
Muktsar News:2015 ਬੈਚ ਦੇ ਆਈ. ਏ. ਐਸ. ਅਫਸਰ ਅਭਿਜੀਤ ਕਪਲਿਸ਼ ਨੇ ਅਜ ਬਤੌਰ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਵਜੋਂ ਆਹੁਦਾ ਸੰਭਾਲਿਆ ਹੈ।ਇਸ ਤੋਂ ਪਹਿਲਾਂ ਸ੍ਰੀ ਕਪਲਿਸ਼ ਖਾਣਾਂ ਅਤੇ ਭੂ ਵਿਗਿਆਨ ਦੇ ਡਾਇਰੈਕਟਰ ਤੋਂ ਇਲਾਵਾ ਪੰਜਾਬ ਵਿਕਾਸ ਕਮਿਸ਼ਨ ਦੇ ਐਡੀਸ਼ਨਲ ਸਕੱਤਰ, ਏ.ਡੀ.ਸੀ. ਫਾਜਿ਼ਲਕਾ, ਏ.ਡੀ.ਸੀ. ਪਠਾਨਕੋਟ, ਕਮਿਸ਼ਨਰ ਅਬੋਹਰ ਕਾਰਪੋਰੇਸ਼ਨ, ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ)ਬਠਿੰਡਾ,ਐਸ.ਡੀ.ਐਮ.ਮਾਨਸਾ,ਐਸ.ਡੀ.ਐਮ ਬੁਢਲਾਡਾ, ਐਸ.ਡੀ.ਐਮ. ਸਰਦੂਲਗੜ੍ਹ ਵੀ ਰਹਿ ਚੁੱਕੇ ਹਨ।ਡਿਪਟੀ ਕਮਿਸ਼ਨਰ ਨੇ ਪਹਿਲਾਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗਾਰਡ ਆਫ ਆਨਰ ਲਿਆ,
ਇਹ ਵੀ ਪੜ੍ਹੋ ਬਠਿੰਡਾ ’ਚ NRI ਪ੍ਰਵਾਰ ਤੋਂ ਸੋਨੇ ਦੀ ਲੁੱਟ ਦੀ ਕਹਾਣੀ ਨਿਕਲੀ ਝੂਠੀ, ਪੁਲਿਸ ਨੇ ਪਤੀ-ਪਤਨੀ ਨੂੰ ਕੀਤਾ ਗ੍ਰਿਫਤਾਰ
ਇਸ ਮੌਕੇ ਹੋਰਨਾ ਤੋਂ ਇਲਾਵਾ ਗੁਰਪ੍ਰੀਤ ਸਿੰਘ ਥਿੰਦ ਵਧੀਕ ਡਿਪਟੀ ਕਮਿਸ਼ਨਰ(ਵਿਕਾਸ),ਸੰਜੀਵਕੁਮਾਰ ਐਸ.ਡੀ.ਐਮ.ਮਲੋਟ,ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਸ੍ਰੀਮਤੀ ਸ਼ਾਇਰੀ ਮਲੋਹਤਰਾ ਸਹਾਇਕ ਕਮਿਸ਼ਨਰ (ਜਨਰਲ), ਪੁਨੀਤ ਸ਼ਰਮਾ ਮੁੱਖ ਮੰਤਰੀ ਫੀਲਡ ਅਫਸਰ, ਸ੍ਰੀ ਗੁਰਦੀਪ ਸਿੰਘ ਜਿ਼ਲ੍ਹਾ ਲੋਕ ਸੰਪਰਕ ਅਫਸਰ ਵੀ ਮੌਜ਼ੂਦ ਸਨ।ਇਸ ਮੌਕੇ ਤੇ ਉਹਨਾਂ ਕਿਹਾ ਕਿ ਉਹ ਬਹੁਤ ਭਾਗਾਂ ਵਾਲੇ ਹਨ, ਜਿਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਅਤੇ ਚਾਲ੍ਹੀ ਮੁਕਤਿਆਂ ਦੀ ਪਵਿੱਤਰ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ।ਉਹਨਾਂ ਜਿ਼ਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਆਵੇ ਤਾਂ ਉਹ ਸਿੱਧੇ ਤੌਰ ਤੇ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਜਾਂ ਸਿੱਧੇ ਤੌਰ ਤੇ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਅਭਿਜੀਤ ਕਪਲਿਸ਼ ਆਈ.ਏ.ਐਸ.ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਜੋਂ ਸੰਭਾਲਿਆ ਆਹੁਦਾ"




