ਸਫਾਈ ਵਿਵਸਥਾ ਦੇ ਮਾਮਲੇ ਵਿੱਚ ਸਨੇਟਰੀ ਅਧਿਕਾਰੀ ਤੇ ਸਫਾਈ ਕਰਮਚਾਰੀ ਨਾ ਵਰਤਣ ਕੋਈ ਕੁਤਾਹੀ: ਮੇਅਰ ਮਹਿਤਾ
ਗਿੱਲਪੱਤੀ-ਸੀਵਿਆਂ ਰੋਡ ਇੰਡਸਟਰੀਅਲ ਏਰੀਆ ਵੈਲਫੇਅਰ ਐਸੋਸੀਏਸ਼ਨ ਨਾਲ ਰੱਖੀ ਮੀਟਿੰਗ, ਸਮੱਸਿਆਵਾਂ ਦੇ ਜਲਦ ਸਮਾਧਾਨ ਦਾ ਦਿੱਤਾ ਭਰੋਸਾ
Bathinda News:ਸ਼ਹਿਰ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਬਣਾਉਣ ਸਮੇਤ ਆਮ ਜਨਤਾ ਨੂੰ ਮੁਢਲੀਆਂ ਸਹੂਲਤਾਂ ਦੇਣ ਲਈ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਅੱਜ ਨਗਰ ਨਿਗਮ ਦਫਤਰ ਵਿੱਚ ਦਿਨ ਭਰ ਜਨ ਸਮੱਸਿਆਵਾਂ ਸੁਣੀਆਂ ਅਤੇ ਉਕਤ ਸਮੱਸਿਆਵਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰਵਾਇਆ। ਉਨ੍ਹਾਂ ਵੱਲੋਂ ਜ਼ਿਲ੍ਹਾ ਵਣ ਅਧਿਕਾਰੀ ਨਾਲ ਆਪਣੇ ਦਫਤਰ ਵਿੱਚ ਮੀਟਿੰਗ ਵੀ ਰੱਖੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੇਅਰ ਨੇ ਦੱਸਿਆ ਕਿ ਜਨਤਾ ਨਗਰ ਵਿੱਚ ਨਹਿਰ ਦੇ ਕਿਨਾਰੇ ਸੈਰਗਾਹ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਡੀਐਫਓ ਨਾਲ ਬੈਠਕ ਕਰਕੇ ਉਕਤ ਸੈਰਗਾਹ ’ਤੇ ਆਉਣ ਵਾਲੇ ਖਰਚੇ ਸਬੰਧੀ ਵਿਚਾਰ ਵਿਟਾਂਦਰਾ ਕਰਦਿਆਂ ਪ੍ਰਪੋਜ਼ਲ ਤਿਆਰ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ ਬਠਿੰਡਾ ਝੀਲਾਂ ਨੂੰ ਸੈਰ ਸਪਾਟੇ ਦੇ ਹੱਬ ਵੱਜੋਂ ਵਿਕਸਿਤ ਕਰਨ ਦੀ ਯੋਜਨਾ ਬਣਾਏਗੀ ਪੰਜਾਬ ਸਰਕਾਰ: ਤਰੁਨਪ੍ਰੀਤ ਸਿੰਘ ਸੌਂਦ
ਉਨ੍ਹਾਂ ਕਿਹਾ ਕਿ ਨਹਿਰ ਦੇ ਕਿਨਾਰੇ ਸੈਰਗਾਹ ਬਣਾਉਣ ਲਈ ਵਣ ਵਿਭਾਗ ਤੋਂ ਪਰਮਿਸ਼ਨ ਵੀ ਜਲਦ ਲਈ ਜਾਵੇਗੀ। ਇਸ ਦੌਰਾਨ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਕੌਂਸਲਰਾਂ ਨਾਲ ਵੀ ਬੈਠਕ ਕਰਦਿਆਂ ਉਨ੍ਹਾਂ ਤੋਂ ਆਪਣੇ ਆਪਣੇ ਵਾਰਡਾਂ ਵਿੱਚ ਆ ਰਹੀਆਂ ਸਮੱਸਿਆਵਾਂ ਸਬੰਧੀ ਰਿਪੋਰਟ ਲਈ। ਕੌਂਸਲਰਾਂ ਨੇ ਸਾਫ ਸਫਾਈ ਦੇ ਪ੍ਰਬੰਧ ਨੂੰ ਪੁਖਤਾ ਕਰਨ ਸੰਬੰਧੀ ਮੇਅਰ ਸਾਹਿਬ ਨੂੰ ਅਪੀਲ ਕੀਤੀ। ਇਸ ਤੋਂ ਬਾਅਦ ਮੇਅਰ ਸ਼੍ਰੀ ਮਹਿਤਾ ਨੇ ਸਨੇਟਰੀ ਅਧਿਕਾਰੀਆਂ ਤੇ ਸਫਾਈ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹਿਦਾਇਤ ਜਾਰੀ ਕਰਦਿਆਂ ਕਿਹਾ ਕਿ ਸਾਫ ਸਫਾਈ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਸ ਲਈ ਵਾਰਡ ਵਾਈਜ ਸਫਾਈ ਵਿਵਸਥਾ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਰੋਜ਼ਾਨਾ ਦੀ ਰਿਪੋਰਟ ਉਨ੍ਹਾਂ ਨੂੰ ਉਨ੍ਹਾਂ ਦੇ ਦਫਤਰ ਵਿੱਚ ਨਿੱਜੀ ਤੌਰ ’ਤੇ ਸਨੇਟਰੀ ਅਧਿਕਾਰੀਆਂ ਵੱਲੋਂ ਸੌਂਪੀ ਜਾਵੇ। ਉਨ੍ਹਾਂ ਕਿਹਾ ਕਿ ਘਰਾਂ ਵਿੱਚੋਂ ਕੂੜਾ ਚੁੱਕਣ ਦੇ ਪ੍ਰਬੰਧਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਟਰੈਕਟਰ ਟਰਾਲੀਆਂ ਸਮੇਤ ਟਿੱਪਰ ਚਲਾਉਣ ਦੀ ਵਿਵਸਥਾ ਵਿਵਸਥਾ ਸੁਚਾਰੂ ਤਰੀਕੇ ਨਾਲ ਕੀਤੀ ਜਾਵੇ, ਤਾਂ ਜੋ ਮਹਾਂਨਗਰ ਬਠਿੰਡਾ ਨੂੰ ਸਾਫ ਸਫਾਈ ਦੇ ਮਾਮਲੇ ਵਿੱਚ ਆਦਰਸ ਸ਼ਹਿਰ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ ਤਹਿਸੀਲਦਾਰਾਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ 191 ਥਾਣਿਆਂ ਦੇ ਮੁਨਸ਼ੀਆਂ ਦੇ ਤਬਾਦਲੇ
ਮੇਅਰ ਸ਼੍ਰੀ ਮਹਿਤਾ ਨੇ ਇਸ ਦੌਰਾਨ ਨਗਰ ਨਿਗਮ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਗਰ ਨਿਗਮ ਵਿੱਚ ਆਪਣੇ ਕੰਮ ਲਈ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਪਰੇਸ਼ਾਨ ਨਾ ਕਰਨ, ਉਨ੍ਹਾਂ ਦੇ ਕੰਮ ਸਹੀ ਸਮੇਂ ਤੇ ਕਰਨ। ਇਸ ਦੌਰਾਨ ਮੇਅਰ ਨੇ ਅੱਜ ਗਿੱਲਪੱਤੀ-ਸੀਵਿਆਂ ਰੋਡ ਇੰਡਸਟਰੀਅਲ ਏਰੀਆ ਵੈਲਫੇਅਰ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਕਤ ਸਮੱਸਿਆਵਾਂ ਦਾ ਜਲਦ ਸਮਾਧਾਨ ਕਰਨ ਦਾ ਭਰੋਸਾ ਵੀ ਉਨ੍ਹਾਂ ਨੂੰ ਦਿੱਤਾ। ਇਸ ਮੌਕੇ ’ਤੇ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਲੱਕੀ, ਲੱਕੀ ਬੰਸਲ ਕੋਟਫੱਤਾ, ਰਜਨੀਸ਼ ਮਿੱਤਲ, ਜਤਿਨ ਗਰਗ, ਵਿਕਾਸ, ਸੰਦੀਪ, ਮੋਨੂੰ ਸਿੰਗਲਾ, ਪ੍ਰਮੋਦ, ਭੂਸਣ, ਮਨੀਸ਼ ਕਾਂਸਲ, ਮਨਪ੍ਰੀਤ ਸਿੰਘ ਤੇ ਰੋਹਿਤ ਸੈਣੀ ਮੌਜੂਦ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਜਨਤਾ ਨਗਰ ਵਿੱਚ ਨਹਿਰ ਦੇ ਕਿਨਾਰੇ ਬਣੇਗੀ ਸੈਰਗਾਹ, ਮੇਅਰ ਵੱਲੋਂ ਸੁਣੀਆਂ ਜਨ ਸਮੱਸਿਆਵਾਂ"