ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦਰ ਸ਼ਾਸਤਰੀ ਨੇ ਦੇਸ਼ ਨੂੰ ਆਜ਼ਾਦ ਕਰਾਉਣ ਅਤੇ ਤਰੱਕੀ ਵੱਲ ਤੋਰਨ ਲਈ ਨਿਭਾਈ ਅਹਿਮ ਭੂਮਿਕਾ : ਕਾਂਗਰਸ ਆਗੂ
ਬਠਿੰਡਾ, 2 ਅਕਤੂਬਰ :- ਕਾਂਗਰਸ ਭਵਨ ਵਿਖੇ ਅੱਜ ਦੇਸ਼ ਦੇ ਰਾਸ਼ਟਰਪਤੀ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਜੈੰਯਤੀ ਸ਼ਰਧਾ ਪੁਰਵਕ ਮਨਾਈ ਗਈ ।ਇਸ ਮੌਕੇ ਜ਼ਿਲ੍ਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਇਕੱਠੇ ਹੋਏ ਸਮੁੱਚੇ ਲੀਡਰ ਸਾਹਿਬਾਨ ,ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਸਾਹਿਬਾਨ, ਕੌਂਸਲਰ ਸਾਹਿਬਾਨ ਸਮੇਤ ਵੱਡੀ ਗਿਣਤੀ ਵਿੱਚ ਵਰਕਰਾਂ ਵੱਲੋਂ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਸ਼ਰਧਾ ਫੁੱਲ ਭੇਂਟ ਕੀਤੇ ਗਏ ।ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ,ਕਾਰਜਕਾਰੀ ਮੇਅਰ ਅਸ਼ੋਕ ਕੁਮਾਰ ਬਲਾਕ ਪ੍ਰਧਾਨ ਬਲਰਾਜ ਪੱਕਾ, ਹਰਵਿੰਦਰ ਲੱਡੂ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਠੇਕੇਦਾਰ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੀ ਜੈੰਯਤੀ ਮਨਾਈ ਜਾ ਰਹੀ ਹੈ ਅਤੇ ਉਨਾਂ ਵੱਲੋਂ ਪਾਏ ਅਮੁਲ ਯੋਗਦਾਨ ਨੂੰ ਯਾਦ ਕੀਤਾ ਜਾ ਰਿਹਾ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ
ਨੌਜਵਾਨ ਵਰਗ ਅਕਾਲੀ ਦਲ ਦੇ ਫਲਸਫੇ ਨੂੰ ਸਮਝੇ ਤੇ ਆਪਣੇ ਕਾਰਜਾਂ ’ਚ ਲਾਗੂ ਕਰੇ: ਬਲਵਿੰਦਰ ਸਿੰਘ ਭੂੰਦੜ
ਕਿ ਉਹਨਾਂ ਦਾ ਜੀਵਨ ਸੱਚਾਈ, ਸਦਭਾਵਨਾ ਅਤੇ ਸਮਾਨਤਾ ਤੇ ਆਧਾਰਤ ਆਦਰਸ ਦੇਸ਼ ਵਾਸੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ। ਆਗੂਆਂ ਨੇ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ ਜੀ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਵਜੋਂ ਦੇਸ਼ ਨੂੰ ਆਰਥਿਕਤਾ ਲਈ ਅੱਗੇ ਲਿਜਾਣ ਲਈ ਅਹਿਮ ਭੂਮਿਕਾ ਨਿਭਾ ਚੁੱਕੇ ਹਨ ਜਿਸ ਕਰਕੇ ਅੱਜ ਵੀ ਪੂਰਾ ਦੇਸ਼ ਉਹਨਾਂ ਨੂੰ ਸ਼ਰਧਾ ਭੇਂਟ ਕਰਦੇ ਹੋਏ ਯਾਦ ਕਰਦਾ ਹੈ। ਬਲਾਕ ਪ੍ਰਧਾਨ ਦਰਸ਼ਨ ਸਿੰਘ, ਸੀਨੀਅਰ ਮਹਿਲਾ ਕਾਂਗਰਸੀ ਆਗੂ ਅਮਰਤਾ ਗਿੱਲ ,ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਕਮਲਜੀਤ ਸਿੰਘ ਭੰਗੂ, ਜਸਵੀਰ ਸਿੰਘ ਜੱਸਾ, ਸੁਰਿੰਦਰਜੀਤ ਸਿੰਘ ਸਾਹਨੀ, ਸਾਧੂ ਸਿੰਘ ਸਮੇਤ ਕੌਂਸਲਰਾਂ ਵੱਲੋਂ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਅਗਵਾਈ ਵਿੱਚ ਦੇਸ਼ ਨੇ ਤਰੱਕੀ ਵੱਲ ਕਦਮ ਉਠਾਏ ਪਰ ਅਫਸੋਸ ਅੱਜ ਦੇ ਹਾਲਾਤ ਮਾੜੇ ਬਣੇ ਹੋਏ ਹਨ ਕਿਉਂਕਿ
ਅਮਰੀਕਾ-ਇਜ਼ਰਾਇਲ, ਜੰਗਬਾਜ਼ ਜੰਡਲੀ ਦੇ ਖਿਲਾਫ਼ ਤੇ ਫ਼ਲਸਤੀਨੀਆਂ ਦੇ ਹੱਕ ‘ਚ ਰੈਲੀ-ਮਾਰਚ
ਕੇਂਦਰ ਦੀ ਸਰਕਾਰ ਮਹਿੰਗਾਈ ਨੂੰ ਨੱਥ ਪਾਉਣ ਵਿੱਚ ਫੇਲ ਹੋਈ ਹੈ ਜਦੋਂ ਕਿ ਕਾਂਗਰਸ ਦੀ ਸਰਕਾਰ ਵੇਲੇ ਹਮੇਸ਼ਾ ਹੀ ਲੋਕ ਮੁੱਦਿਆਂ ਨੂੰ ਪਹਿਲ ਦਿੱਤੀ ਜਾਂਦੀ ਸੀ ਤਾਂ ਜੋ ਗਰੀਬਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹਈਆ ਹੋ ਸਕੇ। ਇਸ ਮੌਕੇ ਨਥੂਰਾਮ ਪ੍ਰਕਾਸ਼ ਚੰਦ ਜਸਪਾਲ ਸਿੰਘ ਢਿੱਲੋ ਰਜਿੰਦਰ ਸਿੰਘ ਗੋਪੀ ਸਿਮਰਤ ਧਾਲੀਵਾਲ ਨਾਲ ਐਮਸੀ ਪਾ ਦੀ ਕੰਨਾ ਐਮਸੀ ਹਰਿਮੰਦਰ ਸਿੱਧੂ ਭੋਲਾ ਐਮਸੀ ਰਾਜ ਮਹਿਰਾ ਐਮਸੀ ਜਗਰਾਜ ਸਿੰਘ ਐਮਸੀ ਗੁਰਮੀਤ ਸਿੰਘ ਬਲਾਕ ਪ੍ਰਧਾਨ ਨਾਥਪੁਰਾ ਸੁਨੀਲ ਕੁਮਾਰ ਚੇਅਰਮੈਨ ਅਸ਼ੋਕ ਭੋਲਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।
Share the post "ਕਾਂਗਰਸ ਭਵਨ ਵਿਖੇ ਮਨਾਈ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੀ ਜੈੰਯਤੀ, ਸ਼ਰਧਾ ਫੁੱਲ ਭੇਂਟ ਕੀਤੇ"