ਬਠਿੰਡਾ, 12 ਜੁਲਾਈ: ਸਥਾਨਕ ਸ਼ਹਿਰ ਦੇ ਵਿਚ ਲੁਟੇਰਿਆਂ ਤੇ ਬਦਮਾਸ ਹੁਣ ਇੰਨ੍ਹਾਂ ਬੇਖ਼ੋਫ਼ ਹੋ ਗਏ ਹਨ ਕਿ ਅੱਜ ਸਿਖ਼ਰ ਦੁਪਿਹਰ ਥਾਣਾ ਕੋਤਵਾਲੀ ਇਲਾਕੇ ਅਧੀਨ ਆਉਂਦੇ ਸ਼ਹਿਰ ਦੇ ਸਭ ਤੋਂ ਵੱਧ ਆਵਾਜਾਈ ਵਾਲੇ ਇਲਾਕੇ ਮੰਨੇ ਜਾਂਦੇ ਮਹਿਣਾ ਚੌਕ ਵਿਚ ਦੋ ਲੁਟੇਰੇ ਇੱਕ ਮਨੀ ਐਕਸਚੇਂਜਰ ਤੋਂ ਹਜ਼ਾਰਾਂ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਹਾਲਾਂਕਿ ਘਟਨਾ ਤੋਂ ਬਾਅਦ ਪੁਲਿਸ ਵੀ ਮੌਕੇ ’ਤੇ ਪੁੱਜ ਗਈ ਪ੍ਰੰਤੂ ਸੀਸੀਟੀਵੀ ਕੈਮਰਿਆਂ ਵਿਚ ਲੁਟੇਰੇ ਕੈਦ ਹੋਣ ਦੇ ਬਾਵਜੂਦ ਹਾਲੇ ਤੱਕ ਪੁਲਿਸ ਦੀ ਗ੍ਰਿਫਤਾਰ ਤੋਂ ਬਾਹਰ ਦੱਸੇ ਜਾ ਰਹੇ ਹਨ। ਸੂਚਨਾ ਮੁਤਾਬਕ ਮਹਿਣਾ ਚੌਕ ਇਲਾਕੇ ਵਿਚ ਸਥਿਤ ਅਗਰਵਾਲ ਮਨੀ ਐਕਸਚੇਂਜਰ ਉਪਰ ਦੁਪਿਹਰ ਕਰੀਬ ਸਵਾ 12 ਵਜੇਂ ਦੋ ਜਣੇ ਇੱਕ ਚਿੱਟੇ ਰੰਗ ਦੀ ਐਕਟਿਵਾ ’ਤੇ ਸਵਾਰ ਹੋ ਕੇ ਆਏ।
ਡੀਜੀਪੀ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਛੋਟੇ ਅਪਰਾਧਾਂ ਵਿੱਚ ਵੀ ਐਫਆਈਆਰ ਦਰਜ ਕਰਨ ਦੇ ਹੁਕਮ
ਜਿੱਥੇ ਇੱਕ ਲੁਟੇਰੇ ਨੇ ਦੁਕਾਨਦਾਰ ਰਸ਼ਿਤ ਅਗਰਵਾਲ ਨੂੰ ਪੈਸੇ ਬਦਲਾਉਣ ਸਬੰਧੀ ਗੱਲਬਾਤ ਕਰਕੇ ਉਸਦਾ ਧਿਆਨ ਭਟਕਾ ਦਿੱਤਾ ਤੇ ਦੂਜੇ ਲੁਟੇਰੇ ਨੇ ਦੁਕਾਨਦਾਰ ਦੇ ਗਲ ’ਤੇ ਕ੍ਰਿਪਾਨ ਰੱਖ ਕੇ ਉਸਨੂੰ ਚੁੱਪ ਚਾਪ ਬੈਠੇ ਰਹਿਣ ਲਈ ਕਿਹਾ। ਇਸਤੋਂ ਬਾਅਦ ਦੁਕਾਨ ਦੇ ਵਿਚ ਪਈ ਸਾਰੀ ਨਗਦੀ, ਸਮੇਤ ਨਵੇਂ ਨੋਟ,ਨੋਟਾਂ ਵਾਲੇ ਹਾਰ ਤੇ ਹੋਰ ਸਮਾਨ ਚੁੱਕ ਕੇ ਫ਼ਰਾਰ ਹੋ ਗਏ। ਦੁਕਾਨ ਤੋਂ ਲੁੱਟ ਤੋਂ ਬਾਅਦ ਕਿਲਾ ਰੋਡ ਵੱਲ ਫ਼ਰਾਰ ਹੋ ਗਏ ਪ੍ਰੰਤੂ ਅੱਗੇ ਉਹ ਇੱਕ ਬੰਦ ਗਲੀ ਵਿਚ ਫ਼ਸ ਗਏ, ਜਿੱਥੇ ਉਹ ਆਪਣੀ ਤਲਵਾਰ ਸੁੱਟ ਫ਼ਰਾਰ ਹੋ ਗਏ। ਇਸ ਮੌਕੇ ਥਾਣਾ ਕੋਤਵਾਲੀ ਦੇ ਇੰਚਾਰਜ਼ ਤੋਂ ਇਲਾਵਾ ਡੀਐਸਪੀ ਸਿਟੀ ਵੀ ਪੁੱਜੇ, ਜਿੰਨ੍ਹਾਂ ਭਰੋਸਾ ਦਿਵਾਇਆ ਕਿ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
Share the post "ਬਠਿੰਡਾ ਦੇ ਕੋਤਵਾਲੀ ਇਲਾਕੇ ’ਚ ਸਿਖ਼ਰ ਦੁਪਿਹਰ ਦੁਕਾਨਦਾਰ ਦੀ ਹਥਿਆਰਾਂ ਦੀ ਨੌਕ ’ਤੇ ਕੀਤੀ ਲੁੱਟ"