Chandigarh News: ADGP Y Puran Kumar Suicide Case; ਪਿਛਲੇ ਕਈ ਦਿਨਾਂ ਤੋਂ ਪੂਰੇ ਭਾਰਤ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਏਡੀਜੀਪੀ ਵਾਈ ਪੂਰਨ ਕੁਮਾਰ ਦੇ ਖੁਦਕਸ਼ੀ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਇੱਕ ਪਾਸੇ ਜਿੱਥੇ ਡੀਜੀਪੀ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਮਹਰੂਮ ਏਡੀਜੀਪੀ ਦਾ ਪ੍ਰਵਾਰ ਹੁਣ ਨਾਂ ਸਿਰਫ਼ ਪੋਸਟਮਾਰਟਮ ਲਈ ਸਹਿਮਤ ਹੋ ਗਿਆ, ਬਲਕਿ ਅੱਜ ਸ਼ਾਮ ਨੂੰ ਹੀ ਅੰਤਿਮ ਸੰਸਕਾਰ ਕਰਨ ਦੀ ਚਰਚਾ ਚੱਲ ਰਹੀ ਹੈ।
ਇਹ ਵੀ ਪੜ੍ਹੋ ਦੀਵਾਲੀ ਤੋਂ ਪਹਿਲਾਂ ਇੱਕ ਹੋਰ ਏਕੇ-47 ਰਾਈਫਲ, ਤਿੰਨ ਗਲੌਕ ਪਿਸਤੌਲਾਂ ਬਰਾਮਦ; ਤਿੰਨ ਵਿਅਕਤੀ ਕਾਬੂ
ਦੂਜੇ ਪਾਸੇ ਏਡੀਜੀਪੀ ਦੇ ਪੀਐਸਓ ਨੂੰ ਭ੍ਰਿਸਟਾਚਾਰ ਮਾਮਲੇ ਵਿਚ ਗ੍ਰਿਫਤਾਰ ਕਰਨ ਵਾਲੇ ਹਰਿਆਣਾ ਪੁਲਿਸ ਦੇ ਏਐਸਆਈ ਸੰਦੀਪ ਲਾਥੁਰ ਨੇ ਵੀ ਬੀਤੇ ਕੱਲ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ ਸੀ। ਜਿਸਤੋਂ ਬਾਅਦ ਉਕਤ ਮ੍ਰਿਤਕ ਥਾਣੇਦਾਰ ਦੇ ਪ੍ਰਵਾਰ ਨੇ ਵੀ ਪੋਸਟਮਾਰਟਮ ਕਰਵਾਉਣ ਅਤੇ ਅੰਤਿਮ ਸੰਸਕਾਰ ਕਰਨ ਤੋਂ ਇੰਨਕਾਰ ਕਰ ਦਿੱਤਾ ਹੈ ਤੇ ਮੰਗ ਕੀਤੀ ਹੈ ਕਿ ਏਡੀਜੀਪੀ ਦੀ ਪਤਨੀ ਅਮਨੀਤ ਪੂਰਨ ਕੁਮਾਰ ਵਿਰੁਧ ਪਰਚਾ ਦਰਜ਼ ਕੀਤਾ ਜਾਵੇ।ਜਿਕਰਯੋਗ ਹੈ ਕਿ ਏਡੀਜੀਪੀ ਪੂਰਨ ਕੁਮਾਰ ਨੇ ਲੰਘੀ 7 ਅਕਤੂਬਰ ਨੂੰ ਆਪਣੀ ਚੰਡੀਗੜ੍ਹ ਦੇ ਸੈਕਟਰੀ 24 ਸਥਿਤ ਸਰਕਾਰੀ ਰਿਹਾਇਸ਼ ਵਿਚ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ ਸੀ।
ਇਹ ਵੀ ਪੜ੍ਹੋ Punjab Police ਦੇ ਥਾਣੇਦਾਰ ਨੇ DIG ਦੀ ਕੋਠੀ ‘ਚ ਕੀਤੀ ਖੁਦ+ਕਸ਼ੀ!
ਉਨ੍ਹਾਂ ਆਪਣੀ ਮੌਤ ਤੋਂ ਪਹਿਲਾਂ ਇੱਕ ਖੁਦਕਸ਼ੀ ਨੋਟ ਛੱਡਿਆ ਸੀ, ਜਿਸਦੇ ਵਿਚ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਸਿੰਘ ਤੋਂ ਇਲਾਵਾ ਰੋਹਤਕ ਦੇ ਐਸਪੀ ਸਹਿਤ ਕਈ ਪੁਲਿਸ ਅਧਿਕਾਰੀਆਂ ਨੂੰ ਜਿੰਮੇਵਾਰ ਠਹਿਰਾਇਆ ਸੀ। ਜਿਸਦੇ ਆਧਾਰ ‘ਤੇ ਪ੍ਰਵਾਰ ਵੱਲੋਂ ਇੰਨ੍ਹਾਂ ਵਿਰੁਧ ਪਰਚਾ ਅਤੇ ਗ੍ਰਿਫਤਾਰੀ ਦੀ ਮੰਗ ਕੀਤੀ ਸੀ। ਇਸ ਮਾਮਲੇ ਵਿਚ ਹਰਿਆਣਾ ਸਰਕਾਰ ਨੇ ਐਸਪੀ ਰੋਹਤਕ ਨੂੰ ਤੁਰੰਤ ਹਟਾ ਦਿੱਤਾ ਸੀ, ਜਦਕਿ ਡੀਜੀਪੀ ਨੁੰ ਬੀਤੇ ਕਲ ਲੰਮੀ ਛੁੱਟੀ ‘ਤੇ ਭੇਜ ਦਿੱਤਾ ਸੀ ਅਤੇ ਉਨ੍ਹਾਂ ਦੀ ਥਾਂ ਓਪੀ ਸਿੰਘ ਨੂੰ ਡੀਜੀਪੀ ਦਾ ਚਾਰਜ਼ ਦੇ ਦਿੱਤਾ ਸੀ। ਚਰਚਾ ਮੁਤਾਬਕ ਸਾਇਬਰ ਸੈੱਲ ਦੇ ਥਾਣੇਦਾਰ ਸੰਦੀਪ ਲਾਥੁਰ ਦੀ ਖੁਦਕਸ਼ੀ ਨੇ ਪੂਰੇ ਮਾਮਲੇ ਵਿਚ ਮੋੜ ਲਿਆ ਦਿੱਤਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













