Tuesday, February 3, 2026

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਹੋਸਟਲ ’ਚ ਕੀਤੀ ਆਤਮ+ਹੱਤਿਆ

Date:

spot_img

ਬਠਿੰਡਾ, 6 ਅਕਤੂਬਰ: ਸਥਾਨਕ ਬਾਦਲ ਰੋਡ ’ਤੇ ਸਥਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਵਿਚ ਐਤਵਾਰ ਨੂੰ ਇੱਕ ਵਿਦਿਆਰਥਣ ਦੇ ਵੱਲੋਂ ਹੋਸਟਲ ਦੇ ਕਮਰੇ ’ਚ ਫ਼ਾਹਾ ਲੈ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਵਨੀਤ ਕੌਰ ਨਾਂ ਦੀ ਇਹ ਵਿਦਿਆਰਥਣ ਯੂਨੀਵਰਸਿਟੀ ’ਚ ਬੀਐਸਸੀ ਨਾਨ ਮੈਡੀਕਲ ਪਹਿਲੇ ਸਾਲ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ। ਹਾਲੇ ਤੱਕ ਇਸ ਵਿਦਿਆਰਥਣ ਵੱਲੋਂ ਇੰਨ੍ਹਾਂ ਵੱਡਾ ਕਦਮ ਚੁੱਕਣ ਦੇ ਪਿੱਛੇ ਕਾਰਨਾਂ ਦਾ ਖ਼ੁਲਾਸਾ ਨਹੀਂ ਹੋਇਆ ਪ੍ਰੰਤੂ ਕਿਹਾ ਜਾ ਰਿਹਾ ਕਿ ਇਹ ਵਿਦਿਆਰਥਣ ਪ੍ਰੇਸ਼ਾਨ ਚੱਲ ਰਹੀ ਸੀ।

ਇਹ ਵੀ ਪੜ੍ਹੋ:ਬਠਿੰਡਾ ਨਗਰ ਨਿਗਮ ਦੇ ਟਿੱਪਰਾਂ ਦੇ ਪਹੀਏ ਰੁਕੇ …, ਸ਼ਹਿਰ ’ਚ ਲੱਗੇ ਕੂੜੇ ਦੇ ਢੇਰ

ਵਿਦਿਆਰਥਣ ਫ਼ਰੀਦਕੋਟ ਇਲਾਕੇ ਨਾਲ ਸਬੰਧਤ ਇੱਕ ਪਿੰਡ ਦੀ ਦੱਸੀ ਜਾ ਰਹੀ ਹੈ। ਵੱਡੀ ਗੱਲ ਇਹ ਵੀ ਹੈ ਕਿ ਇਸ ਮਾਮਲੇ ’ਤੇ ਯੂਨੀਵਰਸਿਟੀ ਦੇ ਅਧਿਕਾਰੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਸੂਚਨਾ ਮੁਤਾਬਕ ਛੁੱਟੀਆਂ ਕਾਰਨ ਜਿਆਦਾਤਰ ਬੱਚੇ ਆਪਣੇ ਘਰਾਂ ਨੂੰ ਗਏ ਹੋਏ ਸਨ ਤੇ ਇਹ ਲੜਕੀ ਹੋਸਟਲ ਵਿਚ ਠਹਿਰੀ ਹੋਈ ਸੀ। ਇਸਨੇ ਸਵੇਰੇ ਕਾਲਜ਼ ਹੋਸਟਲ ਦੀ ਮੈਸ ਵਿਚ ਖ਼ਾਣਾ ਖ਼ਾਧਾ ਅਤੇ ਆਪਣੇ ਕਮਰੇ ਵਿਚ ਚਲੀ ਗਈ।

ਇਹ ਵੀ ਪੜ੍ਹੋ:ਸੜਕ ਹਾਦਸੇ ਵਿਚ ਭੈਣ-ਭਰਾ ਦੀ ਮੌ+ਤ, ਕੈਂਟਰ ਦੀ ਚਪੇਟ ’ਚ ਆਉਣ ਕਾਰਨ ਵਾਪਰਿਆਂ ਹਾਦਸਾ

