ਅਦਲਤ ਤੋਂ ਮਿਲਿਆ ਦੋ ਦਿਨਾਂ ਦਾ ਪੁਲਿਸ ਰਿਮਾਂਡ
ਬਠਿੰਡਾ, 23 ਜਨਵਰੀ : ਬਠਿੰਡਾ ਦੇ ਲਾਈਨੋਪਾਰ ਇਲਾਕੇ ਨਾਲ ਸਬੰਧਤ ਕਥਿਤ ਨਸ਼ਾ ਤਸਕਰ ‘ਬਿੱਕਰ’ ਹੁਣ ਬਠਿੰਡਾ ਪੁਲਿਸ ਦੇ ਸਿਕੰਜ਼ੇ ਵਿਚ ਆ ਗਿਆ ਹੈ। ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਦੇ ਮਾਮਲੇ ਵਿਚ ਫ਼ਰਾਰ ਚੱਲ ਰਹੇ ਬਿੱਕਰ ਨੂੰ ਬਠਿੰਡਾ ਪੁਲਿਸ ਨੇ ਅੱਜ ਆਗਰਾ ਦੀ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਰੰਟ ’ਤੇ ਬਠਿੰਡਾ ਲੈ ਆਂਦਾ ਹੈ। ਮਾਣਯੋਗ ਦਲਜੀਤ ਕੌਰ ਦੀ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਉਸਦਾ ਦੋ ਦਿਨਾਂ ਪੁਲਿਸ ਰਿਮਾਂਡ ਮਿਲਿਆ ਹੈ। ਜਿੱਥੇ ਹੁਣ ਉਸਨੂੰ ਸੀਆਈੲੈ ਸਟਾਫ਼-1 ਵਿਚ ਲਿਆਂਦਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਉਸਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧਾਂ ਅਤੇ ਹੋਰ Çਲੰਕਾਂ ਦਾ ਪਤਾ ਲਗਾਇਆ ਜਾਵੇਗਾ।
ਪਿੰਡ ਘੁੱਦਾ ਦੇ ਲੋਕਾਂ ਵਲੋਂ ਚੋਰੀ ਦੇ ਸ਼ੱਕ ’ਚ ਫ਼ੜਿਆ ਵਿਅਕਤੀ ਪੁਲਿਸ ਦੀ ਹਿਰਾਸਤ ਵਿਚੋਂ ਹੋਇਆ ਫ਼ਰਾਰ
ਬਿੱਕਰ ਸਿੰਘ ਨੂੰ ਪਿਛਲੇ ਸਾਲ 14 ਜੁਲਾਈ ਨੂੰ ਸੀਆਈਏ ਸਟਾਫ਼ ਵਲੋਂ 270 ਗ੍ਰਾਂਮ ਹੈਰੋਇਨ ਦੇ ਮਾਮਲੇ ਵਿਚ ਨਾਂਮਜਦ ਕੀਤਾ ਗਿਆ ਸੀ, ਜਿਸ ਵਿਚ ਪੁਲਿਸ ਨੇ ਚਾਰ ਮੁਜਰਮਾਂ ਨੂੰ ਇੱਕ ਆਡੀ ਗੱਡੀ ਸਹਿਤ ਮੌਕੇ ਤੋਂ ਕਾਬੂ ਕੀਤਾ ਸੀ। ਇੰਨ੍ਹਾਂ ਮੁਜਰਮਾਂ ਨੇ ਹੀ ਇਸਦਾ ਨਾਂਮ ਲਿਆ ਸੀ। ਜਿਸਤੋਂ ਬਾਅਦ ਅਦਾਲਤ ਵਲੋਂ ਕੋਈ ਰਾਹਤ ਨਾ ਮਿਲਣ ’ਤੇ ਇਹ ਫ਼ਰਾਰ ਹੋ ਗਿਆ ਸੀ। ਹੁਣ ਲੰਘੀ 23 ਦਸੰਬਰ ਨੂੰ ਬਿੱਕਰ ਸਿੰਘ ਅਤੇ ਉਸਦੇ ਇੱਕ ਸਾਥੀ ਰਵਿੰਦਰ ਸਿੰਘ ਨੂੰ ਆਗਰਾ ਪੁਲਿਸ ਨੇ ਏਟੀਐਮ ਕੱਟਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ। ਮੌਜੂਦਾ ਸਮੇਂ ਬਿੱਕਰ ਅਤੇ ਰਵਿੰਦਰ ਆਗਰਾ ਦੀ ਜ਼ਿਲ੍ਹਾ ਜੇਲ੍ਹ ਵਿਚ ਬੰਦ ਸਨ, ਜਿੱਥੌਂ ਬਠਿੰਡਾ ਪੁਲਿਸ ਬਿੱਕਰ ਸਿੰਘ ਨੂੰ ਪ੍ਰੋਡਕਸ਼ਨ ਵਰੰਟ ’ਤੇ ਲੈ ਕੇ ਆਈ ਹੈ।