👉ਦੋ ਮੋਟਰਸਾਈਕਲਾਂ ਨੇ ਘਰ ਦੇ ਬਾਹਰ ਖੜੇ ਰਾਮ ਗੋਪਾਲ ਉਪਰ ਚਲਾਈਆਂ ਗੋਲੀਆਂ
ਹਰੀਕੇ, 12 ਜਨਵਰੀ: ਸਥਾਨਕ ਕਸਬੇ ਦੇ ਇੱਕ ਨਾਮੀ ਆੜ੍ਹਤੀ ਰਾਮ ਗੋਪਾਲ ਦਾ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕ+ਤਲ ਕਰ ਦਿੱਤਾ। ਹਾਲਾਂਕਿ ਗੰਭੀਰ ਜ਼ਖਮੀ ਹੋਏ ਆੜਤੀ ਨੂੰ ਪ੍ਰਵਾਰ ਵਾਲਿਆਂ ਨੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਪ੍ਰੰਤੂ ਉਥੇ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜ ਗਏ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ ਦੁਖਦਾਈ ਖ਼ਬਰ: ਦੋ ਸਾਲ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਹੋਈ ਮੌ+ਤ
ਸੂਚਨਾ ਮੁਤਾਬਕ ਘਟਨਾ ਸਮੇਂ ਆੜਤੀ ਆਪਣੇ ਘਰ ਦੇ ਨਾਲ ਲੱਗਦੇ ਹੀ ਆੜਤ ਦੇ ਦਫ਼ਤਰ ਬਾਹਰ ਬੈਠਾ ਹੋਇਆ,ਜਿੱਥੇ ਦੋ ਜਣੇ ਇੱਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਉਸ ਉਪਰ ਧੜਾ-ਧੜ ਗੋਲੀਆਂ ਚਲਾ ਦਿੱਤੀਆਂ। ਮ੍ਰਿਤਕ ਆੜਤੀ ਰਾਮ ਗੋਪਾਲ ਕਰੀਬ 50 ਸਾਲਾਂ ਦਾ ਸੀ। ਮਾਮਲੇ ਦੀ ਜਾਂਚ ਕਰ ਰਹੇ ਐਸਪੀ ਅਜੈਰਾਜ ਸਿੰਘ, ਡੀਐਸਪੀ ਰਜਿੰਦਰ ਸਿੰਘ ਮਿਨਹਾਸ ਤੋਂ ਇਲਾਵਾ ਥਾਣਾ ਮੁਖੀ ਸਹਿਤ ਅਧਿਕਾਰੀਆਂ ਵੱਲੋਂ ਘਟਨਾ ਵਾਲੀ ਥਾਂ ਦਾ ਦੌਰਾ ਕਰਦਿਆਂ ਸੀਸੀਟੀਵੀ ਕੈਮਰੇ ਅਤੇ ਹੋਰ ਲੋਕਾਂ ਕੋਲੋਂ ਪੁਛਗਿਛ ਕੀਤੀ ਜਾ ਰਹੀ ਹੈ। ਹਾਲੇ ਤੱਕ ਪੁਲਿਸ ਨੂੰ ਫ਼ਿਰੌਤੀ ਆਦਿ ਮੰਗਣ ਦੀ ਗੱਲ ਸਾਹਮਣੇ ਨਹੀਂ ਆਈ ਹੈ ਪ੍ਰੰਤੂ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਤਰਨਤਾਰਨ ਦੇ ਹਰੀਕੇ ’ਚ ਦਿਨ-ਦਿਨਾੜੇ ਆੜਤੀ ਦਾ ਗੋ+ਲੀ.ਆਂ ਮਾਰ ਕੇ ਕੀਤਾ ਕ+ਤ.ਲ"