Chandigarh News: ਪੰਜਾਬ ਮੰਤਰੀ ਮੰਡਲ ਦੀ ਅੱਜ ਵੀਰਵਾਰ ਨੂੰ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਇਸ ਮੀਟਿੰਗ ਦੇ ਵਿਚ ਕਈ ਮਹੱਤਵਪੂਰ ਏਜੰਡੇ ਸ਼ਾਮਲ ਦੱਸੇ ਜਾ ਰਹੇ ਹਨ। ਮੀਟਿੰਗ ਵਿਚ ਅਗਲੇ ਬਜ਼ਟ ਸੈਸ਼ਨ ਨੂੰ ਸੱਦਣ ਸਬੰਧੀ ਵੀ ਚਰਚਾ ਹੋ ਸਕਦੀ ਹੈ। ਸਾਹਮਣੇ ਆ ਰਹੀਆਂ ਖ਼ਬਰਾਂ ਦੇ ਮੁਤਾਬਕ ਮੀਟਿੰਗ ਵਿਚ ਸਟੈਂਪ ਡਿਊਟੀ ਵਿਚ ਫੇਰਬਦਲ ਕਰਨ ਦੀ ਵੀ ਚਰਚਾ ਚੱਲੀ ਹੋਈ ਹੈ, ਜਿਸਦੇ ਵਿਚ ਖ਼ੁੂਨ ਦੇ ਰਿਸ਼ਤਿਆਂ ਵਿਚ ਜਾਇਦਾਦ ਤਬਦੀਲ ਕਰਨ ਲਈ ਕਰੀਬ ਢਾਈ ਫ਼ੀਸਦੀ ਸਟੈਂਪ ਡਿਊਟੀ ਲਗਾਈ ਜਾ ਸਕਦੀ ਹੈ। ਇਸਦੇ ਨਾਲ ਆਮ ਲੋਕਾਂ ’ਤੇ ਬੋਝ ਪੈ ਸਕਦਾ ਹੈ। ਹਾਲਾਂਕਿ ਇਸਦੇ ਬਾਰੇ ਅਧਿਕਾਰਤ ਤੌਰ’ਤੇ ਕੁੱਝ ਸਾਹਮਣੇ ਨਹੀਂ ਆ ਰਿਹਾ।
ਇਹ ਵੀ ਪੜ੍ਹੋ Punjab Police ’ਚ ਨਿਕਲੀ ਬੰਪਰ ਭਰਤੀ, ਪੰਜਾਬ ਦੇ ਨੌਜਵਾਨਾਂ ਲਈ ਸੁਨਿਹਰੀ ਮੌਕਾ
ਇਸਤੋਂ ਇਲਾਵਾ ਮੰਤਰੀ ਮੰਡਲ ਦੀ ਪ੍ਰਵਾਨਗੀ ਵਾਲੇ ਲਾਜ਼ਮੀ ਕੁੱਝ ਪ੍ਰੋਜੈਕਟਾਂ ਨੂੰ ਵੀ ਮੰਨਜੂਰੀ ਮਿਲਣ ਦੀ ਉਮੀਦ ਹੈ। ਮੀਟਿੰਗ ਵਿਚ ਵੱਖ ਵੱਖ ਵਿਭਾਗਾਂ ਦੀਆਂ ਪੈਡਿੰਗ ਪਈਆਂ ਰੀਪੋਰਟਾਂ ਨੂੰ ਵੀ ਰੱਖਿਆ ਜਾਵੇਗਾ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਪੰਜਾਬ ਮੰਤਰੀ ਮੰਡਲ ਦੀ ਆਖਰੀ ਮੀਟਿੰਗ 8 ਅਕਤੂਬਰ 2024 ਨੂੂੰ ਹੋਈ ਸੀ। ਉਸਤੋਂ ਬਾਅਦ ਸਥਾਨਕ ਚੋਣਾਂ ਆ ਗਈਆਂ ਤੇ ਮੁੜ ਦਿੱਲੀ ਚੋਣਾਂ ਕਾਰਨ ਮੁੱਖ ਮੰਤਰੀ ਸਹਿਤ ਮੰਤਰੀ ਉਥੇ ਚੋਣ ਪ੍ਰਚਾਰ ਵਿਚ ਉਲਝੇ ਰਹੇ। ਸੰਭਾਵਨਾ ਹੈ ਕਿ ਇਸ ਮੀਟਿੰਗ ਵਿਚ ਸਾਲ 2025-26 ਦੀ ਅਬਾਕਾਰੀ ਨੀਤੀ ’ਤੇ ਵੀ ਚਰਚਾ ਹੋ ਸਕਦੀ ਹੈ ਕਿਉਂਕਿ ਆਮ ਤੌਰ ’ਤੇ 1 ਅਪ੍ਰੈਲ ਤੋਂ ਲਾਗੂ ਹੋਣ ਵਾਲੀ ਇਸ ਨੀਤੀ ਨੂੰ ਫ਼ਰਵਰੀ ਦੇ ਵਿਚ ਹੀ ਮੰਤਰੀ ਮੰਡਲ ਵੱਲੋਂ ਮੰਨਜੂਰੀ ਦੇ ਦਿੱਤੀ ਜਾਂਦੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ।


