Bathinda News:ਬਠਿੰਡਾ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਮਹਿਫ਼ਿਲ ਏ ਸ਼ਮਸ਼ੇਰ ਲਹਿਰੀ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਸੂਫ਼ੀ ਗਾਇਕ ਸ਼ਮਸ਼ੇਰ ਲਹਿਰੀ ਵੱਲੋਂ ਪੇਸ਼ ਕੀਤੇ ਗਏ ਸੂਫ਼ੀ ਕਲਾਮਾਂ ਨਾਲ ਬਠਿੰਡਾ ਵਿੱਚ ਰੂਹਾਨੀਅਤ ਦੀ ਲਹਿਰ ਵਗਦੀ ਮਹਿਸੂਸ ਹੋਈ। ਵਿਸ਼ੇਸ਼ ਤੌਰ ਤੇ ਮਹਿਫ਼ਿਲ ਵਿੱਚ ਪੇਸ਼ ਹੋਏ ਸਪੈਸ਼ਲ ਡੀਜੀਪੀ ਡਾ ਜਤਿੰਦਰ ਜੈਨ ਨੇ ਕਿਹਾ ਕਿ ਸ਼ਮਸ਼ੇਰ ਲਹਿਰੀ ਨੇ ਆਪਣੀ ਗਾਇਕੀ ਰਾਂਹੀਂ ਸਰੋਤਿਆਂ ਨੂੰ ਰੱਬ ਨਾਲ ਜੋੜਨ ਦੀ ਸਫ਼ਲ ਕੋਸ਼ਿਸ਼ ਕੀਤੀ। ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਨੇ ਕਿਹਾ ਕਿ ਪਹਿਲੀ ਵਾਰੀ ਸ਼ਮਸ਼ੇਰ ਲਹਿਰੀ ਨੂੰ ਲਾਈਵ ਸੁਣਨ ਦਾ ਮੌਕਾ ਮਿਲਿਆ। ਬਹੁਤ ਸਾਫ਼ ਸੁਥਰੀ ਗਾਇਕੀ ਹੈ,ਇਸ ਤਰ੍ਹਾਂ ਦੀ ਗਾਇਕੀ ਦੀ ਸਮਾਜ ਨੂੰ ਲੋੜ ਹੈ।ਅਰਜਿਤ ਗੋਇਲ ਨੇ ਕਿਹਾ ਕਿ ਸ਼ਮਸ਼ੇਰ ਲਹਿਰੀ ਬਾਰੇ ਸੁਣਿਆ ਬਹੁਤ ਸੀ ਪਰ ਅੱਜ ਲਾਈਵ ਦੇਖਣ ਦਾ ਮੌਕਾ ਮਿਲਿਆ। ਉਹਨਾਂ ਦੀ ਗਾਇਕੀ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਰੱਬ ਦੇ ਬਹੁਤ ਨੇੜ੍ਹੇ ਹੈ। ਬਠਿੰਡਾ ਦੇ ਵਿਧਾਇਕ ਜਗਰੂਪ ਗਿੱਲ ਨੇ ਕਿਹਾ ਬਠਿੰਡਾ ਦੇ ਆਡੀਟੋਰੀਅਮ ਲਈ ਬਹੁਤ ਹੀ ਮਹੱਤਪੂਰਨ ਦਿਨ ਹੈ।
ਇਹ ਵੀ ਪੜ੍ਹੋ ਵੱਡੀ ਖ਼ਬਰ; 1,50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ਾਂ ਹੇਠ ਵਿਜੀਲੈਂਸ ਵੱਲੋਂ SHO ਤੇ ASI ਗ੍ਰਿਫ਼ਤਾਰ
ਪੰਜਾਬੀ ਹਮੇਸ਼ਾ ਲਹਿਰਾਂ ਬਹਿਰਾਂ ਵਿਚ ਰਹਿੰਦੇ ਨੇ। ਸ਼ਮਸ਼ੇਰ ਲਹਿਰੀ ਦਾ ਪ੍ਰੋਗਰਾਮ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਉੱਤੇ ਖ਼ਰਾ ਉੱਤਰਿਆ ਹੈ। ਸਾਰੇ ਦਰਸਕਾਂ ਨੂੰ ਦੇਖਣਾ ਬਣਦਾ ਸੀ ਕਿ ਉਹ ਸਾਰੇ ਗੀਤਾਂ ਨਾਲ ਰੂਹ ਨਾਲ ਜੁੜੇ ਹੋਏ ਸੀ। ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਗਾਇਕੀ ਦਾ ਸਿੱਕਾ ਚੱਲੇਗਾ। ਨਗਰ ਨਿਗਮ ਦੇ ਮੇਅਰ ਪਦਾਮਜੀਤ ਮਹਿਤਾ ਨੇ ਕਿਹਾ ਕਿ ਸ਼ਮਸ਼ੇਰ ਲਹਿਰੀ ਨੇ ਅੱਜ ਸਾਰਿਆਂ ਨੂੰ ਰੱਬ ਦਿਆਂ ਰੰਗਾਂ ਵਿੱਚ ਰੰਗ ਦਿੱਤਾ। ਉਹਨਾਂ ਆਪਣੇ ਗੀਤਾਂ ਨਾਲ ਸਾਨੂੰ ਸਾਰਿਆਂ ਨੂੰ ਗੁਰਬਾਣੀ ਨਾਲ ਜੋੜ ਦਿੱਤਾ। ਬਠਿੰਡਾ ਸ਼ਹਿਰ ਦੇ ਲੋਕ ਭਗਤੀ ਵਿੱਚ ਲੀਨ ਹੋ ਗਏ ਸੀ। ਇਸ ਤਰ੍ਹਾਂ ਦਾ ਕੋਈ ਵੀ ਸੂਫ਼ੀ ਪ੍ਰੋਗਰਾਮ ਬਠਿੰਡਾ ਵਿੱਚ ਨਹੀਂ ਹੋਇਆ।