AAP ਨੇ Punjab ਤੋਂ Arvind kejriwal ਨੂੰ ਰਾਜ ਸਭਾ ਮੈਂਬਰ ਬਣਾਉਣ ਦੀਆਂ ਚਰਚਾਵਾਂ ਨੂੰ ਕੀਤਾ ਰੱਦ

0
131
+1

Delhi/Punjab News:ਲੁਧਿਆਣਾ ਪੱਛਮੀ ਹਲਕੇ ਦੀ ਉਪ ਚੋਣ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਉਨ੍ਹਾਂ ਦੀ ਥਾਂ ’ਤੇ ਅਰਵਿੰਦ ਕੇਜਰੀਵਾਲ ਨੂੰ ਇੱਥੋਂ ਰਾਜ ਸਭਾ ਵਿੱਚ ਭੇਜਣ ਦੀਆਂ ਚਰਚਾਵਾਂ ਨੂੰ ਆਪ ਨੇ ਰੱਦ ਕੀਤਾ ਹੈ। ਪੰਜਾਬ ਦੇ ਵਿੱਚ ਸ਼ੁਰੂ ਹੋਈਆਂ ਇੰਨੀਆਂ ਚਰਚਾਵਾਂ ਨੂੰ ਭਾਜਪਾ ਦੀ ਝੂਠ ਵਾਲੀ ਫੈਕਟਰੀ ਦਾ ਉਤਪਾਦ ਦਸਦਿਆਂ ਦਿੱਲੀ ਤੇ ਪੰਜਾਬ ਦੇ ਆਗੂਆਂ ਨੇ ਕਿਹਾ ਕਿ ‘‘ ਪਹਿਲਾਂ ਹੀ ਹਾਰ ਮੰਨ ਚੁੱਕੀਆਂ ਵਿਰੋਧੀਆਂ ਧਿਰਾਂ ਅਜਿਹਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸਿਸ਼ ਕਰ ਰਹੇ ਹਨ। ’’

ਇਹ ਵੀ ਪੜ੍ਹੋ Big News: ਲੁਧਿਆਣਾ ਪੱਛਮੀ ਹਲਕੇ ਦੀ ਉਪ ਚੋਣ ਲਈ AAP ਨੇ ਐਲਾਨਿਆਂ ਉਮੀਦਵਾਰ

ਪਾਰਟੀ ਦੀ ਕੌਮੀ ਮੁੱਖ ਬੁਲਾਰਨ ਪ੍ਰਿਅੰਕਾ ਕੱਕੜ ਨੇ ਦਿੱਲੀ ’ਚ ਇੱਕ ਨਿਉੂਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ ਸੰਜੀਵ ਅਰੋੜਾ ਲੁਧਿਆਣਾ ਪੱਛਮੀ ਹਲਕੇ ਲਈ ਯੋਗ ਉਮੀਦਵਾਰ ਹੈ, ਜੋ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਆਪਣੇ ਹਲਕੇ ਦੇ ਲੋਕਾਂ ਨਾਲ ਜੁੜੇ ਰਹਿੰਦੇ ਹਨ, ਜਿਸਦੇ ਚੱਲਦੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ’’ ਪ੍ਰਿਅੰਕਾ ਕੱਕੜ ਨੇ ਵਿਰੋਧੀ ਧਿਰਾਂ ਵੱਲੋਂ ਸੰਜੀਵ ਅਰੋੜਾ ਦੀ ਥਾਂ ਅਰਵਿੰਦ ਕੇਜ਼ਰੀਵਾਲ ਨੂੰ ਰਾਜ ਸਭਾ ਵਿਚ ਭੇਜਣ ਦੀਆਂ ਚਰਚਾਵਾਂ ਨੂੰ ਰੱਦ ਕਰਦਿਆਂ ਕਿਹਾ ਕਿ ਪਹਿਲਾਂ ਇਹ ਝੂਠੀਆਂ ਅਫ਼ਵਾਹਾਂ ਫ਼ਲਾਈਆਂ ਜਾ ਰਹੀਆਂ ਸਨ ਕਿ ਦਿੱਲੀ ਤੋਂ ਬਾਅਦ ਹੁਣ ਅਰਵਿੰਦ ਕੇਜ਼ਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣ ਜਾਣਗੇ

ਇਹ ਵੀ ਪੜ੍ਹੋ ਫ਼ਿਰੌਤੀ ਲਈ ਦੁਕਾਨਦਾਰ ’ਤੇ ਫ਼ਾਈਰਿੰਗ ਕਰਨ ਵਾਲੇ ਬਦਮਾਸ਼ ਦਾ ਪੁਲਿਸ ਨੇ ਕੀਤਾ Encounter

ਪ੍ਰੰਤੂ ਅਜਿਹਾ ਨਹੀਂ ਹੋਇਆ ਤੇ ਹੁਣ ਵਿਰੋਧੀਆਂ ਵੱਲੋਂ ਇਹ ਅਫ਼ਵਾਹ ਫ਼ਲਾਈ ਜਾ ਰਹੀ ਹੈ ਕਿ ਸੰਜੀਵ ਅਰੋੜਾ ਦੀ ਥਾਂ ਕੇਜ਼ਰੀਵਾਲ ਨੂੰ ਭੇਜਿਆ ਜਾਵੇਗਾ, ਇਹ ਬਿਲਕੁੱਲ ਗਲਤ ਹੈ ਕਿਉਂਕਿ ਸ਼੍ਰੀ ਕੇਜ਼ਰੀਵਾਲ ਕੌਮੀ ਆਗੂ ਹਨ ਤੇ ਉਹ ਕਿਸੇ ਇੱਕ ਸੀਟ ਨਾਲ ਬੱਝੇ ਨਹੀਂ ਹੋਏ ਹਨ। ਇਸੇ ਤਰ੍ਹਾਂ ਪੰਜਾਬ ਆਪ ਦੇ ਬੁਲਾਰੇ ਨੀਲ ਗਰਗ ਨੇ ਵੀ ਇੰਨ੍ਹਾਂ ਅਫ਼ਵਾਹਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਸੰਜੀਵ ਅਰੋੜਾ ਲੁਧਿਆਣਾ ਦੇ ਵਸਨੀਕ ਅਤੇ ਸਮਾਜ ਸੇਵੀ ਹੋਣ ਕਾਰਨ ਪਾਰਟੀ ਲਈ ਯੋਗ ਉਮੀਦਵਾਰ ਹਨ, ਜਿਸ ਕਾਰਨ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਨੀਲ ਗਰਗ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਇਹ ਝੂਠੀਆਂ ਫ਼ਲਾਈਆਂ ਜਾ ਰਹੀਆਂ ਹਨ, ਜਿਸਨੂੰ ਲੋਕਾਂ ਵਿਚ ਆਪਣਾ ਆਧਾਰ ਖ਼ਤਮ ਖੋਹ ਚੁੱਕੀਆਂ ਵਿਰੋਧੀ ਧਿਰਾਂ ਹਵਾ ਦੇ ਰਹੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here