਨੂੰ ਹੁਲਾਰਾ ਦੇਣ ਅਤੇ ਆਰਥਿਕ ਵਿਕਾਸ ਵਿੱਚ ਟੀਚਾਬੱਧ ਪਹੁੰਚ ਅਪਣਾ ਕੇ, ਜ਼ਿਲ੍ਹਾ ਸਥਾਈ ਤੇ ਸੁਚਾਰੂ ਸੁਧਾਰ ਲਾਗੂ ਕਰ ਰਿਹਾ ਹੈ, ਜੋ ਇੱਥੇ ਵਸਦੇ ਵੱਖ-ਵੱਖ ਭਾਈਚਾਰਿਆਂ ਨੂੰ ਸਮਰੱਥ ਬਣਾਉਂਦੇ ਹਨ।
ਇਹ ਵੀ ਪੜ੍ਹੋ ਸਰਕਾਰੀ ਮੁਲਾਜ਼ਮ ਬਣ ਕੇ 42.60 ਲੱਖ ਰੁਪਏ ਰਿਸ਼ਵਤ ਲੈਣ ਵਾਲਾ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਕੁਸ਼ਲਤਾ, ਨਵੀਨਤਾ ਅਤੇ ਨਾਗਰਿਕ ਸ਼ਮੂਲੀਅਤ ਸਦਕਾ ਫਿਰੋਜ਼ਪੁਰ ਇੱਕ ਸਮਾਵੇਸ਼ੀ ਅਤੇ ਦੀਰਘ-ਕਾਲੀ ਵਿਕਾਸ ਵੱਲ ਸਬੂਤੇ ਕਦਮੀਂ ਵਧ ਰਿਹਾ ਹੈ।ਸਨਮਾਨ ਵਜੋਂ ਪ੍ਰਾਪਤ ਹੋਏ ਫੰਡਾਂ ਮੁੱਖ ਖੇਤਰਾਂ ਨੂੰ ਮਜ਼ਬੂਤ ਕਰਨ, ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵਧਾਉਣ ਅਤੇ ਅਗਾਂਹਵਧੂ ਨੀਤੀਆਂ ਨੂੰ ਲਾਗੂ ਕਰਨ ਲਈ ਖ਼ਰਚੀਆਂ ਜਾਣਗੇ ਤਾਂ ਜੋ ਖੁਸ਼ਹਾਲ ਤੇ ਸ਼ਸਕਤ ਜ਼ਿਲ੍ਹੇ ਦੀ ਸਿਰਜਣਾ ਕੀਤੀ ਜਾ ਸਕੇ।ਨੀਤੀ ਆਯੋਗ ਫਿਰੋਜ਼ਪੁਰ ਦੀ ਪ੍ਰਗਤੀਸ਼ੀਲ ਸੁਧਾਰਾਂ ਅਤੇ ਸਮਾਵੇਸ਼ੀ ਵਿਕਾਸ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਗਈ ਹੈ, ਇਸਨੂੰ ਹੋਰਨਾਂ ਲਈ ਇੱਕ ਮਾਡਲ ਜ਼ਿਲ੍ਹੇ ਵਜੋਂ ਸਥਾਪਿਤ ਜਾ ਰਿਹਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।




