Bathinda News: ਛੱਪੜਾਂ ਦੇ ਗੰਦੇ ਪਾਣੀ ਤੋਂ ਨਿਜ਼ਾਤ ਦਿਵਾਉਣ ਲਈ 19 ਕਰੋੜ ਦੀ ਲਾਗਤ ਨਾਲ ਕੋਟਸ਼ਮੀਰ ਚ’ ਲੱਗੇਗਾ ਟਰੀਟਮੈਂਟ ਪਲਾਂਟ

0
153
+1

ਬਠਿੰਡਾ, 20 ਦਸੰਬਰ: Bathinda News(ਅਸ਼ੀਸ਼ ਮਿੱਤਲ): ਜ਼ਿਲੇ ਦੇ ਸਭ ਤੋਂ ਵੱਡੇ ਪਿੰਡਾਂ ’ਚ ਸ਼ੁਮਾਰ ਕੋਟਸ਼ਮੀਰ ਦੇ ਪਿੰਡ ਛੱਪੜਾਂ ਦੇ ਗੰਦੇ ਪਾਣੀ ਤੋਂ ਨਿਜ਼ਾਤ ਪਾਉਣ ਲਈ ਸਾਢੇ 19 ਕਰੋੜ ਦੀ ਲਾਗਤ ਨਾਲ ਟਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ, ਜੋਕਿ ਪਿੰਡ ਦੇ ਚਾਰ ਛੱਪੜਾਂ ਦੇ ਗੰਦੇ ਪਾਣੀ ਨੂੰ ਸੋਧ ਕੇ ਸਾਫ਼ ਕਰੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਦੇ ਪ੍ਰਧਾਨ ਰਮਨਦੀਪ ਕੌਰ ਸਿੱਧੂ, ਮੀਤ ਪ੍ਰਧਾਨ ਜਸਕਰਨ ਸਿੰਘ ਸੈਕਟਰੀ ਆਦਿ ਨੇ ਦਸਿਆ ਕਿ ‘‘ਹਲਕੇ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਯਤਨਾਂ ਸਦਕਾਂ ਇਸ ਟਰੀਟਮੈਂਟ ਪਲਾਂਟ ਦੇ ਨਾਂਲ ਪਿੰਡ ਦੇ ਲੋਕਾਂ ਨੂੰ ਗੰਦਗੀ ਤੋਂ ਰਾਹਤ ਮਿਲੇਗੀ। ’’

ਇਹ ਵੀ ਪੜ੍ਹੋ ਉਪ ਚੋਣ: ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ, ਅਜਾਦ ਉਮੀਦਵਾਰ ਨੇ ਜਤਾਇਆ ਧੱਕੇਸ਼ਾਹੀ ਦਾ ਖ਼ਦਸ਼ਾ

ਉਨ੍ਹਾਂ ਦਸਿਆ ਕਿ ਇਸ ਟਰੀਟਮੈਂਟ ਪਲਾਂਟ ਲਈ ਟੈਂਡਰ ਹੋ ਚੁੱਕੇ ਹਨ ਅਤੇ ਜਲਦੀ ਹੀ ਇਸਦਾ ਕੰਮ ਸ਼ੁਰੂ ਹੋ ਜਾਵੇਗਾ। ਉਧਰ ਇਸ ਕੰਮ ਦਾ ਜਾਇਜ਼ਾ ਲੈਣ ਲਈ ਪੁੱਜੇ ਵਿਧਾਇਕ ਅਮਿੱਤ ਰਤਨ ਕੋਟਫੱਤਾ ਨੇ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਛੱਪੜਾਂ ਨੂੰ ਸਾਫ਼ ਸੁਥਰਾ ਕਰਨ ਦੇ ਲਈ ਯੋਜਨਾ ਸ਼ੁੁਰੂ ਕੀਤੀ ਗਈ ਹੈ, ਜਿਸਦੇ ਤਹਿਤ ਹੀ ਇਹ ਪ੍ਰੋਜੈਕਟ ਲਗਾਇਆ ਜਾ ਰਿਹਾ। ਉਨ੍ਹਾਂ ਦਸਿਆ ਕਿ ਅਗਲੇ ਪੰਜ ਸਾਲ ਇਸ ਟਰੀਟਮੈਂਟ ਪਲਾਂਟ ਦੀ ਦੇਖਭਾਲ ਲਈ ਪੰਜ ਕਰੋੜ ਦੀ ਰਾਸ਼ੀ ਰੱਖੀ ਗਈ ਹੈ। ਇਸ ਮੌਕੇ ਯੂਥ ਆਗੂ ਬਲਦੀਪ ਸਿੰਘ ਸਿੱਧੂ, ਕੌਂਸਲਰ ਜਗਰੂਪ ਸਿੰਘ ਗਿੱਲ, ਕੌਂਸਲਰ ਕਾਕਾ ਸਿੰਘ, ਕੌਂਸਲਰ ਹਰਦੀਪ ਕੌਰ,ਹਰਚਰਨ ਸਿੰਘ ਸੇਮੀ, ਅਮਰੀਕ ਸਿੰਘ ਮੈਂਬਰ,ਗੁਰਾਂਦਿੱਤਾ ਸਿੰਘ ਖਾਲਸਾ ਤੇ ਕਿਸਾਨ ਆਗੂ ਜਗਰੂਪ ਸਿੰਘ ਰੂਪਾ ਤੋਂ ਇਲਾਵਾ ਵੱਡੀ ਗਿਣਤੀ ਨਗਰ ਨਿਵਾਸੀ ਹਾਜਰ ਸਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

+1

LEAVE A REPLY

Please enter your comment!
Please enter your name here