ਬਠਿੰਡਾ, 18 ਸਤੰਬਰ: ਸਥਾਨਕ ਬਠਿੰਡਾ ਡੱਬਵਾਲੀ ਰੋਡ ‘ਤੇ ਪੈਂਦੇ ਪਿੰਡ ਗਹਿਰੀ ਬੁੱਟਰ ਅਤੇ ਸੈਣੇਵਾਲਾ ਦੇ ਵਿਚਕਾਰ ਸਥਿਤ ਇੱਕ ਫੋਮ ਫੈਕਟਰੀ ਵਿੱਚ ਬੀਤੀ ਰਾਤ ਅੱਗ ਲੱਗਣ ਕਾਰਨ ਤਿੰਨ ਮਜ਼ਦੂਰਾਂ ਦੇ ਜਿੰਦਾ ਸੜਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਹ ਅੱਗ ਇੰਨੀਂ ਭਿਆਨਕ ਸੀ ਕਿ ਇਸ ਨੂੰ ਬੁਝਾਉਣ ਦੇ ਲਈ ਬਠਿੰਡਾ ਜ਼ਿਲੇ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਵੀ ਘੱਟ ਪੈ ਗਈਆਂ ਅਤੇ ਅੱਗ ਬਝਾਉਣ ਦੇ ਲਈ ਆਸ ਪਾਸ ਦੇ ਜਿਲਿਆਂ ਤੋਂ ਹੋਰ ਗੱਡੀਆਂ ਮੰਗਵਾਉਣੀਆਂ ਪਈਆਂ। ਘਟਨਾ ਦਾ ਪਤਾ ਚੱਲਦੇ ਹੀ ਏਡੀਸੀ ਨਰਿੰਦਰ ਸਿੰਘ ਧਾਲੀਵਾਲ, ਐਸਪੀ ਸਿਟੀ ਨਰਿੰਦਰ ਸਿੰਘ ਸਹਿਤ ਐਸਡੀਐਮ ਬਠਿੰਡਾ, ਡੀਐਸਪੀ ਅਤੇ ਹੋਰ ਸਿਵਿਲ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਮੌਕੇ ਤੇ ਪੁੱਜ ਗਏ। ਅੱਗ ਦੇ ਉੱਪਰ ਦਿਨ ਚੜਦੇ ਤੱਕ ਮਸਾਂ ਕਾਬੂ ਪਾਇਆ ਜਾ ਸਕਿਆ। ਘਟਨਾ ਸਮੇਂ ਫੈਕਟਰੀ ਦੇ ਵਿੱਚ ਪੰਜ ਮਜ਼ਦੂਰ ਕੰਮ ਕਰ ਰਹੇ ਸਨ ਜਿਨਾਂ ਦੇ ਵਿੱਚੋਂ ਤਿੰਨਾਂ ਦੀ ਮੌਤ ਹੋ ਗਈ ।
ਮੁੱਖ ਮੰਤਰੀ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤਣ ਲਈ ਭਾਰਤੀ ਹਾਕੀ ਟੀਮ ਨੂੰ ਵਧਾਈ
ਮਿਰਤਕਾਂ ਦੀ ਪਹਿਚਾਣ ਲਖਵੀਰ ਸਿੰਘ, ਨਿੰਦਰ ਸਿੰਘ ਅਤੇ ਵਿਜੇ ਦੇ ਤੌਰ ‘ਤੇ ਹੋਈ ਹੈ। ਏਡੀਸੀ ਨਰਿੰਦਰ ਸਿੰਘ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਤਿੰਨ ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਲਾਸ਼ਾਂ ਨੂੰ ਬਠਿੰਡਾ ਦੇ ਸਿਵਿਲ ਹਸਪਤਾਲ ਦੇ ਮੁਰਦਾਘਰ ਵਿੱਚ ਪਹੁੰਚਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਢਲੀ ਸੂਚਨਾ ਮੁਤਾਬਕ ਇਹ ਘਟਨਾ ਗੈਸ ਦਾ ਬਲਾਸਟ ਹੋਣ ਕਾਰਨ ਵਾਪਰੀ ਹੋਣ ਦੀ ਸੰਭਾਵਨਾ ਹੈ, ਕਿਉਂਕਿ ਇੱਥੇ ਫੋਮ ਵਗੈਰਾ ਦੇ ਵਿੱਚ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ। ਫੈਕਟਰੀ ਦਾ ਨਾਮ ਹੈਰੀਟੇਜ ਫੋਮ ਦੱਸਿਆ ਗਿਆ ਹੈ ਜਿਸਦੇ ਮਾਲਕ ਵੀ ਮੌਕੇ ਤੇ ਹੀ ਪੁੱਜ ਗਏ ਸਨ। ਥਾਣਾ ਸੰਗਤ ਦੇ ਐਸਐਚਓ ਇੰਸਪੈਕਟਰ ਪਰਮਪਾਰਸ ਸਿੰਘ ਚਾਹਲ ਨੇ ਇਸ ਮਾਮਲੇ ਵਿੱਚ ਅਗਲੀ ਬਣਦੀ ਕਾਨੂੰਨੀ ਕਾਰਵਾਈ ਸਬੰਧੀ ਦੱਸਿਆ ਕਿ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਮ੍ਰਿਤਕਾਂ ਦੇ ਵਾਰਸਾਂ ਦੇ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Share the post "ਬਠਿੰਡਾ ‘ਚ ਗੱਦਿਆਂ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਤਿੰਨ ਮਜ਼ਦੂਰ ਜਿੰਦਾ ਸੜੇ"