
Haryana News :ਹਰਿਆਣਾ ਦੇ ਭਿਵਾਨੀ ਇਲਾਕੇ ’ਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਪਣੀਆਂ ਰੀਲਾਂ ਬਣਾ ਕੇ ਇੰਸਟਾਗ੍ਰਾਮ ਅਤੇ ਯੂਟਿਊਬ ਉਪਰ ਪਾਉਣ ਦੀ ਸ਼ੌਕੀਨ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਹੁਣ ਪੁਲਿਸ ਦੀ ਪੜਤਾਲ ਦੌਰਾਨ ਸੱਚ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਮ੍ਰਿਤਕ ਪਤੀ ਪ੍ਰਵੀਨ ਕੁਮਾਰ ਵਾਸੀ ਭਿਵਾਨੀ ਦਾ ਕਰੀਬ 7-8 ਸਾਲ ਪਹਿਲਾਂ ਰਿਵਾੜੀ ਦੀ ਰਹਿਣ ਵਾਲੀ ਰਵੀਨਾ ਨਾਲ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ ਬੰਦੂਕ ਫ਼ੜ ਕੇ ਅੰਬੇਦਕਰ ਦੇ ਬੁੱਤ ਦੀ ਰਾਖੀ ਕਰਨ ਵਾਲੇ ਆਪ ਵਿਧਾਇਕ ਨੂੰ ਪੰਨੂੰ ਨੇ ਦਿੱਤੀ ਧਮਕੀ
ਰਵੀਨਾ ਨੂੰ ਰੀਲਾਂ ਬਣਾਉਣ ਦਾ ਸ਼ੌਕੀਨ ਸੀ ਪ੍ਰੰਤੂ ਪਤੀ ਉਸਦੀਆਂ ਇਸ ਹਰਕਤਾਂ ਤੋਂਪ੍ਰੇਸ਼ਾਨ ਸੀ ਤੇ ਉਹ ਅਜਿਹਾ ਕਰਨ ਤੋਂ ਰੋਕਦਾ ਸੀ। ਜਿਸ ਕਾਰਨ ਦੋਨਾਂ ਵਿਚ ਕਲੈਸ਼ ਰਹਿਣ ਲੱਗਾ। ਇਸ ਦੌਰਾਨ ਰਵੀਨਾ ਦੀ ਦੋਸਤੀ ਇੱਕ ਹੋਰ ਯੂਟਿਊਬਰ ਸੁਰੇਸ਼ ਨਾਂ ਦੇ ਨੌਜਵਾਨ ਨਾਲ ਹੋ ਗਈ। ਦੋਨਾਂ ਨੇ ਮਿਲਣਾ ਜੁਲਣਾ ਸ਼ੁਰੂ ਕਰ ਦਿੱਤਾ। ਮੀਡੀਆ ਵਿਚ ਸਾਹਮਣੇ ਆਈਆਂ ਖ਼ਬਰਾਂ ਮੁਤਾਬਕ ਇੱਕ ਦਿਨ ਪਤੀ ਨੇ ਦੋਨਾਂ ਨੂੰ ‘ਇਤਰਾਜ਼ਯੋਗ’ ਹਾਲਾਤ ਵਿਚ ਦੇਖ ਲਿਆ ਤਾਂ ਕਾਫ਼ੀ ਹੰਗਾਮਾ ਹੋਇਆ।
ਇਹ ਵੀ ਪੜ੍ਹੋ ਗ੍ਰਨੇਡ ‘ਬੰਬਾਂ’ ਵਾਲੇ ਬਿਆਨ ਦੇ ਮਾਮਲੇ ’ਚ ਪੁਲਿਸ ਵੱਲੋਂ ਪ੍ਰਤਾਪ ਬਾਜਵਾ ਕੋਲੋਂ 6 ਘੰਟੇ ਲੰਮੀ ਪੁਛਗਿਛ
ਜਿਸਤੋਂ ਬਾਅਦ ਪਤਨੀ ਤੇ ਉਸਦੇ ਪ੍ਰੇਮੀ ਨੇ ਪ੍ਰਵੀਨ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਦੇਰ ਰਾਤ ਨੂੰ ਪ੍ਰਵੀਨ ਦੀ ਲਾਸ਼ ਨੂੰ ਸ਼ਹਿਰ ਤੋਂ ਬਾਹਰ ਇੱਕ ਗੰਦੇ ਨਾਲੇ ਵਿਚ ਸੁੱਟ ਦਿੱਤਾ। ਇਸ ਦੌਰਾਨ ਘਰ ਵਾਲਿਆਂ ਨੂੰ ਕਿਹਾ ਗਿਆ ਕਿ ਪ੍ਰਵੀਨ ਕਿਤੇ ਗਾਇਬ ਹੋ ਗਿਆ। ਮਾਮਲਾ ਪੁਲਿਸ ਕੋਲ ਪੁੱਜਿਆ ਤੇ ਪ੍ਰਵੀਨ ਦੀ ਗਲੀ-ਸੜੀ ਲਾਸ਼ ਬਰਾਮਦ ਹੋਈ। ਇਸ ਦੌਰਾਨ ਪੁਲਿਸ ਵੱਲੋਂ ਕੀਤੀ ਪੜਤਾਲ ਦੌਰਾਨ ਪਤਨੀ ਤੇ ਉਸਦੀ ਪ੍ਰੇਮੀ ਦੀ ਚਲਾਕੀ ਫ਼ੜੀ ਗਈ ਤੇ ਦੋਨਾਂ ਨੂੂੰ ਕਾਬੂ ਕਰ ਲਿਆ ਗਿਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਰੀਲਾਂ ਬਣਾਉਣ ਦੀ ਸ਼ੌਕੀਂਨ ‘ਪਤਨੀ’ ਨੇ ‘ਪ੍ਰੇਮੀ’ ਨਾਲ ਮਿਲਕੇ ਕੀਤਾ ‘ਪਤੀ’ ਦਾ ਕ+ਤ.ਲ"




