ਚੰਡੀਗੜ੍ਹ, 25 ਜੁਲਾਈ: ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਖ਼ਾਲੀ ਹੋਈਆਂ 4 ਵਿਧਾਨ ਸਭਾ ਹਲਕਿਆਂ ਦੀਆਂ ਆਉਣ ਵਾਲੇ ਸਮੇਂ ’ਚ ਹੋਣ ਵਾਲੀ ਜਿਮਨੀ ਚੋਣ ਨੂੰ ਲੈ ਕੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਹੁਣ ਤੋਂ ਹੀ ਤਿਆਰੀ ਖਿੱਚ ਦਿੱਤੀ ਹੈ। ਲੰਘੀ 13 ਜੁਲਾਈ ਨੂੰ ਭਾਰੀ ਬਹੁਮਤ ਨਾਲ ਜਲੰਧਰ ਪੱਛਮੀ ਜਿਮਨੀ ਚੋਣ ਜਿੱਤਣ ਵਾਲੀ ਆਪ ਦੇ ਆਗੂ ਤੇ ਵਲੰਟੀਅਰ ਹੁਣ ਉਤਸ਼ਾਹਤ ਦਿਖ਼ਾਈ ਦੇ ਰਹੇ ਹਨ। ਪਾਰਟੀ ਆਗੂੁਆਂ ਵੱਲੋਂ ਆਪਣੀ ਇਸ ਜੇਤੂ ਮੁਹਿੰਮ ਨੂੰ ਜਾਰੀ ਰੱਖਣ ਲਈ ਇੰਨ੍ਹਾਂ ਵਿਧਾਨ ਸਭਾ ਹਲਕਿਆਂ ਲਈ ਇੰਚਾਰਜ਼ ਤੇ ਸਹਾਇਕ ਇੰਚਾਰਜ਼ ਨਿਯੁਕਤ ਕਰ ਦਿੱਤੇ ਹਨ।
ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰੀਕ੍ਰਿਆ ਸ਼ੁਰੂ
ਪਾਰਟੀ ਵੱਲੋਂ ਜਾਰੀ ਲਿਸਟ ਦੇ ਵਿਚ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਦੀ ਬਰਨਾਲਾ ਜਿਮਨੀ ਚੋਣ ਦੀ ਜਿੰਮੇਵਾਰੀ ਇੱਥੋਂ ਲੋਕ ਸਭਾ ਚੋਣ ਜਿੱਤਣ ਵਾਲੇ ਸਾਬਕਾ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਦਿੱਤੀ ਹੈ। ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇਮਾਜ਼ਰਾ ਨੂੰ ਸਹਾਇਕ ਇੰਚਾਰਜ਼ ਲਗਾਇਆ ਗਿਆ ਹੈ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਐਮਪੀ ਬਣਨ ਕਾਰਨ ਖ਼ਾਲੀ ਹੋਈ ਗਿੱਦੜਵਾਹਾ ਸੀਟ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਇੰਚਾਰਜ਼ ਅਤੇ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਨੂੰ ਸਹਾਇਕ ਇੰਚਾਰਜ਼ ਬਣਾਇਆ ਗਿਆ ਹੈ।
ਮੁੱਖ ਮੰਤਰੀ ਵੱਲੋਂ ਨੀਤੀ ਆਯੋਗ ਦੀ ਮੀਟਿੰਗ ਦੇ ਬਾਈਕਾਟ ਦਾ ਐਲਾਨ
ਚੱਬੇਵਾਲ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਇੰਚਾਰਜ਼ ਤੇ ਚੇਅਰਮੈਨ ਕਰਮਵੀਰ ਸਿੰਘ ਘੁਮਾਣ ਨੂੰ ਸਹਾਇਕ ਇੰਚਾਰਜ ਅਤੇ ਇਸੇ ਤਰ੍ਹਾਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਦੇ ਗੁਰਦਾਸਪੁਰ ਚੋਣ ਜਿੱਤਣ ਕਾਰਨ ਖ਼ਾਲੀ ਹੋਈ ਡੇਰਾ ਬਾਬਾ ਨਾਨਕ ਸੀਟ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਇੰਚਾਰਜ਼ ਤੇ ਇੱਥੋਂ ਐਮ.ਪੀ ਦੀ ਚੋਣ ਲੜਣ ਵਾਲੇ ਵਿਧਾਇਕ ਅਮਨਸ਼ੇਰ ਸਿੰਘ ਸੈਰੀ ਕਲਸੀ ਨੂੰ ਸਹਾਇਕ ਇੰਚਾਰਜ਼ ਲਗਾਇਆ ਗਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਜਲਦੀ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇੰਨ੍ਹਾਂ ਹਲਕਿਆਂ ਵਿਚ ਚੱਕਰ ਲਗਾਉਣਗੇ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪੰਜਾਬ ਦੀਆਂ ਇੰਨ੍ਹਾਂ ਚਾਰ ਹਲਕਿਆਂ ਲਈ ਜਿਮਨੀ ਚੋਣਾਂ ਗੁਆਂਢੀ ਸੂਬੇ ਹਰਿਆਣਾ ਵਿਚ ਹੋਣ ਜਾ ਰਹੀਆਂ ਆਮ ਵਿਧਾਨ ਸਭਾ ਚੋਣਾਂ ਦੇ ਨਾਲ ਅਕਤੂਬਰ-ਨਵੰਬਰ ਵਿਚ ਹੋ ਸਕਦੀਆਂ ਹਨ।
Share the post "AAP ਨੇ ਸੰਭਾਵੀਂ ਜਿਮਨੀ ਚੋਣਾਂ ਨੂੰ ਲੈ ਕੇ ਖਿੱਚੀ ਤਿਆਰੀ,ਮੰਤਰੀਆਂ ਨੂੰ ਲਗਾਇਆ ਇੰਚਾਰਜ਼"