ਬਰਨਾਲਾ, 30 ਦਸੰਬਰ: ਸਥਾਨਕ ਸ਼ਹਿਰ ਵਿਚ ਇੱਕ ਵਪਾਰੀ ਦੇ ਘਰ ਲੱਗੇ ਗੈਸ ਗੀਜ਼ਰ ਫ਼ਟਣ ਕਾਰਨ ਮਕਾਨ ਨੂੰ ਅੱਗ ਲੱਗਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਘਟਨਾ ਦਾ ਪਤਾ ਲੱਗਦੇ ਹੀ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ ਅਤੇ ਆਮ ਲੋਕਾਂ ਨੇ ਵੀ ਸਹਿਯੋਗ ਦਿੱਤਾ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ ਢਾਈ ਮਹੀਨੇ ਪਹਿਲਾਂ ਵਿਆਹੀ ਲੜਕੀ ਦੀ ਰਹੱਸਮਈ ਹਾਲਾਤਾਂ ਵਿਚ ਮੌਤ, ਸਹੁਰੇ ਪ੍ਰਵਾਰ ਵਿਰੁਧ ਪਰਚਾ ਦਰਜ਼
ਇਹ ਘਟਨਾ ਸ਼ਹਿਰ ਦੇ ਹੰਡਿਆਇਆ ਬਜ਼ਾਰ ਵਿਚ ਵਾਪਰੀ, ਜਿੱਥੇ ਭਗਵਾਨ ਦਾਸ ਪੱਛਮ ਵਾਲੇ ਦੇ ਘਰ ਇਹ ਲੱਗੀ। ਤਿੰਨ ਮੰਜਿਲਾਂ ਇਸ ਘਰ ਦੇ ਹੇਠਲੇ ਹਿੱਸੇ ਵਿਚ ਦੁਕਾਨ ਤੇ ਉਪਰ ਰਿਹਾਇਸ਼ ਹੈ। ਅੱਗ ਦੇ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਘਰ ਵਿਚ ਮੌਜੂਦ ਪ੍ਰਵਾਰ ਦੇ ਮੈਂਬਰਾਂ ਨੂੰ ਦੂਜਿਆਂ ਦੇ ਘਰਾਂ ਰਾਹੀਂ ਅੱਗ ਵਿਚੋਂ ਬਾਹਰ ਕੱਢਿਆ।