ਸੰਗਰੂਰ, 14 ਜੂਨ: ਪਿਛਲੇ ਕੁੱਝ ਸਾਲਾਂ ਤੋਂ ਵਿਦੇਸ ’ਚ ਸੈਟਲ ਹੋਣ ਦੇ ਵਧ ਰਹੇ ਰੁਝਾਨ ਦੇ ਚੱਲਦਿਆਂ ਜਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜ ਰਹੇ ਹਨ। ੲਸਦੇ ਲਈ ਉਨ੍ਹਾਂ ਵੱਲੋਂ ਕਰਜ਼ੇ ਚੁੱਕਣ ਤੋਂ ਇਲਾਵਾ ਜਮੀਨਾਂ ਵੀ ਵੇਚੀਆਂ ਜਾ ਰਹੀਆਂ ਹਨ। ਇਸ ਦੌਰਾਨ ਹੁਣ ਪਿਛਲੇ ਕੁੱਝ ਮਹੀਨਿਆਂ ਤੋਂ ਉਥੇ ਗਏ ਨੌਜਵਾਨ ਬੱਚਿਆਂ ਦੀਆਂ ਮੌਤਾਂ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦੀ ਵਾਪਰੀ ਇੱਕ ਤਾਜ਼ੀ ਘਟਨਾ ਸੰਗਰੂਰ ਦੇ ਲਹਿਰਾਗਾਗਾ ਨਜਦੀਕ ਲਹਿਲ ਖੁਰਦ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਲੰਘੀ 8 ਜੂਨ ਨੂੰ ਕੈਨੇਡਾ ਗਏ ਮਨਦੀਪ ਸਿੰਘ ਨਾਂ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਪੰਜਾਬ ਦੇ ਵਿਚ ਮਹਿੰਗੀ ਹੋਈ ਬਿਜਲੀ,16 ਜੂਨ ਤੋਂ ਲਾਗੂ ਹੋਣਗੀਆਂ ਨਵੀਂ ਦਰਾਂ
ਪਤਾ ਲੱਗਿਆ ਹੈ ਕਿ ਮ੍ਰਿਤਕ ਨੌਜਵਾਨ ਪਹਿਲੇ ਹੀ ਦਿਨ ’ਤੇ ਕੰਮ ਉਪਰ ਗਿਆ ਸੀ। ਇਹ ਵੀ ਪਤਾ ਲੱਗਿਆ ਹੈ ਕਿ ਮ੍ਰਿਤਕ ਨੌਜਵਾਨ ਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਕੈਨੇਡਾ ਜਾਣ ਤੋਂ ਪਹਿਲਾਂ ਇੱਥੇ ਇੱਕ ਪੈਟਰੋਲ ਪੰਪ ’ਤੇ ਲੱਗਿਆ ਹੋਇਆ ਸੀ। ਪ੍ਰੰਤੂ ਦੋਸਤਾਂ ਦੇ ਕਹਿਣ ਅਤੇ ਆਪਣੇ ਮਨ ਵਿਚ ਵਿਦੇਸ਼ ਜਾਣ ਦੀ ਇੱਛਾ ਆ ਜਾਣ ਕਾਰ ਮਾਪਿਆਂ ਨੇ ਉਸਨੂੰ ਕਰੀਬ 30 ਲੱਖ ਰੁਪਏ ਖ਼ਰਚ ਕਰਕੇ ਕੈਨੇਡਾ ਭੇਜਿਆ ਸੀ। ਇਸਦੇ ਲਈ ਮਾਪਿਆਂ ਨੂੰ ਆਪਣੀ ਜਮੀਨ ਵੀ ਵੇਚਣੀ ਪਈ ਤਾਂ ਜਾ ਕੇ ਉਸਨੂੰ ਕੈਨੇਡਾ ਦਾ ਵਰਕ ਪਰਮਿਟ ਮਿਲਿਆ ਸੀ। ਇਸ ਦੁਖਦਾਈਕ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
Share the post "ਦੁਖਦਾਈਕ ਖ਼ਬਰ: ਚਾਰ ਦਿਨ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ"