ਮਾਮਲਾ ਪੁਲਿਸ ਕੋਲ ਪੁੱਜਿਆ, ਪਿੰਡ ਦੇ ਲੋਕ ਹੋਏ ਹੈਰਾਨ
Sangrur News: ਜ਼ਿਲ੍ਹੇ ਦੇ ਪਿੰਡ ਘਰਾਚੋ ਵਿਖੇ ਪਿਛਲੇ ਦਿਨੀਂ ਚੋਰੀ ਦਾ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ, ਜਿਸਨੂੰ ਸੁਣਕੇ ਪਿੰਡ ਦੇ ਲੋਕਾਂ ਤੋਂ ਇਲਾਵਾ ਪੁਲਿਸ ਵੀ ਹੈਰਾਨ ਹੈ। ਇਸ ਪਿੰਡ ਦੇ ਸ਼ਮਸਾਨਘਾਟ ਵਿਚੋਂ ਇੱਕ ਸਾਬਕਾ ਫ਼ੌਜੀ ਦੀਆਂ ਅਸਥੀਆਂ(ਫੁੱਲ) ਚੋਰੀ ਹੋ ਗਏ ਹਨ। ਪ੍ਰਵਾਰ ਸਹਿਤ ਪਿੰਡ ਦੇ ਲੋਕਾਂ ਨੂੰ ਸ਼ੱਕ ਹੈ ਕਿ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਕਿਸੇ ਤਾਂਤਰਿਕ ਦੇ ਕਹਿਣ ’ਤੇ ਹੀ ਦਿੱਤਾ ਗਿਆ ਹੈ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਅਨੌਖੀ ਚੋਰੀ ਦੀ ਘਟਨਾ ਨੂੰ ਲੈ ਕੇ ਪਿੰਡ ਦੇ ਲੋਕਾਂ ਵਿਚ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਹਨ।
ਇਹ ਵੀ ਪੜ੍ਹੋ Punjab Cabinet ਦੀ ਮੀਟਿੰਗ ਅੱਜ;ਬਜ਼ਟ ਸੈਸ਼ਨ ਸੱਦਣ ਸਹਿਤ ਕਈ ਮਹੱਤਵਪੂਰਨ ਫੈਸਲਿਆਂ ’ਤੇ ਲੱਗੇਗੀ ਮੋਹਰ
ਮਿਲੀ ਸੂਚਨਾ ਮੁਤਾਬਕ ਪਿੰਡ ’ਚ ਰਹਿਣ ਵਾਲੇ ਸਾਬਕਾ ਫ਼ੌਜੀ ਜਗਸੀਰ ਸਿੰਘ ਦਾ ਲੰਘੇ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਸੀ, ਜਿਸਤੋਂ ਬਾਅਦ ਪਿੰਡ ਦੇ ਸ਼ਮਸਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੂਜੇ ਦਿਨ ਪ੍ਰਵਾਰ ਵੱਲੋਂ ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਸਵੇਰੇ ਕਰੀਬ 11 ਵਜੇਂ ਸ਼ਮਸਾਨਘਾਟ ਵਿਚ ਉਨ੍ਹਾਂ ਦੀਆਂ ਅਸਥੀਆਂ ਇਕੱਠੀਆਂ ਕੀਤੀਆਂ ਗਈ ਅਤੇ ਉਸਤੋਂ ਬਾਅਦ ਇੰਨ੍ਹਾਂ ਅਸਥੀਆਂ ਨੂੰ ਉਥੇ ਹੀ ਬਣੀ ਇੱਕ ਜਗ੍ਹਾਂ ਵਿਚ ਬੰਨ੍ਹ ਕੇ ਰੱਖ ਦਿੱਤਾ, ਜੋਕਿ ਕਰੀਬ 7 ਫੁੱਟ ਉੱਚੀ ਹੈ। ਮ੍ਰਿਤਕ ਜਗਸੀਰ ਸਿੰਘ ਦੀ ਮਾਤਾ ਮੁਤਾਬਕ ਜਦ ਉਹ ਕਰੀਬ ਡੇਢ-ਦੋ ਵਜੇਂ ਮੁੜ ਸ਼ਮਸਾਨਘਾਟ ਵਿਚ ਅਸਥੀਆਂ ਚੁੱਕਣ ਲਈ ਗਏ ਤਾਂ ਕਿ ਉਨ੍ਹਾਂ ਨੂੰ ਰੀਤੀ -ਰਿਵਾਜ਼ਾਂ ਮੁਤਾਬਕ ਕੀਰਤਪੁਰ ਸਾਹਿਬ ਵਿਖੇ ਪਾਣੀ ਵਿਚ ਪ੍ਰਵਾਹ ਕੀਤਾ ਜਾ ਸਕੇ।
ਇਹ ਵੀ ਪੜ੍ਹੋ Bathinda Police ਵੱਲੋਂ ਸ਼ਰਾਬ ਦੀਆਂ ਸੈਂਕੜੇ ਪੇਟੀਆਂ ਸਹਿਤ ਤਸਕਰ ਕਾਬੂ
ਪ੍ਰੰਤੂ ਜਦ ਪ੍ਰਵਾਰ ਉਥੇ ਪੁੱਜਿਆ ਤਾਂ ਹੈਰਾਨ ਰਹਿ ਗਿਆ ਕਿਉਂਕਿ ਅਸਥੀਆਂ ਗਾਇਬ ਸਨ ਤੇ ਰਾਖ਼(ਸਵਾਹ) ਖਿੰਡੀ ਹੋਈ ਸੀ। ਮ੍ਰਿਤਕ ਦੀ ਮਾਂ ਮੁਤਾਬਕ ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਵੱਲੋਂ ਪੰਚਾਇਤ ਨੂੰ ਦਿੱਤੀ ਗਈ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਮਾਂ ਨੇ ਸ਼ੱਕ ਪ੍ਰਗਟ ਕੀਤਾ ਕਿ ਅਸਥੀਆਂ ਚੋਰੀ ਕਰਨ ਪਿੱਛੇ ਕਿਸੇ ਤਾਂਤਰਿਕ ਦਾ ਹੱਥ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਉਸਦੇ ਪੁੱਤਰ ਦੀਆਂ ਅਸਥੀਆਂ ਚੋਰੀ ਕਰਨ ਵਾਲਿਆਂ ਨੂੰ ਲੱਭ ਕੇ ਸਜ਼ਾ ਦੇਵੇ। ਉਧਰ ਪਿੰਡ ਦੇ ਸਰਪੰਚ ਦਲਜੀਤ ਸਿੰਘ ਨੇ ਵੀ ਮੀਡੀਆ ਵਾਲਿਆਂ ਨਾਲ ਗੱਲਬਾਤ ਕਰਦਿਆਂ ਘਟਨਾ ਉਪਰ ਦੁੱਖ ਜਤਾਇਆ। ਉਨ੍ਹਾਂ ਕਿਹਾ ਕਿ ਅਜਿਹਾ ਮਾਮਲਾ ਪਹਿਲੀ ਵਾਰ ਧਿਆਨ ਵਿਚ ਆਇਆ ਹੈ, ਜਿਸ ਨਾਲ ਪੂਰਾ ਪਿੰਡ ਹੈਰਾਨ ਹੈ। ਸਰਪੰਚ ਮੁਤਾਬਕ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਤੇ ਜਾਂਚ ਜਾਰੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਚੋਰੀ ਦਾ ਇੱਕ ਅਨੌਖਾ ਮਾਮਲਾ:ਪਿੰਡ ਦੇ ਸ਼ਮਸਾਨਘਾਟ ਵਿਚੋਂ ਸਾਬਕਾ ਫ਼ੌਜੀ ਦੀਆਂ‘ਅਸਥੀਆਂ’ ਚੋਰੀ"