ਐਡਵੋਕੇਟ ਅਭੈ ਸਿੰਗਲਾ ਬਣੇ ਐਸ.ਐਸ.ਡੀ ਸਭਾ ਦੇ ਪ੍ਰਧਾਨ ਤੇ ਐਡਵੋਕੇਟ ਸੰਜੇ ਗੋਇਲ ਨੇ ਜਿੱਤੀ ਐਸਐਸਡੀ ਕਾਲਜ਼ ਦੀ ਪ੍ਰਧਾਨਗੀ

0
75
+3

ਬਠਿੰਡਾ, 10 ਨਵੰਬਰ: ਬਠਿੰਡਾ ਸ਼ਹਿਰ ਦੀ ਇਤਿਹਾਸਕ ਧਾਰਮਿਕ ਸੰਸਥਾ ਸ਼੍ਰੀ ਸਨਾਤਨ ਧਰਮ ਸਭਾ (ਰਜਿ)ਬਠਿੰਡਾ(ਐਸ.ਐਸ.ਡੀ ਸਭਾ) ਦੀ ਪ੍ਰਧਾਨਗੀ ਲਈ ਹੋਈ ਚੋਣ ਵਿਚ ਮੌਜੂਦਾ ਪ੍ਰਧਾਨ ਐਡਵੋਕੇਟ ਅਭੈ ਸਿੰਗਲਾ ਨੇ ਮੁੜ ਬਾਜ਼ੀ ਮਾਰ ਲਈ ਹੈ। ਸ਼ਹਿਰ ਦੇ ਹਿੰਦੂਆਂ ਦੀ ਇਸ ਮਾਣਮੱਤੀ ਸੰਸਥਾ ਲਈ ਹਰ ਦੋ ਸਾਲਾਂ ਬਾਅਦ ਹੋਣ ਵਾਲੀ ਇਸ ਚੋਣ ਦੇ ਲਈ ਪਿਛਲੇ ਕਈ ਦਿਨਾਂ ਤੋਂ ਚੋਣ ਮੁਹਿੰਮ ਭਖ਼ੀ ਹੋਈ ਸੀ ਤੇ ਪ੍ਰਧਾਨਗੀ ਲਈ ਐਡਵੋਕੇਟ ਅਭੈ ਸਿੰਗਲਾ ਤੋਂ ਇਲਾਵਾ ਉਨਾਂ ਦੇ ਮੁਕਾਬਲੇ ਸੀਏ ਪ੍ਰਮੋਦ ਮਿੱਤਲ ਮੈਦਾਨ ਵਿਚ ਡਟੇ ਹੋਏ ਸਨ।

ਇਹ ਵੀ ਪੜ੍ਹੋBig News: ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਵਿਜੀਲੈਂਸ ਵੱਲੋਂ PCS(Allied Service) ਅਧਿਕਾਰੀ ਤੇ ਉਸਦੀ ਕੰਪਿਊਟਰ ਅਪ੍ਰੇਟਰ ਵਿਰੁਧ ਕੇਸ ਦਰਜ

ਸ਼ਹਿਰ ਦੇ ਕਈ ਮੰਦਿਰਾਂ, ਨਾਮੀ ਕਾਲਜ਼ਾਂ ਤੇ ਸਕੂਲਾਂ ਨੂੰ ਚਲਾਉਣ ਵਾਲੀ ਇਸ ਸੰਸਥਾ ਦੇ ਕੁੱਲ 200 ਵੋਟਰ ਹਨ। ਚੋਣ ਅਧਿਕਾਰੀ ਐਡਵੋਕੇਟ ਨੰਦ ਲਾਲ ਸਿੰਗਲਾ, ਐਡਵੋਕੇਟ ਮਿੱਠੂ ਰਾਮ ਗੁਪਤਾ ਅਤੇ ਐਡਵੋਕੇਟ ਲਲਿਤ ਗਰਗ ਦੀ ਅਗਵਾਈ ਹੇਠ ਇਸ ਸਭਾ ਲਈ ਸਵੇਰੇ 10 ਵਜੇਂ ਤੋਂ 1 ਵਜੇਂ ਤੱਕ ਪਈਆਂ ਵੋਟਾਂ ਦੌਰਾਨ ਕੁੱਲ 190 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਨਤੀਜਿਆਂ ਮੁਤਾਬਕ ਐਡਵੋਕੇਟ ਅਭੈ ਸਿੰਗਲਾ ਨੂੰ 97 ਅਤੇ ਸੀਏ ਪ੍ਰਮੋਦ ਮਿੱਤਲ ਨੂੰ 93 ਵੋਟਾਂ ਪਈਆਂ।

ਇਹ ਵੀ ਪੜ੍ਹੋMLA ਗੁਰਲਾਲ ਘਨੌਰ ਪ੍ਰਧਾਨ ਤੇ ਤੇਜਿੰਦਰ ਸਿੰਘ ਮਿੱਡੂਖੇੜਾ ਬਣੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜਨਰਲ ਸਕੱਤਰ

ਜਿਸਦੇ ਚੱਲਦੇ ਕੁੱਲ 4 ਵੋਟਾਂ ਦੇ ਅੰਤਰ ਨਾਲ ਐਡਵੋਕੇਟ ਸਿੰਗਲਾ ਜੇਤੂ ਰਹੇ। ਇਸਤੋਂ ਇਲਾਵਾ ਐਸਐਸਡੀ ਸਭਾ ਅਧੀਨ ਚੱਲ ਰਹੇ ਸ਼ਹਿਰ ਦੇ ਨਾਮੀ ਕਾਲਜ਼ ਐਯ.ਐਸ.ਡੀ ਗਰਲਜ਼ ਕਾਲਜ਼ ਆਫ਼ ਗਰੁੱਪਸ ਦੀ ਪ੍ਰਧਾਨਗੀ ਲਈ ਅੱਜ ਹੀ ਹੋਈ ਚੋਣ ਵਿਚ ਮੌਜੂਦਾ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਮੁੜ ਜਿੱਤਣ ਵਿਚ ਸਫ਼ਲ ਰਹੇ ਹਨ। ਉਨ੍ਹਾਂ ਕੁੱਲ ਪੋਲ ਹੋਈਆਂ 190 ਵੋਟਾਂ ਵਿਚੋਂ 99 ਵੋਟਾਂ ਹਾਸਲ ਕੀਤੀਆਂ ਜਦਕਿ ਉਨ੍ਹਾਂ ਦੇ ਮੁਕਾਬਲੇ ਖੜ੍ਹੇ ਪ੍ਰੋਫ਼ੈਸਰ ਪਵਨ ਗੁਪਤਾ ਨੂੰ 90 ਵੋਟਾਂ ਮਿਲੀਆਂ।

 

+3

LEAVE A REPLY

Please enter your comment!
Please enter your name here