Moga News: ਲੰਘੀ 12 ਦਸੰਬਰ ਨੂੰ ਪਿੰਡ ਲੋਹਾਰਾ ਜਮੀਨ ਵਿੱਚ ਇੱਕ ਔਰਤ ਦੀ ਬਰਾਮਦ ਹੋਈ ਲਾਸ਼ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਮੁਲਜਮ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜਮ ਦੀ ਪਹਿਚਾਣ ਅਮਰੂਦੀਨ ਵਾਸੀ ਕਸਬਾ ਥਾਣਾ ਭਵਨ ਜ਼ਿਲ੍ਹਾ ਸ਼ਾਮਲੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਕਤਲ ਦੀ ਘਟਨਾ ਦੇ ਮਾਮਲੇ ਵਿਚ ਥਾਣਾ ਕੋਟ ਈਸੇ ਖਾ ਵਿਚ ਲੜਕੀ ਦੇ ਪਿਤਾ ਅਲੀ ਮੁਹੰਮਦ ਵਾਸੀ ਕੈਰਾਨਾ, ਜਿਲਾ ਸਾਂਮਲੀ, ਉਤਰ ਪ੍ਰਦੇਸ਼ ਦੇ ਬਿਆਨਾਂ ਉੱਪਰ ਮਕੁੱਦਮਾ ਦਰਜ਼ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।ਇਸ ਤਫ਼ਤੀਸ ਦੌਰਾਨ ਸਾਹਮਣੇ ਆਇਆ ਕਿ ਮੁਲਜਮ ਅਮਰੂਦੀਨ ਸ਼ਿਵ ਭੱਠਾ ਚੁੱਘਾ ਖੁਰਦ ਵਿਖੇ ਰਹਿੰਦਾ ਹੈ। ਉਸ ਦੀ ਲੜਕੀ S.R ਭੱਠਾ ਲੁਹਾਰਾ ਵਿਖੇ ਵਿਆਹੀ ਹੋਈ ਹੈ ।
ਇਹ ਵੀ ਪੜ੍ਹੋ Mansa Police ਵੱਲੋਂ ਪੌਣੇ ਤਿੰਨ ਕਿਲੋ ਅਫੀਮ ਤੇ 53 ਹਜ਼ਾਰ ਡਰੱਗ ਮਨੀ ਸਮੇਤ ਤਿੰਨ ਕਾਬੂ
ਜਿਸ ਕਰਕੇ ਉਸਦੀ ਇੱਥੇ ਆਮ ਹੀ ਆਉਣੀ ਜਾਣੀ ਸੀ। ਜਿਸ ਦਿਨ ਔਰਤ ਦਾ ਕਤਲ ਹੋਇਆ, ਉਸ ਦਿਨ ਵੀ ਅਮਰੂਦੀਨ ਆਪਣੀ ਲੜਕੀ ਨੂੰ ਮਿਲਣ ਲਈ S.R ਭੱਠਾ ਲੁਹਾਰਾ ਆਇਆ ਸੀ। ਇਸੇ ਦਿਨ ਮ੍ਰਿਤਕ ਲੜਕੀ ਗੁਲਫਸ਼ਾਅ ਦਾ ਆਪਣੇ ਪਤੀ ਆਰਿਫ ਨਾਲ ਮਾਮੂਲੀ ਘਰੇਲੂ ਝਗੜਾ ਹੋਇਆ ਸੀ। ਦੋਸ਼ੀ ਅਮਰੂਦੀਨ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਹ ਮ੍ਰਿਤਕ ਲੜਕੀ ਦੀ ਕੁੱਲੀ ਵਿੱਚ ਗਿਆ। ਜਿੱਥੇ ਮ੍ਰਿਤਕ ਲੜਕੀ ਨੇ ਆਪਣੇ ਪਤੀ ਨਾਲ ਹੋਏ ਝਗੜੇ ਬਾਰੇ ਦੋਸ਼ੀ ਅਮਰੂਦੀਨ ਨੂੰ ਦੱਸਿਆ ਤਾ ਦੋਸ਼ੀ ਨੇ ਉਸਨੂੰ ਕਿਹਾ ਕਿ ਉਹ ਅੱਜ U.P ਜਾ ਰਿਹਾ ਹੈ ਤੇ ਉਸਨੂੰ ਉਸਦੇ ਪਿਤਾ ਕੋਲ U.P ਛੱਡ ਦੇਵਾਗਾ।
ਇਹ ਵੀ ਪੜ੍ਹੋ ਬਠਿੰਡਾ ‘ਚ ਸਭ ਤੋਂ ਘੱਟ 3 ਤੇ ਸਭ ਤੋਂ ਵੱਧ 5213 ਵੋਟਾਂ ‘ਤੇ ਹੋਈ ਜਿੱਤ, ਪੜੋ ਵੇਰਵੇ
ਮ੍ਰਿਤਕ ਲੜਕੀ ਆਪਣੇ ਪਤੀ ਨਾਲ ਲੜਾਈ ਹੋਣ ਕਾਰਨ ਗੁੱਸੇ ਵਿਚ ਉਸਦੇ ਪਿੱਛੇ ਲੱਗ ਗਈ ਪ੍ਰੰਤੂ ਰਾਸਤੇ ਵਿੱਚ ਦੋਸ਼ੀ ਦਾ ਮਨ ਬਦਲ ਗਿਆ ਅਤੇ ਰਾਸਤੇ ਵਿਚ ਖੇਤਾ ਵਿੱਚ ਲੈ ਗਿਆ ਅਤੇ ਲੜਕੀ ਨੂੰ ਸਰੀਰਕ ਸਬੰਧ ਬਣਾਉਣ ਦੀ ਕੋਸਿਸ ਕਰਨ ਲੱਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਲੜਕੀ ਵੱਲੋਂ ਇੰਨਕਾਰ ਕਰਨ ‘ਤੇ ਉਸਨੇ ਜਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਦੇ ਕੱਪੜੇ ਪਾੜ ਦਿੱਤੇ। ਆਪਣੀ ਯੋਜਨਾ ਵਿਚ ਸਫ਼ਲ ਨਾਂ ਹੁੰਦਿਆਂ ਉਸਨੇ ਗੁੱਸੇ ਵਿਚ ਆ ਕੇ ਲੜਕੀ ਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਖੇਤ ਵਿੱਚ ਦੱਬ ਦਿੱਤਾ। ਪੁਲਿਸ ਅਧਿਕਾਰੀਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ







