12 ਸਾਲਾਂ ਬਾਅਦ ਦਿੱਲੀ ’ਚ ਮੁੜ ਬਣਿਆ ‘ਸਿੱਖ ਵਜ਼ੀਰ’,ਮਨਜਿੰਦਰ ਸਿੰੰਘ ਸਿਰਸਾ ਨੇ ਚੁੱਕੀ ਸਹੁੰ

0
551
+4

Delhi News:ਕਿਸੇ ਸਮੇਂ ਥੋੜੇ ਸਮੇਂ ਲਈ ਸਿੱਖ ਸਲਤਨਤ ਦਾ ਹਿੱਸਾ ਰਹੀ ਦਿੱਲੀ ਨੂੰ ਹੁਣ 12 ਸਾਲਾਂ ਬਾਅਦ ਮੁੜ ਸਿੱਖ ਵਜ਼ੀਰ ਮਿਲਿਆ ਹੈ। ਰਾਜੌਰੀ ਗਾਰਡਨ ਤੋਂ ਚੋਣ ਜਿੱਤੇ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਦੀ ਰੇਖਾ ਗੁਪਤਾ ਵਜ਼ਾਰਤ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਵਾਰ ਦਿੱਲੀ ਦੀ 70 ਮੈਂਬਰੀ ਵਿਧਾਨ ਸਭਾ ਦੇ ਵਿਚ 5 ਸਿੱਖ ਵਿਧਾਇਕ ਵਜੋਂ ਚੁਣ ਕੇ ਆਏ ਹਨ। ਇੰਨ੍ਹਾਂ ਵਿਚ ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ, ਅਰਵਿੰਦਰ ਸਿੰਘ ਲਵਲੀ ਅਤੇ ਤਰਵਿੰਦਰ ਸਿੰਘ ਮਰਵਾਹਾ ਸ਼ਾਮਲ ਹਨ।

ਇਹ ਵੀ ਪੜ੍ਹੋ ਸਹੁੰ ਚੁੱਕਣ ਤੋਂ ਪਹਿਲਾਂ ਰੇਖਾ ਗੁਪਤਾ ਨੇ ਕਿਹਾ,‘‘ਮੈਂ ਕਦੇ ਮੁੱਖ ਮੰਤਰੀ ਬਣਨ ਬਾਰੇ ਸੋਚਿਆ ਤੱਕ ਨਹੀਂ ਸੀ’’

ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜਰਨੈਲ ਸਿੰਘ ਤੇ ਪੂਰਨਦੀਪ ਸਿੰਘ ਸਾਹਨੀ ਵੀ ਵਿਧਾਇਕ ਬਣੇ ਹਨ। ਲਵਲੀ ਅਤੇ ਮਰਵਾਹਾ ਪਹਿਲਾਂ ਕਾਂਗਰਸ ਵਿਚ ਰਹੇ ਹਨ ਤੇ ਲਵਲੀ ਤਾਂ ਮਰਹੂਮ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੀ ਸਰਕਾਰ ਦੌਰਾਨ ਦੋ ਵਾਰ ਮੰਤਰੀ ਵੀ ਰਹਿ ਚੁੱਕੇ ਹਨ। ਜਦਕਿ ਮਨਜਿੰਦਰ ਸਿੰਘ ਸਿਰਸਾ ਨੇ ਅਕਾਲੀ ਦਲ ਤੋਂ ਆਪਣੀ ਸਿਆਸਤ ਸ਼ੁਰੂ ਕੀਤੀ ਹੈ। ਮੌਜੂਦਾ ਸਮੇਂ ਉਹ ਭਾਜਪਾ ਹਾਈਕਮਾਂਡ ਦੇ ਕਾਫ਼ੀ ਨੇੜੇ ਹਨ ਤੇ ਪਾਰਟੀ ਨੇ ਉਨ੍ਹਾਂ ਨੂੰ ਕੌਮੀ ਸਕੱਤਰ ਦੀ ਵੀ ਜਿੰਮੇਵਾਰੀ ਦਿੱਤੀ ਹੋਈ ਹੈ।

ਇਹ ਵੀ ਪੜ੍ਹੋ ਅਮਰੀਕਾ ਤੋਂ ਭਾਰਤੀਆਂ ਦੀ ਵਤਨ ਵਾਪਸੀ:ਪੰਜਾਬ ਪੁਲਿਸ ਵੱਲੋਂ ਪੰਜ ਨਵੀਆਂ FIR ਦਰਜ,ਦੋ ਹੋਰ ਟਰੈਵਲ ਏਜੰਟ ਗ੍ਰਿਫ਼ਤਾਰ

ਇੱਥੇ ਜਿਕਰ ਕਰਨਾ ਬਣਦਾ ਹੈ ਕਿ ਦਿੱਲੀ ਦੀ ਸਿਆਸਤ ਵਿਚ ਕਦੇ ਪੰਜਾਬੀਆਂ ਦੀ ਚੜ੍ਹਤ ਰਹੀ ਹੈ ਤੇ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਗੁਰਮੁੱਖ ਨਿਹਾਲ ਸਿੰਘ ਕਰੀਬ ਡੇਢ ਸਾਲ ਡੇਢ ਸਾਲ ਦਿੱਲੀ ਦੇ ਮੁੱਖ ਮੰਤਰੀ ਵੀ ਰਹੇ ਹਨ। ਉਨ੍ਹਾਂ ਨੂੰ ਕਾਂਗਰਸ ਵੱਲੋਂ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਸੀ। ਸਿਰਸਾ ਦੀ ਮੁੜ ਵਜ਼ਾਰਤ ’ਚ ਸਮੂਲੀਅਤ ਨਾਲ ਸਿੱਖਾਂ ਦੀ ਦਿੱਲੀ ਦੀ ਸਿਆਸਤ ਅੰਦਰ ਤੂਤੀ ਬੋਲਣ ਦੀ ਉਮੀਦ ਹੈ। ਗੌਰਤਲਬ ਹੈ ਕਿ ਦਿੱਲੀ ਅੰਦਰ ਸਿੱਖਾਂ ਦੀ 8-10 ਲੱਖ ਦੇ ਕਰੀਬ ਵੋਟ ਹੈ ਤੇ ਹਰੇਕ ਹਲਕੇ ਅੰਦਰ ਉਹ ਆਪਣਾ ਪ੍ਰਭਾਵ ਰੱਖਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+4

LEAVE A REPLY

Please enter your comment!
Please enter your name here