ਘੁੱਦਾ30 ਜਨਵਰੀ:ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਵੱਲੋਂ ਅੱਜ ਯੂਨੀਵਰਸਿਟੀ ਕਾਲਜ ਘੁੱਦਾ ‘ਚ ਕੇਂਦਰੀ ਯੂਨੀਵਰਸਿਟੀ ਪੰਜਾਬ ਬਾਰੇ ਜਾਣਕਾਰੀ ਦਿੰਦਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਕੇਂਦਰੀ ਯੂਨੀਵਰਸਿਟੀ ਪੰਜਾਬ ਤੋਂ ਪਹੁੰਚੇ ਬੁਲਾਰਿਆਂ ਨੇ ਯੂਨੀਵਰਸਿਟੀ ‘ਚ ਵੱਖ – ਵੱਖ ਵਿਸ਼ਿਆਂ ਸੰਬੰਧੀ, ਯੂਨੀਵਰਸਿਟੀ ‘ਚ ਦਾਖਲੇ ਸੰਬੰਧੀ, ਚੱਲ ਰਹੇ ਡਿਪਲੋਮਾ ਕੋਰਸਾਂ ਅਤੇ ਯੂਨੀਵਰਸਿਟੀ ਸੰਬੰਧੀ ਜਾਣਕਾਰੀ ਦਿੱਤੀ। ਕੇਰਲਾ ਤੋਂ ਕੇਂਦਰੀ ਯੂਨੀਵਰਸਿਟੀ ਦੀ ਵਿਦਿਆਰਥਣ ਸ਼ਿਲਪਾ ਨੇ ਆਪਣਾ ਤਜ਼ਰਬਾ ਸਾਂਝਾਂ ਕਰਦਿਆਂ ਯੂਨੀਵਰਸਿਟੀ ਦੇ ਮਹੱਤਵ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨੂੰ ਦਾਖ਼ਲਾ ਪ੍ਰਕਿਰਿਆ ਬਾਰੇ ਦੱਸਿਆ। ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਸ਼ਨ ਦੇ ਭਿੰਨ ਵਿਭਾਗਾਂ ਬਾਰੇ ਜਾਣੂ ਕਰਵਾਇਆ ਅਤੇ ਦਾਖ਼ਲਾ ਲੈਣ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ ਬਾਜ਼ੀ ਪਲਟੀ, ਚੰਡੀਗੜ੍ਹ ਮੇਅਰ ਭਾਜਪਾ ਦਾ ਅਤੇ ਸੀਨੀ: ਤੇ ਡਿਪਟੀ ਮੇਅਰ ਕਾਂਗਰਸ ਦਾ ਬਣੇ
ਦਿੱਲੀ ਤੋਂ ਦੀਪਤੀ ਨੇ ਆਪਣਾ ਤਜ਼ਰਬਾ ਦੱਸਦਿਆਂ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਵੱਖੋ ਵੱਖਰੀਆਂ ਸਕੀਮਾਂ ਅਤੇ ਸਕਾਲਰਸ਼ਿਪਾਂ ਬਾਰੇ ਦੱਸਿਆ। ਅੰਗਰੇਜ਼ੀ ਭਾਸ਼ਾ ਦੀ ਸੀਮਤਾਈ ਤੋਂ ਉੱਪਰ ਉੱਠਣ ਲਈ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਭਾਰਤ ਦੇ ਅਲੱਗ -ਅਲੱਗ ਹਿੱਸਿਆਂ ਵਿਚੋਂ ਆਉਂਣ ਵਾਲੇ ਵਿਦਿਆਰਥੀਆਂ ਦੇ ਵੱਖੋ ਵੱਖਰੇ ਸਭਿਆਚਾਰਕ ਪਿਛੋਕੜਾਂ ਦੇ ਸੁਮੇਲ ਕਾਰਨ ਹੋਣ ਵਾਲੇ ਵਿਕਾਸ ਦੇ ਮਹੱਤਵ ਨੂੰ ਵੀ ਉਘਾੜਿਆ । ਸੈਮੀਨਾਰ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਸਕੂਲੀ ਵਿਦਿਆਰਥੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਜਿਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਏਕੀਕ੍ਰਿਤ ਅੰਡਰਗਰੈਜੂਏਟ ਪ੍ਰੋਗਰਾਮਾਂ ਬਾਰੇ ਦੱਸਿਆ ਗਿਆ। ਵਿਦਿਆਰਥੀਆਂ ਵੱਲੋਂ ਕੀਤੇ ਗਏ ਸਵਾਲਾਂ ਨੂੰ ਵੀ ਬੁਲਾਰੇ ਸੰਬੋਧਿਤ ਹੋਏ।ਇਸ ਮੌਕੇ ਵਿਦਿਆਰਥੀ ਆਗੂ ਗੁਰਦਾਤ ਸਿੰਘ, ਅਕਾਸ਼, ਨਵਜੋਤ, ਵਿਵੇਕ, ਸਿਮਰਨ ਆਦਿ ਸ਼ਾਮਲ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite