ਫਿਰੋਜ਼ਪੁਰ, 9 ਨਵੰਬਰ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਗਰੁੱਪ (ਰਿਟਾ)ਕੈਪਟਨ ਦਵਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਵੀ ਸਾਬਕਾ ਸੈਨਿਕਾਂ/ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ/ਸਾਬਕਾ ਸੈਨਿਕਾਂ ਦੇ ਆਸ਼ਰਿਤ ਜ਼ੋ ਫੌਜ਼ (ਰੱਖਿਆ ਸੇਵਾਵਾਂ) ਦੀ ਪੈਨਸ਼ਨ/ਫੈਮਲੀ ਪੈਨਸ਼ਨ ਲੈ ਰਹੇ ਹਨ ਅਤੇ ਜਿਨ੍ਹਾਂ ਨੇ ਮਹੀਨਾ ਨਵੰਬਰ 2024 ਵਿੱਚ ਸਪਰਸ਼ ਵਿਧੀ ਰਾਹੀਂ ਆਨਲਾਈਨ ਹਾਜ਼ਰੀ ਨਹੀਂ ਲਗਵਾਈ ਹੈ,
ਇਹ ਵੀ ਪੜੋ੍ਨਾਜਾਇਜ਼ ਮਾਈਨਿੰਗ ਵਿਰੁਧ ਸਰਕਾਰ ਦੀ ਸਖ਼ਤੀ:ਵਿਜੀਲੈਂਸ ਨੇ ਪ੍ਰਾਈਮਵਿਜਨ ਕੰਪਨੀ ਦਾ ਠੇਕੇਦਾਰ ਰਾਜਸਥਾਨ ਤੋਂ ਚੁੱਕਿਆ
ਉਨ੍ਹਾਂ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਫਿਰੋਜ਼ਪੁਰ ਛਾਉਣੀ, ਨੇੜੇ ਸਾਰਾਗੜ੍ਹੀ ਗੁਰੂਦੁਆਰਾ ਵਿਖੇ ਸਪਰਸ਼ ਵਿਧੀ ਰਾਹੀਂ ਜੀਵਤ ਹੋਣ ਦਾ ਪ੍ਰਮਾਣ ਪੱਤਰ ਆਨਲਾਈਨ ਪੇਸ਼ ਕਰਨ ਲਈ ਮਿਤੀ 11 ਨਵੰਬਰ 2024 ਤੋਂ 22 ਨਵੰਬਰ 2024 ਤੱਕ (ਸਰਕਾਰੀ ਛੁੱਟੀਆਂ ਤੋਂ ਇਲਾਵਾ) ਦਫਤਰੀ ਸਮੇਂ ਦੌਰਾਨ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਉਹ ਆਪਣੀ ਪੈਨਸ਼ਨ ਦਾ ਪੀ.ਪੀ.ਓ, ਆਧਾਰ ਕਾਰਡ, ਪੈਨਸ਼ਨ ਦੀ ਬੈਂਕ ਪਾਸ ਬੁੱਕ, ਮੋਬਾਇਲ ਫੋਨ (ਜਿਸ ਵਿੱਚ ਹਰੇਕ ਮਹੀਨੇ ਪੈਨਸ਼ਨ ਦਾ ਮੈਜੇਜ਼ ਆਉਂਦਾ ਹੈ) ਅਤੇ ਪੈਨਸ਼ਨ ਨਾਲ ਸਬੰਧਤ ਦਸਤਾਵੇਜ਼ ਲੈ ਕੇ ਇਸ ਦਫਤਰ ਵਿਖੇ ਪਹੁੰਚ ਕੇ ਮੌਕੇ ਦਾ ਲਾਭ ਉਠਾਉਣ।
Share the post "ਸਾਬਕਾ ਫ਼ੌਜੀਆਂ ਲਈ 11 ਤੋਂ 22 ਨਵੰਬਰ ਤੱਕ ਲਗਾਇਆ ਜਾਵੇਗਾ ਵਿਸ਼ੇਸ ਕੈਂਪ: ਦਵਿੰਦਰ ਸਿੰਘ ਢਿੱਲੋਂ"