Bathinda News:ਸਥਾਨਕ ਸੁਸ਼ਾਂਤ ਸਿਟੀ-2 ਵਿਚ ਸਥਿਤ ਸਿਲਵਰ ਓਕਸ ਸਕੂਲ ਵੱਲੋਂ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਐਡਵੈਂਚਰ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦੇਸ਼ ਉਨ੍ਹਾਂ ਵਿੱਚ ਖੇਡਾ ਦੀ ਚੇਤਨਾ, ਆਤਮ-ਵਿਸ਼ਵਾਸ ਅਤੇ ਟੀਮਵਰਕ ਦੇ ਗੁਣ ਵਿਕਸਤ ਕਰਨਾ ਸੀ। ਸਕੂਲ ਦੇ ਵਿਸ਼ਾਲ ਗਰਾਊਂਡ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਐਡਵੈਂਚਰ ਗਤੀਵਿਧੀਆਂ ਜਿਵੇਂ ਕਿ ਰਾਪਲਿੰਗ, ਜ਼ਿਪ ਲਾਈਨ, ਰੌਪ ਕੋਰਸ, ਟਰੇਕਿੰਗ ਅਤੇ ਹੋਰ ਦਿਲਚਸਪ ਚੁਣੌਤੀਆਂ ਵਿੱਚ ਭਾਗ ਲਿਆ। ਮਨੋਰੰਜਨ ਲਈ ਜਾਦੂਗਰ ਵੱਨੋਂ ਜਾਦੂ ਵੀ ਦਿਖਾਇਆ ਗਿਆ ਜਿਸ ਦਾ ਬੱਚਿਆਂ ਨੇ ਖੂਬ ਅਨੰਦ ਮਾਣਿਆ।
ਇਹ ਵੀ ਪੜ੍ਹੋ ਸਬ-ਰਜਿਸਟਰਾਰ ਤਰਫੋਂ 5,50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਸੀਕਾ ਨਵੀਸ ਵਿਜੀਲੈਂਸ ਬਿਊਰੋ ਗ੍ਰਿਫ਼ਤਾਰ
ਸਕੂਲ ਦੇ ਪਿੰਸੀਪਲ ਸ੍ਰੀਮਤੀ ਨੀਤੂ ਅਰੋੜਾ ਨੇ ਇਸ ਮੌਕੇ ਕਿਹਾ, “ਇਹ ਐਡਵੈਂਚਰ ਕੈਂਪ ਸਾਡੀ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਵਿਕਾਸ ਵਾਸਤੇ ਵੀ ਅਹਿਮ ਹੈ। ਇਹ ਉਨ੍ਹਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ ਪ੍ਰਦਾਨ ਕਰੇਗਾ।”’’ ਵਿਦਿਆਰਥੀਆਂ ਨੇ ਵੀ ਇਸ ਕੈਂਪ ਬਾਰੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਇੱਕ ਨਵਾਂ ਅਤੇ ਰੋਮਾਂਚਕ ਅਨੁਭਵ ਸੀ। ਸਕੂਲ ਦੇ ਡਾਇਰੈਕਟਰ ਸ੍ਰੀਮਤੀ ਬਰਨਿੰਦਰ ਪਾਲ ਸੇਖੋਂ ਨੇ ਕਿਹਾ ਕਿ ਸਕੂਲ ਵੱਲੋਂ ਅਗਲੇ ਸਾਲ ਵੀ ਇਸ ਤਰ੍ਹਾਂ ਦੇ ਹੋਰ ਐਡਵੈਂਚਰ ਪ੍ਰੋਗਰਾਮ ਆਯੋਜਿਤ ਕਰਣ ਦੀ ਯੋਜਨਾ ਬਣਾਈ ਜਾ ਰਹੀ ਹੈ, ਤਾਂ ਜੋ ਵਿਦਿਆਰਥੀਆਂ ਨੂੰ ਨਵੇਂ ਅਨੁਭਵ ਪ੍ਰਾਪਤ ਹੋਣ ਅਤੇ ਉਨ੍ਹਾਂ ਦੀ ਆਤਮ-ਨਿਰਭਰਤਾ ਵਧੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਸਿਲਵਰ ਓਕਸ ਸਕੂਲ ਸੁਸ਼ਾਤ ਸਿਟੀ-2 ‘ਚ ਵਿਦਿਆਰਥੀਆਂ ਲਈ ਕੀਤਾ ਗਿਆ ਐਡਵੈਂਚਰ ਕੈਂਪ ਦਾ ਆਯੋਜਨ"