Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਆਪ ਨੇ ਗੁਜਰਾਤ ਵਿੱਚ ਲੋਕ ਸਭਾ ਚੋਣਾਂ ਲਈ ‘‘ਗੁਜਰਾਤ ਵਿੱਚ ਵੀ ਕੇਜਰੀਵਾਲ ’’ ਮੁਹਿੰਮ ਦੀ ਕੀਤੀ ਸ਼ੁਰੂਆਤ

6 Views

ਗੁਜਰਾਤ, 15 ਮਾਰਚ: ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਗੁਜਰਾਤ ਵਿੱਚ ਲੋਕ ਸਭਾ ਚੋਣਾਂ ਲਈ ‘‘ਗੁਜਰਾਤ ਵਿੱਚ ਵੀ ਕੇਜਰੀਵਾਲ’’ ਮੁਹਿੰਮ ਦੀ ਸ਼ੁਰੂਆਤ ਕੀਤੀ। ’ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਵਡੋਦਰਾ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ’ਆਪ’ ਦੇ ਭਰੂਚ ਤੋਂ ਉਮੀਦਵਾਰ ਚਿਤਰਾ ਵਸਾਵਾ ਅਤੇ ਭਾਵ ਨਗਰ ਤੋਂ ਉਮੀਦਵਾਰ ਉਮੇਸ਼ ਭਾਈ ਸਮੇਤ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ।ਇਸ ਦੌਰਾਨ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਣਾ ਦਿੱਤਾ ਹੈ।

ਕਾਂਗਰਸ ਨੂੰ ਵੱਡਾ ਝਟਕਾ: ਮੌਜੂਦਾ ਵਿਧਾਇਕ ਆਪ ’ਚ ਹੋਇਆ ਸ਼ਾਮਲ

ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 14 ਫੀਸਦੀ ਵੋਟਾਂ ਮਿਲੀਆਂ ਸਨ ਅਤੇ ਸਾਡੇ 5 ਵਿਧਾਇਕ ਜਿੱਤੇ ਸਨ। ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ਗੁਜਰਾਤ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਅਸੀਂ ਭਗਤ ਸਿੰਘ ਅਤੇ ਭੀਮ ਰਾਓ ਅੰਬੇਡਕਰ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਲੜ ਰਹੇ ਹਾਂ। ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਇਸ ਦੀ ਉਦਾਹਰਣ ਹਨ। ਦੋਵਾਂ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਭਗਤ ਸਿੰਘ ਅਤੇ ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ।

ਟਿਕਣ ਮਿਲਣ ਤੋਂ ਬਾਅਦ ਗੁਰਮੀਤ ਸਿੰਘ ਖੁੱਡੀਆ ਦਾ ਵੱਡਾ ਬਿਆਨ, ਨਿਤਾਣਿਆਂ ਤੇ ਜਰਵਾਣਿਆਂ ’ਚ ਮੁਕਾਬਲਾ

ਉਨ੍ਹਾਂ ਗੁਜਰਾਤ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਦੋਵਾਂ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਜਪਾ ਵਾਲੇ ਸਾਡੇ ਦਿੱਲੀ ਅਤੇ ਪੰਜਾਬ ਦੇ ਸਾਰੇ ਕੰਮ ਬੰਦ ਕਰ ਦਿਂਦੇ ਹਨ। ਪਰ ਜਦੋਂ ਸੰਸਦ ਵਿੱਚ ਆਮ ਆਦਮੀ ਪਾਰਟੀ ਦੇ 25-30 ਸੰਸਦ ਮੈਂਬਰ ਹੋਣਗੇ ਤਾਂ ਕੋਈ ਵੀ ਸਾਡੇ ਕੰਮ ਨੂੰ ਰੋਕ ਨਹੀਂ ਸਕੇਗਾ ਕਿਉਂਕਿ ਅਸੀਂ ਇੱਕ ਵੱਡੀ ਸਿਆਸੀ ਤਾਕਤ ਬਣ ਜਾਵਾਂਗੇ। ਭਾਜਪਾ ’ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਭਾਜਪਾ ਨੇ ਚੰਡੀਗੜ੍ਹ ਮੇਅਰ ਚੋਣਾਂ ’ਚ ਲੋਕਤੰਤਰ ਦਾ ਕਤਲ ਕੀਤਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਕਿਵੇਂ ਭਾਜਪਾ ਦੇ ਪ੍ਰੀਜ਼ਾਈਡਿੰਗ ਅਫਸਰ ਨੇ ਕੈਮਰੇ ਦੇ ਸਾਹਮਣੇ ਬੈਲਟ ਪੇਪਰਾਂ ਨਾਲ ਛੇੜਛਾੜ ਕੀਤੀ। ਉਸ ਨੇ ਸਾਡੀਆਂ 8 ਵੋਟਾਂ ਰੱਦ ਕਰਵਾ ਕੇ ਆਪਣਾ ਮੇਅਰ ਬਣਾ ਦਿੱਤਾ। ਫਿਰ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਦਿੰਦਿਆਂ ਆਮ ਆਦਮੀ ਪਾਰਟੀ ਦਾ ਮੇਅਰ ਬਣਾ ਦਿੱਤਾ।

