ਪੰਜਾਬੀ ਨੌਜਵਾਨ ਦਾ ਕੈਨੇਡਾ ’ਚ ਗੋਰੇ ਵੱਲੋਂ ਬੇਰਹਿਮੀ ਨਾਲ ਕ+ਤਲ

0
58
+1

ਮਲੇਰਕੋਟਲਾ, 7 ਸਤੰਬਰ: ਕਰੀਬ ਅੱਠ ਮਹੀਨੇ ਪਹਿਲਾਂ ਆਪਣੇ ਸੁਨਿਹਰੀ ਭਵਿੱਖ ਨੂੰ ਲੈ ਕੇ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਚ ਪੜਾਈ ਕਰਨ ਗਏ ਇੱਕ 22 ਸਾਲਾਂ ਪੰਜਾਬੀ ਨੌਜਵਾਨ ਦਾ ਇੱਕ ਗੋਰੇ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਦੀ ਦੁਖਦਾਈਕ ਖ਼ਬਰ ਸਾਹਮਣੇ ਆਈ ਹੈ। ਹਾਲੇ ਤੱਕ ਕਤਲ ਦੇ ਪਿੱਛੇ ਕਾਰਨਾਂ ਦਾ ਖ਼ੁਲਾਸਾ ਨਹੀਂ ਹੋ ਸਕਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਸ਼ਨਦੀਪ ਸਿੰਘ ਮਾਨ ਦੇ ਤੌਰ ‘ਤੇ ਹੋਈ ਹੈ, ਜੋਕਿ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਬਡਲਾ ਦਾ ਰਹਿਣ ਵਾਲਾ ਸੀ। ਹਾਲਾਂਕਿ ਘਟਨਾ ਤੋਂ ਬਾਅਦ ਹਮਲਾਵਾਰ ਊਥੇ ਹੀ ਖੜਾ ਰਿਹਾ ਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਪ੍ਰੰਤੂ ਇੱਕ ਸਿੱਖ ਨੌਜਵਾਨ ਦੇ ਹੋਏ ਇਸ ਕਤਲ ਤੋਂ ਬਾਅਦ ਕੈਨੇਡਾ ’ਚ ਰਹਿੰਦੇ ਪੰਜਾਬੀ ਭਾਈਚਾਰੇ ਵਿਚ ਰੋਸ਼ ਦੇਖਣ ਨੂੰ ਮਿਲ ਰਿਹਾ।

ਪ੍ਰਵਾਸੀ ਮਜਦੂਰ ਨਾਲ ਨਜਾਇਜ਼ ਸਬੰਧਾਂ ਦੀ ਭੇਂਟ ਚੜ੍ਹੀ ਤਿੰਨ ਬੱਚਿਆਂ ਦੀ ਮਾਂ, ਬੇਰਹਿਮੀ ਨਾਲ ਕੀਤਾ ਕ+ਤਲ

ਵੱਡੀ ਗੱਲ ਇਹ ਵੀ ਹੈ ਕਿ ਇਸ ਸ਼ਹਿਰ ਦਾ ਮੇਅਰ ਵੀ ਇੱਕ ਸਿੱਖ ਅਮਰਜੀਤ ਸਿੰਘ ਸੋਹੀ ਹੈ, ਜਿਸਦੇ ਕੋਲੋਂ ਪੰਜਾਬੀਆਂ ਨੇ ਦੋਸ਼ੀ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕਥਿਤ ਕਾਤਲ ਦੀ ਪਹਿਚਾਣ 40 ਸਾਲਾ ਏਗਰ ਵਿਸਕਰ ਦੇ ਰੂਪ ਵਿਚ ਹੋਈ ਹੈ। ਮੁਢਲੀ ਸੂਚਨਾ ਮੁਤਾਬਕ ਇਹ ਘਟਨਾ 4 ਸਤੰਬਰ ਨੂੰ ਵਾਪਰੀ ਹੈ ਤੇ ਕਾਤਲ ਵੱਲੋਂ ਜਸ਼ਨਦੀਪ ਦੇ ਸਰੀਰ ਉੱਪਰ ਤੇਜਧਾਰ ਹਥਿਆਰ ਨਾਲ ਵਾਰ ਕੀਤੇ ਗਏ, ਜਿਸਦੇ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਨੂੰ ਇੱਕ ਭਾਈਚਾਰਕ ਨਫ਼ਰਤੀ ਦੇ ਤੌਰ ’ਤੇ ਲਿਆ ਜਾ ਰਿਹਾ ਹੈ।

 

+1

LEAVE A REPLY

Please enter your comment!
Please enter your name here