ਮਹਿਫ਼ਲ ਏ ਸ਼ਮਸ਼ੇਰ ਲਹਿਰੀ ਵਿੱਚ ਉਚੇਚੇ ਤੌਰ ‘ਤੇ ਸਪੈਸ਼ਲ ਡੀਜੀਪੀ ਡਾ.ਜਤਿੰਦਰ ਜੈਨ, ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ, ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਬਠਿੰਡਾ ਨਗਰ ਨਿਗਮ ਦੇ ਮੇਅਰ ਪਰਮਜੀਤ ਮਹਿਤਾ, ਏਡੀਸੀ ਪੂਨਮ ਸਿੰਘ, ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਅਜੈ ਅਰੋੜਾ,
ਇਹ ਵੀ ਪੜ੍ਹੋ ਦੇਸ਼ ਭਰ ’ਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ Eid-ul-Fitr, CM Mann ਮਲੇਰਕੋਟਲਾ ਪੁੱਜੇ
ਐੱਮ ਐਲ ਏ ਬਠਿੰਡਾ ਸ਼ਹਿਰੀ ਜਗਰੂਪ ਗਿੱਲ, ਐੱਮ ਐਲ ਏ ਬਠਿੰਡਾ ਦੇਹਾਤੀ ਅਮਿਤ ਰਤਨ ਕੋਟਫੱਤਾ,ਪੰਜਾਬ ਮੱਧਮ ਉਦਯੋਗ ਬੋਰਡ ਦੇ ਚੇਅਰਮੈਨ ਨੀਲ ਗਰਗ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ,ਟ੍ਰੇਡ ਵਿੰਗ ਦੇ ਚੇਅਰਮੈਨ ਅਨਿਲ ਠਾਕਰ, ਸ਼ੂਗਰਫੈੱਡ ਦੇ ਚੇਅਰਮੈਨ ਨਵਦੀਪ ਜੀਦਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਬਰ ਸਕੱਤਰ ਸੀਜੇਐਮ ਸੁਰੇਸ਼ ਕੁਮਾਰ,ਕਾਂਗਰਸ ਦੇ ਜਿਲ੍ਹਾ ਪ੍ਰਧਾਨ ਰਾਜਨ ਗਰਗ, ਬੀਜੇਪੀ ਦੇ ਸੂਬਾਈ ਨੇਤਾ ਮੋਹਨ ਲਾਲ ਗਰਗ, ਸ਼ਿਰੋਮਣੀ ਅਕਾਲੀ ਦਲ ਦੇ ਬਠਿੰਡਾ ਇੰਚਾਰਜ਼ ਇਕਬਾਲ ਸਿੰਘ ਬਬਲੀ ਢਿੱਲੋਂ, ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਵਾਮੀ ਉਮੇਸ਼ਾ ਨੰਦ ਜੀ, ਬਾਬਾ ਫਰੀਦ ਕਾਲਜ ਦੇ ਚੇਅਰਮੈਨ ਗੁਰਮੀਤ ਧਾਲੀਵਾਲ, ਫਤਹਿ ਕਾਲਜ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ, ਡਾ. ਪਰਮ ਨਾਗਪਾਲ, ਡਾ. ਰੁਪਿੰਦਰ ਨਾਗਪਾਲ, ਡਾ.ਰੌਬਿਨ ਮਹੇਸ਼ਵਰੀ, ਪ੍ਰਿੰ.ਨੀਤੂ ਅਰੋੜਾ, ਪ੍ਰਿੰ. ਸੁਮਨ ਬਾਲਾ, ਪ੍ਰਿੰ. ਅੰਜੂ ਨਾਗਪਾਲ ਆਦਿ ਤੋਂ ਬਿਨਾਂ ਅੱਠ ਜੱਜ ਸਾਹਿਬਾਨਾਂ ਨੇ ਹਾਜ਼ਰੀ ਲਵਾਈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।