ਇਸਤੋਂ ਬਾਅਦ ਜਦ ਚਾਰ ਵਜੇਂ ਉਸਦੇ ਨਾਲ ਕਮਰੇ ਵਿਚ ਰਹਿਣ ਵਾਲੀ ਲੜਕੀ ਘਰੋਂ ਆਈ ਤਾਂ ਕਮਰੇ ਦਾ ਅੰਦਰੋਂ ਦਰਵਾਜ਼ਾ ਬੰਦ ਸੀ ਤੇ ਕਾਫ਼ੀ ਖੜਕਾਉਣ ਦੇ ਬਾਅਦ ਜਦ ਇਸ ਲੜਕੀ ਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਉਸਨੇ ਹੋਸਟਲ ਵਾਰਡਨਾਂ ਤੱਕ ਪਹੁੰਚ ਕੀਤੀ। ਜਿਸਤੋਂ ਬਾਅਦ ਪੁਲਿਸ ਦੀ ਹਾਜ਼ਰੀ ’ਚ ਦਰਵਾਜ਼ਾ ਤੋੜਿਆ ਗਿਆ ਤੇ ਅੰਦਰ ਵਿਦਿਆਰਥਣ ਛੱਤ ਨਾਲ ਲੱਗੇ ਹੋਏ ਪੱਖੇ ’ਤੇ ਲਟਕ ਰਹੀ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਲੜਕੀ ਦੇ ਮਾਪੇ ਪੁੱਜ ਗਏ ਹਨ ਤੇ ਉਨ੍ਹਾਂ ਦੇ ਬਿਆਨਾਂ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ।

 

LEAVE A REPLY

Please enter your comment!
Please enter your name here

Share post:

spot_img

Popular

More like this
Related

Summer hill Convent School Bathinda ਵੱਲੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ

Bathinda News:ਸਮਰ ਹਿੱਲ ਕਾੱਨਵੈਂਟ ਸਕੂਲ, ਬਠਿੰਡਾ ਵਿਖੇ ਦਸਵੀਂ ਜਮਾਤ...

ਵਾਈਸ ਚਾਂਸਲਰ ਡਾ. ਰਾਮੇਸ਼ਵਰ ਸਿੰਘ ਵੱਲੋਂ ਡਾ. ਹਰਮੀਤ ਕੌਰ ਦੀ ਕਿਤਾਬ “ਬਿਲਡਿੰਗ ਦਾ ਸੈਲਫ” ਰੀਲੀਜ਼

👉ਵਿਅਕਤੀ ਦੇ ਸਰਵਪੱਖੀ ਵਿਕਾਸ ਵਿੱਚ ਸਹਾਈ ਹੈ ਇਹ ਕਿਤਾਬ-...

Malwa College Bathinda ਵਿਖੇ ਅੰਤਰ-ਸਕੂਲ ਕਲਾ ਮੇਲਾ 2026; ਜੋਸ਼-ਓ-ਫ਼ਰੋਸ਼ ਨਾਲ ਕਰਵਾਇਆ ਗਿਆ

Bathinda News:ਮਾਲਵਾ ਕਾਲਜ ਬਠਿੰਡਾ ਵਿਖੇ ਅੰਤਰ-ਸਕੂਲ ਕਲਾ-ਮੇਲਾ Talent Hunt-2026...

ਪੰਜਾਬ ਐਸ.ਜੀ.ਐਸ.ਟੀ. ਵਿਕਾਸ ਦਰ ਸਬੰਧੀ ਭਾਰਤ ਵਿੱਚ ਸਭ ਤੋਂ ਅੱਗੇ: ਹਰਪਾਲ ਸਿੰਘ ਚੀਮਾ

👉ਐਸ.ਜੀ.ਐਸ.ਟੀ. ਵਸੂਲਣ ਦੀ ਦਰ ਵਿੱਚ 14.4 ਫ਼ੀਸਦ ਦਾ ਵਾਧਾ,...