ਚੋਣ ਅਧਿਕਾਰੀ ਵੱਲੋਂ ਪੰਜਾਬ ਦੇ ਲੋਕ ਸਭਾ ਹਲਕਿਆਂ ਦੇ ਵੋਟਰਾਂ ਦੇ ਵੇਰਵੇ ਜਾਰੀ,ਜਾਣੋ ਕਿਸ ਹਲਕੇ ਵਿੱਚ ਹਨ ਕਿੰਨੇ ਲੱਖ ਵੋਟਰ

ਅਸੀਂ ਦੇਸ਼ ਨੂੰ ਭਾਜਪਾ ਤੋਂ ਆਜ਼ਾਦ ਕਰਵਾਵਾਂਗੇ-ਕੇਜਰੀਵਾਲ
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਲੋਕ ਭਾਰਤ ਗਠਜੋੜ ਦੇ ਨਾਲ ਹਨ। ਗੁਜਰਾਤ ਦੇ ਲੋਕ ਇਸ ਵਾਰ ਵੀ ਭਾਜਪਾ ਦੇ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਵਿਰੁੱਧ ਵੋਟ ਦੇਣ ਲਈ ਤਿਆਰ ਹਨ। ਗੁਜਰਾਤ ਨੇ 2014 ਅਤੇ 2019 ਵਿੱਚ ਭਾਜਪਾ ਨੂੰ 26 ਵਿੱਚੋਂ 26 ਸੀਟਾਂ ਦਿੱਤੀਆਂ ਸਨ। ਕੀ ਇਨ੍ਹਾਂ ਸੰਸਦ ਮੈਂਬਰਾਂ ਨੇ ਕਦੇ ਵੀ ਪੇਪਰ ਲੀਕ, ਜ਼ਹਿਰੀਲੀ ਸ਼ਰਾਬ ਵਰਗੇ ਮੁੱਦੇ ਸੰਸਦ ਵਿੱਚ ਉਠਾਏ? ਇਸ ਦੇ ਨਾਲ ਹੀ ਜੇਕਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਮ.ਪੀ ਬਣਦੇ ਹਨ ਤਾਂ ਉਹ ਤੁਹਾਡੀ ਆਵਾਜ਼ ਬੁਲੰਦ ਕਰਨਗੇ। ਕੇਜਰੀਵਾਲ ਨੇ ਕਿਹਾ, ‘‘ਮੇਰਾ ਦਿਲ ਕਹਿੰਦਾ ਹੈ ਕਿ ਇੱਕ ਦਿਨ ਕੇਂਦਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਅਸੀਂ ਦੇਸ਼ ਨੂੰ ਭਾਜਪਾ ਤੋਂ ਆਜ਼ਾਦ ਕਰਵਾਵਾਂਗੇ।’’

 

Related posts

ਜੰਮੂ-ਕਸ਼ਮੀਰ ’ਚੋਂ ਰਾਸਟਰਪਤੀ ਰਾਜ ਹਟਾਇਆ, 16 ਨੂੰ ਉਮਰ ਅਬਦੁੱਲਾ ਚੁੱਕਣਗੇ ਸਹੁੰ

punjabusernewssite

ਮੁੱਖ ਮੰਤਰੀ ਵੱਲੋਂ ਭਾਰਤ ਦੇ ਉਪ ਰਾਸ਼ਟਰਪਤੀ ਨਾਲ ਸ਼ਿਸ਼ਟਾਚਾਰ ਮਿਲਣੀ

punjabusernewssite

ਹਿਮਾਚਲ ’ਚ ਵੱਡਾ ਹਾਦਸਾ: ਬੱਸ ਪਲਟਣ ਕਾਰਨ ਡਰਾਈਵਰ-ਕੰਡਕਟਰ ਸਹਿਤ ਚਾਰ ਦੀ ਹੋਈ ਮੌ+ਤ

punjabusernewssite