ਚੰਡੀਗੜ੍ਹ ਮੇਅਰ ਚੋਣਾਂ’ਚ ਆਮ ਆਦਮੀ ਪਾਰਟੀ ਨੇ ਕਾਂਗਰਸ’ਤੇ ਲਾਏ ਦੋਸ਼-ਕਾਂਗਰਸੀ ਕੌਂਸਲਰਾਂ ਨੇ ਕੀਤੀ ਕਰਾਸ ਵੋਟਿੰਗ

0
54
+1

👉ਕਾਂਗਰਸ ਦੀ ਮੇਹਰਬਾਨੀ ਨਾਲ ਭਾਜਪਾ ਦਾ ਮੇਅਰ ਬਣਿਆ, ਦੋਵੇਂ ਪਾਰਟੀਆਂ ਅੰਦਰਖਾਤੇ ਇਕ ਹਨ – ਨੀਲ ਗਰਗ
ਚੰਡੀਗੜ੍ਹ, 30 ਜਨਵਰੀ :ਚੰਡੀਗੜ੍ਹ ‘ਚ ਭਾਰਤੀ ਜਨਤਾ ਪਾਰਟੀ ਦੇ ਮੇਅਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਾਂਗਰਸ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕਾਂਗਰਸੀ ਕੌਂਸਲਰਾਂ ਨੇ ਕਰਾਸ ਵੋਟਿੰਗ ਕੀਤੀ ਜਿਸ ਕਾਰਨ ਭਾਜਪਾ ਦਾ ਮੇਅਰ ਬਣਿਆ।ਨੀਲ ਗਰਗ ਨੇ ਕਿਹਾ ਕਿ ਕਾਂਗਰਸੀ ਕੌਂਸਲਰਾਂ ਨੇ ਸਾਡੇ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਅੰਦਰਖਾਤੇ ਇਕ ਹਨ। ਇਸ ਘਟਨਾ ਤੋਂ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਗਈ ਹੈ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਵੱਲੋਂ ਫਿਨਲੈਂਡ ‘ਚ ਸਿਖਲਾਈ ਲਈ ਭੇਜਣ ਵਾਸਤੇ ਪ੍ਰਾਇਮਰੀ ਤੇ ਐਲੀਮੈਂਟਰੀ ਅਧਿਆਪਕਾਂ ਦੀ ਚੋਣ ਪ੍ਰਕਿਰਿਆ ਸ਼ੁਰੂ

ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ।ਉਨ੍ਹਾਂ ਕਿਹਾ ਕਿ ਜਨਤਾ ਨੂੰ ਵੀ ਕਾਂਗਰਸ ’ਤੇ ਭਰੋਸਾ ਨਹੀਂ ਕਰਨਾ ਚਾਹੀਦਾ ਕਿਉਂਕਿ। ਉਹ ਵੋਟ ਕਾਂਗਰਸ ਨੂੰ ਦੇਵੇਗੀ ਅਤੇ ਇਸ ਦੇ ਕੌਂਸਲਰ ਬਾਅਦ ਵਿੱਚ ਭਾਜਪਾ ਦਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦਿੱਲੀ ਵਿੱਚ ਵੀ ਅਜਿਹਾ ਹੀ ਕਰਨ ਜਾ ਰਹੀ ਹੈ। ਉੱਥੇ ਵੀ ਉਹ ਭਾਜਪਾ ਦਾ ਸਮਰਥਨ ਕਰੇਗੀ। ਇਸ ਲਈ ਕਾਂਗਰਸ ਨੂੰ ਵੋਟ ਦੇਣਾ ਆਪਣੀ ਵੋਟ ਬਰਬਾਦ ਕਰਨਾ ਹੈ।ਉਨ੍ਹਾਂ ਕਿਹਾ ਕਿ ਸਾਡੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਕਾਂਗਰਸ ਦਾ ਸਾਥ ਦਿੱਤਾ। ਸਾਡੀਆਂ ਵੋਟਾਂ ਨਾਲ ਉਨ੍ਹਾਂ ਦਾ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਬਣਿਆ। ਪਰ ਉਨ੍ਹਾਂ ਨੇ ਸਾਨੂੰ ਧੋਖਾ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+1

LEAVE A REPLY

Please enter your comment!
Please enter your name here