ਨਵੀਂ ਦਿੱਲੀ, 6 ਜਨਵਰੀ: ਪੂਰੀ ਦੁਨੀਆਂ ਵਿਚ ਕਰੋਨਾ ਵਰਗੀ ਮਹਾਂਮਾਰੀ ਦੇਣ ਵਾਲੇ ਦੇਸ਼ ਚੀਨ ਵਿੱਚ ਫੈਲੇ ਹੋਏ ਕੋਰੋਨਾ ਬੀਮਾਰੀ ਵਰਗੇ ਇੱਕ ਹੋਰ ਵਾਇਰਸ ਐਚਐਮਪੀਵੀ ਨੇ ਭਾਰਤ ਵਿਚ ਵੀ ਦਸਤਕ ਦੇ ਦਿੱਤੀ ਹੈ। ਦੇਸ ਦੇ ਦੱਖਣੀ ਸੂਬੇ ਕਰਨਾਟਕ ਵਿਚ ਦੋ ਕੇਸ ਸਾਹਮਣੇ ਆਏ ਹਨ, ਜਿੰਨ੍ਹਾਂ ਵਿਚ ਦੋਨੋਂ ਹੀ ਛੋਟੇ-ਛੋਟੇ ਬੱਚੇ (3 ਅਤੇ 8 ਮਹੀਨਿਆਂ)ਹਨ। ਇਸਤੋਂ ਇਲਾਵਾ ਅਹਿਮਦਾਬਾਦ ਦੇ ਵਿਚ ਵੀ ਇੱਕ ਕੇਸ ਸਾਹਮਣੇ ਆ ਚੁੱਕਿਆ ਹੈ, ਜਿੱਥੇ 2 ਮਹੀਨਿਆਂ ਦਾ ਬੱਚਾ ਇਸ ਰੋਗ ਤੋਂ ਪੀੜਤ ਮਿਲਿਆ ਸੀ। ਜਦੋਂ ਕਿ ਚੇਨਈ ਵਿੱਚ ਵੀ ਦੋ ਕੇਸ ਮਿਲੇ ਹਨ, ਜੋਕਿ ਛੋਟੇ ਬੱਚੇ ਹਨ।
ਇਹ ਵੀ ਪੜ੍ਹੋ ਅੱਧੀ ਰਾਤ ਨੂੰ ਚੋਰ ਫ਼ੜਣਾ ਮਹਿੰਗਾ ਪਿਆ, ਗੋ+ਲੀਆਂ ਚੱਲਣ ਕਾਰਨ ਚੋਰ ਦੇ ਨਾਲ ਮਾਲਕ ਦੀ ਵੀ ਹੋਈ ਮੌ+ਤ
ਦੇਸ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਭਾਰਤ ਵਿਚ ਇਸ ਵਾਇਰਸ ਦੇ ਆਉਣ ਦੀ ਪੁਸ਼ਟੀ ਕਰਦਿਆਂ ਘਬਰਾਉਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਕਰਨਾਟਕ ਦੇ ਦੋਵਾਂ ਮਾਮਲਿਆਂ ਬਾਰੇ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਬੱਚੇ ਰੁਟੀਨ ਚੈਕਅੱਪ ਲਈ ਹਸਪਤਾਲ ਪੁੱਜੇ ਸਨ। ਜਾਂਚ ਤੋਂ ਬਾਅਦ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਦੋਂਕਿ ਅਹਿਮਦਾਬਾਦ ’ਚ 15 ਦਿਨ ਪਹਿਲਾਂ 2 ਮਹੀਨੇ ਦੇ ਬੱਚੇ ਦੀ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਅਤੇ ਬਾਅਦ ਦੇ ਟੈਸਟਾਂ ਵਿੱਚ ਵਾਇਰਸ ਦੀ ਲਾਗ ਦਾ ਪਤਾ ਲੱਗਿਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਚੀਨ ਤੋਂ ਬਾਅਦ ਭਾਰਤ ਵਿਚ ਵੀ HMPV ਵਾਇਰਸ ਨੇ ਦਿੱਤੀ ਦਸਤਕ, ਪੰਜ ਕੇਸ ਸਾਹਮਣੇ ਆਏ"