Ludhiana News: ਬੀਤੀ ਦੇਰ ਰਾਤ ਲੁਧਿਆਣਾ ਦੇ ਫਿਰੋਜ਼ਪੁਰ ਰੋਡ ’ਤੇ ਗੁਰਦੁਆਰਾ ਨਾਨਕਸਰ ਨੇੜੇ ਪੁਲ ਤੋਂ ਲੰਘ ਰਹੇ ਇੱਕ ਸੀਐਨਜੀ ਟਰੱਕ ਨੂੰ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਟਰੱਕ ਦਾ ਟੈਂਕ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਸੂਚਨਾ ਮੁਤਾਬਕ ਇਹ ਟਰੱਕ ਭਰਿਆ ਹੋਇਆ ਸੀ ਤੇ ਸੀਐਨਜੀ ਉਪਰ ਚੱਲ ਰਿਹਾ ਸੀ। ਦਸਿਆ ਜਾ ਰਿਹਾ ਇਸ ਟਰੱਕ ਵਿੱਚ ਦੋ ਟੈਂਕੀਆਂ ਸਨ, ਜਿਸਦੇ ਵਿਚੋਂ ਇੱਕ ਸੀਐਨਜੀ ਗੈਸ ਸਿੰਲੈਡਰ ਫ਼ਟਣ ਕਾਰਨ ਇਹ ਧਮਾਕਾ ਹੋਇਆ ਤੇ ਟਰੱਕ ਨੂੰ ਅੱਗ ਲੱਗੀ।
ਇਹ ਵੀ ਪੜ੍ਹੋ ਕਿਸਾਨਾਂ ਦਾ ਪੱਕਾ ਮੋਰਚਾ ਅੱਜ; ਚੰਡੀਗੜ੍ਹ ਪੁਲਿਸ ਨੇ ਰੋਕਣ ਲਈ ਲਗਾਏ ਪੱਕੇ ਨਾਕੇ
ਹਾਲਾਂਕਿ ਘਟਨਾ ਮੌਕੇ ਟਰੱਕ ਦਾ ਡਰਾਈਵਰ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਵਿਚ ਸਫ਼ਲ ਰਿਹਾ। ਇਸ ਅੱਗ ਦੀ ਘਟਨਾ ਤੇ ਧਮਾਕੇ ਦੀ ਅਵਾਜ਼ ਕਾਰਨ ਇੱਥੋਂ ਗੁਜਰਨ ਵਾਲੇ ਹੋਰ ਰਾਹਗੀਰ ਵੀ ਡਰ ਗਏ ਤੇ ਉਨ੍ਹਾਂ ਆਪਣੇ ਵਹੀਕਲ ਉਥੇ ਹੀ ਰੋਕ ਲਏ, ਜਿਸ ਕਾਰਨ ਕਾਫ਼ੀ ਜਾਮ ਵੀ ਲੱਗ ਗਿਆ। ਘਟਨਾ ਦਾ ਪਤਾ ਲੱਗਦੇ ਹੀ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ ਤੇ ਕਾਫ਼ੀ ਮੁਸ਼ੱਕਤ ਦੇ ਬਾਅਦ ਅੱਗ ਉਪਰ ਕਾਬੂ ਪਾਇਆ ਗਿਆ। ਸੂਚਨਾ ਮੁਤਾਬਕ ਇਹ ਟਰੱਕ ਲੁਧਿਆਣਾ ਤੋਂ ਮੋਗਾ ਵੱਲ ਜਾ ਰਿਹਾ ਸੀ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਲੁਧਿਆਣਾ ’ਚ ਬਿਸਕੁਟਾਂ ਨਾਲ ਭਰੇ ਟਰੱਕ ਨੂੰ ਲੱਗੀ ਭਿਆ.ਨਕ ਅੱ+ਗ, ਹੋਇਆ ਵੱਡਾ ਧਮਾ+ਕਾ"