👉ਹਾਈਵੇ ’ਤੇ ਰਾਹਗੀਰਾਂ ਨੂੰ ਲੁੱਟਦੇ ਸਨ, ਨਸ਼ੇ ਦੀ ਪੁੂਰਤੀ ਲਈ ਕਰਦੇ ਸਨ ਲੁੱਟਖੋਹ
ਮੋਗਾ, 29 ਦਸੰਬਰ: ਮੋਗਾ ਪੁਲਿਸ ਨੇ ਬੀਤੇ ਕੱਲ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਹੈ, ਜਿਸਦੇ ਵਿਚ ਪੰਜਾਬ ਪੁਲਿਸ ਦਾ ਹੀ ਇੱਕ ਜਵਾਨ ਆਪਣੇ ਸਾਥੀਆਂ ਨਾਲ ਮਿਲਕੇ ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਇਸ ਗਿਰੋਹ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਨੇ ਹੁਣ ਤੱਕ ਇਲਾਕੇ ਵਿਚ ਹੋਈਆਂ ਕਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਵੀ ਹੱਲ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਅਨਵਰ ਅਲੀ ਨੇ ਦਸਿਆ ਕਿ ਗੁਪਤ ਇਤਲਾਹ ਮਿਲਣ ਤੋਂ ਬਾਅਦ ਬੱਧਨੀ ਕਲਾਂ ਪੁਲਿਸ ਪਾਰਟੀ ਵੱਲੋਂ ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਹਿਲ ਤੇ ਲੋਪੋ ਪੁਲਿਸ ਚੌਕੀ ਇੰਚਾਰਜ ਏਐੱਸਆਈ ਜਸਵੰਤ ਸਿੰਘ ਦੀ ਅਗਵਾਈ ਹੇਠ ਕੀਤੀ ਕਾਰਵਾਈ ਦੌਰਾਨ ਹਾਈਵੇਅ ’ਤੇ ਰਾਹਗੀਰਾਂ ਨੂੰ ਲੁੱਟਣ ਵਾਲੇ ਲੁਟੇਰਾ ਗਰੋਹ ਨੂੰ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ: ਦੱਖਣੀ ਕੋਰੀਆ ’ਚ ਜਹਾਜ਼ ਹੋਇਆ ਕਰੈਸ਼, 181 ਲੋਕ ਸਨ ਸਵਾਰ, ਕੁੱਝ ਦੇ ਹੀ ਜਿੰਦਾ ਬਚਣ ਦੀ ਉਮੀਦ
ਇੰਨ੍ਹਾਂ ਦੀ ਪਹਿਚਾਣ ਕੁਲਦੀਪ ਸਿੰਘ ਉਰਫ ਅਕਾਸ਼, ਗੁਰਮੁੱਖ ਸਿੰਘ ਉਰਫ ਭੋਲਾ, ਰਵਿੰਦਰ ਸਿੰਘ ਉਰਫ ਘੋੜਾ, ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਕਮਲਪ੍ਰੀਤ ਸਿੰਘ ਉਰਫ ਕੇਪੀ ਦੇ ਤੌਰ ’ਤੇ ਹੋਈ ਹੈ। ਵੱਡੀ ਤੇ ਹੈਰਾਨੀ ਵਾਲੀ ਗੱਲ ਇਹ ਸਾਰੇ ਮੁਲਜ਼ਮ ਇੱਕੋ ਪਿੰਡ ਦੋਧਰ ਸ਼ਰਕੀ ਦੇ ਰਹਿਣ ਵਾਲੇ ਹਨ। ਇੰਨ੍ਹਾਂ ਵਿਚੋਂ ਇੱਕ ਮੁਲਜ਼ਮ ਕਮਲਪ੍ਰੀਤ ਉਰਫ਼ ਕੇ.ਪੀ ਪੰਜਾਬ ਪੁਲਿਸ ਦੀ ਆਈਆਰਬੀ ਬਟਾਲੀਅਨ ਵਿਚ ਬਤੌਰ ਸਿਪਾਹੀ ਸੀ ਤੇ ਮੌਜੂਦਾ ਸਮੇਂ ਉਸਦੀ ਡਿਊਟੀ ਬਠਿੰਡਾ ਜੇਲ੍ਹ ਵਿਚ ਲੱਗੀ ਹੋਈ ਸੀ।
ਇਹ ਵੀ ਪੜ੍ਹੋ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ‘ਕਲਯੁਗੀ’ ਪਤਨੀ ਨੇ ਪਤੀ ਨੂੰ ‘ਗੱਡੀ’ ਚੜਾਇਆ , ਪ੍ਰੇਮੀ ਸਹਿਤ ਕਾਬੂ
ਹਾਲਾਂਕਿ ਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਡਿਊਟੀ ਤੋਂ ਗੈਰਹਾਜ਼ਰ ਰਹਿਣ ਕਾਰਨ ਵਿਭਾਗ ਨੇ ਉਸਨੂੰ ਮੁਅੱਤਲ ਕੀਤਾ ਹੋਇਆ ਸੀ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਪੁਲਿਸ ਮੁਲਾਜਮ ਨੂੰ ਇਹ ਨੌਕਰੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ’ਤੇ ਮਿਲੀ ਸੀ ਪ੍ਰੰਤੂ ਉਸਨੇ ਡਿਊਟੀ ਕਰਨ ਦੀ ਬਜਾਏ ਪੁੱਠੇ ਕੰਮਾਂ ਨੂੰ ਤਰਜ਼ੀਹ ਦਿੱਤੀ। ਇਸ ਗਿਰੋਹ ਦੇ ਜਿਅਦਾਤਰ ਮੈਂਬਰ ਨਸ਼ੇ ਦੇ ਆਦੀ ਸਨ ਜੋਕਿ ਇਸਦੀ ਪੂਰਤੀ ਲਈ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਪੁਲਿਸ ਨੇ ਇੰਨ੍ਹਾਂ ਕੋਲੋਂ ਦੋ ਮੋਟਰਸਾਈਕਲ ਤੇ ਚਾਰ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਬਠਿੰਡਾ ’ਚ ਤੈਨਾਤ ਪੰਜਾਬ ਪੁਲਿਸ ਦੇ ਜਵਾਨ ਨੇ ਸਾਥੀਆਂ ਨਾਲ ਮਿਲਕੇ ਬਣਾਇਆ ਲੁਟੇਰਾ ਗੈਂਗ,ਮੋਗਾ ਪੁਲਿਸ ਵੱਲੋਂ ਕਾਬੂ"