Ludhiana News: ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਲਈ ਤਿਆਰੀ ਖਿੱਚ ਦਿੱਤੀ ਹੈ। ਸੰਭਾਵਿਤ ਤੌਰ ’ਤੇ ਮਈ ਮਹੀਨੇ ਵਿਚ ਹੋਣ ਜਾ ਰਹੀ ਇਸ ਉਪ ਚੋਣ ਲਈ ਸਭ ਤੋਂ ਪਹਿਲਾਂ ਉਮੀਦਵਾਰ ਦਾ ਐਲਾਨ ਕਰਕੇ ਬਾਜ਼ੀ ਮਾਰਨ ਵਾਲੀ ‘ਆਪ’ ਵੱਲੋਂ ਹੁਣ ਚੋਣ ਪ੍ਰਚਾਰ ਵੀ ਪਹਿਲ ਕਰ ਦਿੱਤੀ ਗਈ ਹੈ। ਇਸੇ ਕੜੀ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਮੰਗਲਵਾਰ ਤੋਂ ਤਿੰਨ ਦਿਨਾਂ ਦੌਰੇ ਲਈ ਲੁਧਿਆਣਾ ਪੁੱਜ ਰਹੇ ਹਨ।
ਇਹ ਵੀ ਪੜ੍ਹੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਸੰਕਲਪ ਪੰਜਾਬ ਵਿੱਚੋਂ ਨਸ਼ਾ ਅਤੇ ਨਸ਼ਾ ਤਸਕਰਾਂ ਨੂੰ ਕਰਾਂਗੇ ਜੜ੍ਹੋਂ ਖਤਮ
ਇਸ ਦੌਰਾਨ ਉਹ ਜਿੱਥੇ ਆਪ ਆਗੂਆਂ ਤੇ ਵਲੰਟੀਅਰਾਂ ਦੇ ਨਾਲ ਮੀਟਿੰਗ ਕਰਨਗੇ, ਉਥੇ ਜਨਤਕ ਮੀਟਿੰਗਾਂ ਵੀ ਕਰਨਗੇ ਤੇ ਪਿਛਲੇ ਤਿੰਨ ਸਾਲਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਚਰਚਾ ਕਰਨਗੇ। ਇਸ ਦੌਰਾਨ ਆਪ ਦੀ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਰਹੇਗੀ। ਪਾਰਟੀ ਆਗੂਆਂ ਤੋਂ ਮਿਲੀ ਸੂਚਨਾ ਮੁਤਾਬਕ ਮੰਲਗਵਾਰ 1 ਅਪ੍ਰੈਲ ਨੂੰ ਪਹਿਲੇ ਦਿਨ ਇੱਕ ਵੱਡੀ ਵਲੰਟੀਅਰ ਮੀਟਿੰਗ ਕੀਤੀ ਜਾ ਰਹੀ ਹੈ, ਜਿਸਦੇ ਵਿਚ ਸੰਭਾਵਿਤ ਤੌਰ ’ਤੇ ਆਗੂਆਂ ਤੇ ਵਲੰਟੀਅਰਾਂ ਨੂੰ ਇਸ ਉਪ ਚੋਣ ਜਿੱਤਣ ਲਈ ਹੱਲਾਸ਼ੇਰੀ ਦਿੱਤੀ ਜਾਵੇਗੀ ਤੇ ਚੋਣਾਂ ਲਈ ਡਿਊਟੀਆਂ ਵੀ ਲਗਾਈਆਂ ਜਾਣਗੀਆਂ।
ਇਹ ਵੀ ਪੜ੍ਹੋ ਮੁੱਖ ਮੰਤਰੀ ਵੱਲੋਂ ਮੁਸਲਿਮ ਭਰਾਵਾਂ ਨੂੰ ਈਦ ਦਾ ਤੋਹਫ਼ਾ; ਮਲੇਰਕੋਟਲਾ ਦੇ ਵਿਕਾਸ ਲਈ 200 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਐਲਾਨ
ਇਸੇ ਤਰ੍ਹਾਂ 2 ਅਪ੍ਰੈਲ ਘੁਮਾਰ ਮੰਡੀ ’ਚ ਨਸ਼ੇ ਖਿਲਾਫ਼ ਰੈਲੀ ਕੀਤੀ ਜਾਵੇਗੀ। ਇਸੇ ਤਰ੍ਹਾਂ 3 ਅਪ੍ਰੈਲ ਨੂੰ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ। ਦਸਣਾ ਬਣਦਾ ਹੈ ਕਿ ਇਸ ਸਾਲ ਜਨਵਰੀ ਮਹੀਨੇ ਦੀ ਸ਼ੁਰੂਆਤ ’ਚ ਲੁਧਿਆਣਾ ਪੱਛਮੀ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਅਚਾਨਕ ਮੌ+ਤ ਹੋ ਗਈ ਸੀ। ਜਿਸਤੋਂ ਬਾਅਦ ਆਪ ਵੱਲੋਂ ਇਸ ਉਪ ਚੋਣ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "‘ਆਪ’ ਨੇ ਖਿੱਚੀ ਲੁਧਿਆਣਾ ਉਪ ਚੋਣ ਦੀ ਤਿਆਰੀ, ਅੱਜ ਤੋਂ ਮਾਨ ਤੇ ਕੇਜ਼ਰੀਵਾਲ ਲਗਾਉਣਗੇ ਡੇਰਾ"