ਤਲਵੰਡੀ ਸਾਬੋ ’ਚ ਵਿਸਾਖੀ ਮੇਲੇ ਮੌਕੇ ਕਰੰਟ ਲੱਗਣ ਕਾਰਨ ਇੱਕ ਨੌਜਵਾਨ ਦੀ ਹੋਈ ਮੌ+ਤ, ਕਈ ਝੁਲਸੇ

0
708
+1

👉ਕਰੰਟ ਲੱਗਣ ਤੋਂ ਬਾਅਦ ਦਰਬਾਰ ਦੀ ਪ੍ਰਕਰਮਾ ਦੇ ਹੇਠਾਂ ਮੱਚੀ ਭਗਦੜ
Talwani Sabo News:ਖ਼ਾਲਸਾ ਸਾਜਨਾ ਦਿਵਸ ਮੌਕੇ ਤਲਵੰਡੀ ਸਾਬੋ ਵਿਖੇ ਲੱਗੇ ਵਿਸਾਖੀ ਮੇਲੇ ਦੌਰਾਨ ਕਰੰਟ ਆਉਣ ਕਾਰਨ ਇੱਕ ਨੌਜਵਾਨ ਦੀ ਮੌਤ ਹੋਣ ਅਤੇ ਦਰਜ਼ਨਾਂ ਦੇ ਝੁਲਸਣ ਦੀ ਸੂਚਨਾ ਹੈ। ਦੁਪਿਹਰ ਸਮੇਂ ਵਾਪਰੀ ਇਸ ਘਟਨਾ ਕਾਰਨ ਉਥੇ ਭਗਦੜ ਵੀ ਮੱਚ ਗਈ, ਜਿਸਨੂੰ ਟਾਸਕ ਫ਼ੋਰਸ ਤੇ ਪੁਲਿਸ ਮੁਲਾਜਮਾਂ ਵੱਲੋਂ ਕਾਬੂ ਕੀਤਾ ਗਿਆ। ਇਸ ਦੌਰਾਨ ਕਰੰਟ ਲੱਗਣ ਝੁਲਸੇ ਸ਼ਰਧਾਲੂਆਂ ਨੂੰ ਭਾਰੀ ਭੀੜ ਦੇ ਵਿਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਭਿੰਦਰ ਸਿੰਘ (24 ਸਾਲ) ਵਾਸੀ ਪਿੰਡ ਸੂਰਤੀਆ ਦੀ ਮੌਤ ਹੋ ਗਈ। ਇਸਤੋਂ ਇਲਾਵਾ ਕਈਆਂ ਦੇ ਹਾਲੇ ਇਲਾਜ਼ ਚੱਲ ਰਿਹਾ। ਘਟਨਾ ਦਾ ਪਤਾ ਲੱਗਦੇ ਹੀ ਸਿਵਲ ਅਤੇ ਪੁਲਿਸ ਪ੍ਰਸਾਸਨ ਦੇ ਉੱਚ ਅਧਿਕਾਰੀ ਹਸਪਤਾਲ ਪੁੱਜੇ ਤੇ ਉਨ੍ਹਾਂ ਜਖਮੀਆਂ ਦਾ ਹਾਲਚਾਲ ਪੁੱਛਿਆ।

ਇਹ ਵੀ ਪੜ੍ਹੋ  ਪੁਲਿਸ ਮੁਕਾਬਲੇ ’ਚ ਪੰਜਾਬ ਦਾ ਨਾਮੀ ਨਸ਼ਾ ਤਸਕਰ ਜਖ਼ਮੀ, ਭਾਰੀ ਮਾਤਰਾ ’ਚ ‘ਹੈਰੋਇਨ’ ਅਤੇ ਪਿਸਤੌਲ ਬਰਾਮਦ

ਇਸਤੋਂ ਇਲਾਵਾ ਕਰੰਟ ਵਾਲੀ ਥਾ ਦਾ ਮੁਆਇੰਨਾ ਕਰਕੇ ਉਸਦੀ ਮੁਰੰਮਤ ਕੀਤੀ ਗਈ। ਮੌਕੇ ’ਤੇ ਹਾਜ਼ਰ ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਹ ਵਿਸਾਖੀ ਮੇਲੇ ਉਪਰ ਮੱਥਾ ਟੇਕਣ ਲਈ ਪੁੱਜੇ ਹੋਏ ਸਨ। ਇਸ ਦੌਰਾਨ ਜਦ ਸਾਰੇ ਜਾਣੇ ਚਰਨਕੁੰਡ ਤੋਂ ਥੋੜਾ ਪਿੱਛੇ ਦਰਬਾਰ ਸਾਹਿਬ ਦੀਆਂ ਪੋੜੀਆਂ ਚੜ੍ਹ ਕੇ ਮੱਥਾ ਟੇਕਣ ਲਈ ਲਾਈਨਾਂ ਵਿਚ ਲੱਗੇ ਹੋਏ ਸਨ ਤਾਂ ਅਚਾਨਕ ਇੱਥੇ ਲੱਗੇ ਲੋਹੇ ਦੇ ਖੰਬੇ ਨੂੰ ਹੱਥ ਲੱਗਣ ਕਾਰਨ ਕਰੰਟ ਆ ਗਿਆ। ਜਿਸ ਕਾਰਨ ਇੱਕ ਤੋਂ ਬਾਅਦ ਦੂਜੇ ਨੂੰ ਉਸਨੇ ਆਪਣੀ ਚਪੇਟ ਵਿਚ ਲੈ ਲਿਆ। ਹਸਪਤਾਲ ਵਿਚ ਦਾਖ਼ਲ ਸੱਤਪਾਲ ਸਿੰਘ ਤੇ ਜਗਵਿੰਦਰ ਸਿੰਘ ਵਾਸੀ ਪਿੰਡ ਦਲੇਲਵਾਲਾ ਨੇ ਦਸਿਆ ਕਿ ਇਹ ਘਟਨਾ ਕਿਸੇ ਤਾਰ ਦੇ ਨੰਗੀ ਹੋਣ ਕਾਰਨ ਵਾਪਰਿਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here