👉ਸੂਬਾ ਸਰਕਾਰ ਸਿੱਖਿਆ, ਸਿਹਤ ਤੇ ਖੇਡਾਂ ਵੱਲ ਦੇ ਰਹੀ ਹੈ ਵਿਸ਼ੇਸ਼ ਧਿਆਨ : ਜਗਰੂਪ ਗਿੱਲ
Bathinda News: ਬਠਿੰਡਾ ਸ਼ਹਿਰ ਨੂੰ ਜੋੜਣ ਲਈ 38 ਕਰੋੜ ਦੀ ਲਾਗਤ ਨਾਲ ਨਵੇਂ ਸਿਰੇ ਤੋਂ ਬਣੇ ਮੁਲਤਾਨੀਆ ਪੁਲ ਦੇ ਹੇਠਾਂ ਬਜ਼ੁਰਗਾਂ, ਨੌਜਵਾਨਾਂ, ਬੱਚਿਆਂ ਤੇ ਔਰਤਾਂ ਲਈ ਪਲੇਅ ਗਰਾਉਂਡ ਬਣੇਗਾ, ਜਿਸਦਾ ਨੀਂਹ ਪੱਥਰ ਅੱਜ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਦਸਿਆ ਕਿ ਮੁਲਤਾਨੀਆ ਪੁਲ ਹੇਠਾਂ ਪਿਆ ਖਾਲੀ ਸਥਾਨ ਲੰਮੇ ਸਮੇਂ ਤੋਂ ਅਣਵਰਤੋਂ ’ਚ ਸੀ, ਜਿਸਨੂੰ ਹੁਣ ਲੋਕ-ਹਿਤ ’ਚ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਸਿਰਕੀ ਬਾਜ਼ਾਰ ਵਾਲੀ ਸਾਈਡ 180 ਮੀਟਰ ਲੰਮਾ ਅਤੇ 11.5 ਮੀਟਰ ਚੌੜਾ ਟਰੈਕ ਤਿਆਰ ਕੀਤਾ ਜਾਵੇਗਾ। ਜਿਸ ’ਚ ਬੈਡਮਿੰਟਨ ਕੋਰਟ ਬਾਸਕਟ ਬਾਲ ਕੋਰਟ ਅਤੇ ਜਿੰਮ ਸਪੇਸ ਏਰੀਆ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ Gurwinder Murder Case; ਪਤੀ ਦੀ ਕਾ+ਤ+ਲ ਰੁਪਿੰਦਰ ਕੌਰ ਦੀ ‘ਸਹੇਲੀ’ ਪੁਲਿਸ ਵੱਲੋਂ ਗ੍ਰਿਫਤਾਰ
ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਡੀ.ਡੀ. ਮਿੱਤਲ ਟਾਵਰ ਵਾਲੀ ਸਾਈਡ 180 ਮੀਟਰ ਲੰਮਾ ਅਤੇ 11.5 ਮੀਟਰ ਚੌੜਾ ਟਰੈਕ ਤਿਆਰ ਕੀਤਾ ਜਾਵੇਗਾ। ਜਿਸ ’ਚ ਕ੍ਰਿਕਟ, ਸਕੈਟਿੰਗ ਅਤੇ ਵਾਕਿੰਗ ਟਰੈਕ ਬਣਾਇਆ ਜਾਵੇਗਾ। ਇਸ ਪਲੇਅ ਗਰਾਂਊਂਡ ਦਾ ਕੰਮ ਮੁਕੰਮਲ ਹੋਣ ਨਾਲ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਸੈਰ ਕਰਨ ਅਤੇ ਨੌਜਵਾਨਾਂ ਨੂੰ ਖੇਡਣ ਵਿੱਚ ਦੂਰ ਜਾਣ ਦੀ ਜਰੂਰਤ ਮਹਿਸੂਸ ਨਹੀਂ ਹੋਵੇਗੀ। ਇਸ ਨਾਲ ਨਾ ਸਿਰਫ਼ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ, ਸਗੋਂ ਸਿਹਤਮੰਦ ਜੀਵਨਸ਼ੈਲੀ ਵੱਲ ਵੀ ਪ੍ਰੇਰਿਤ ਹੋਣਗੇ। ਇਸ ਨਵੇਂ ਪੁਲ ਦੇ ਉਦਘਾਟਨ ਸਬੰਧੀ ਵਿਧਾਇਕ ਗਿੱਲ ਨੇ ਦਸਿਆ ਕਿ ਜਲਦੀ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸਦਾ ਨੀਂਹ ਪੱਥਰ ਰੱਖਣ ਲਈ ਆ ਰਹੇ ਹਨ।
ਇਹ ਵੀ ਪੜ੍ਹੋ ਸੰਘਣੀ ਧੁੰਦ ਨੇ ਬਠਿੰਡਾ ਪੱਟੀ ‘ਚ ਦੋ ਨੌਜਵਾਨਾਂ ਦੀ ਲਈ ਜਾ+ਨ, ਸੜਕ ਹਾਦਸੇ ਦਾ ਹੋਏ ਸ਼ਿਕਾਰ
ਸ. ਗਿੱਲ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਦੇ ਹਰ ਵਰਗ ਲਈ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਸੜਕਾਂ, ਸੀਵਰੇਜ, ਸਟਰੀਟ ਲਾਈਟਾਂ ਅਤੇ ਪਾਰਕਾਂ ਦੇ ਨਾਲ-ਨਾਲ ਖੇਡਾਂ ਲਈ ਮੌਕੇ ਪੈਦਾ ਕਰਨਾ ਸਰਕਾਰ ਦੀ ਵਿਸ਼ੇਸ਼ ਪਹਿਲਕਦਮੀ ਹੈ। ਇਸ ਮੌਕੇ ਕੌਂਸਲਰ ਸੁਖਜੀਤ ਸਿੰਘ ਢਿੱਲੋਂ, ਲੋਕ ਨਿਰਮਾਣ ਵਿਭਾਗ ਦੇ ਐਸਡੀਓ ਅਮੁੱਲਿਆ ਗਰਗ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਆਪ ਆਗੂ ਅਤੇ ਆਮ ਲੋਕ ਆਦਿ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













