ਅੰਮ੍ਰਿਤਸਰ, 11 ਨਵੰਬਰ: ਸੋਮਵਾਰ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕੀਤੀ ਇੱਕ ਵੱਡੀ ਕਾਰਵਾਈ ’ਚ ਮੁਕਾਬਲੇ ਤੋਂ ਬਾਅਦ ਪੰਜ ਬਦਮਾਸ਼ਾਂ ਨੂੰ ਕਾਬੂ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੌਰਾਨ ਚੱਲੀ ਗੋਲੀਬਾਰੀ ਵਿਚ ਇੱਕ ਬਦਮਾਸ਼ ਲੱਤ ਵਿਚ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕਾਬੂ ਕੀਤੇ ਗਏ ਬਦਮਾਸ਼ਾਂ ਦਾ ਸਬੰਧ ਗੈਂਗਸਟਰ ਬਲਵਿੰਦਰ ਸਿੰਘ ਡੋਨੀ ਗੈਂਗ ਨਾਲ ਦਸਿਆ ਜਾ ਰਿਹਾ। ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਫ਼ੜੇ ਗਏ ਬਦਮਾਸ਼ਾਂ ਵਿਚੋਂ ਕੁੱਝ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ। ’’
ਪੰਜਾਬ ’ਚ ਨਗਰ ਨਿਗਮਾਂ ਤੇ ਕੋਂਸਲਾਂ ਦੀਆਂ ਢਾਈ ਮਹੀਨਿਆਂ ’ਚ ਹੋਣਗੀਆਂ ਚੋਣਾਂ! ਸੁਪਰੀਮ ਕੋਰਟ ਨੇ ਦਿੱਤਾ ਫੈਸਲਾ
ਸੂਚਨਾ ਮੁਤਾਬਕ ਪੁਲਿਸ ਨੂੰ ਇੰਨ੍ਹਾਂ ਬਦਮਾਸ਼ਾਂ ਵੱਲੋਂ ਇਲਾਕੇ ਵਿਚ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਜਾਣਕਾਰੀ ਮਿਲੀ ਸੀ। ਜਿਸਤੋਂ ਬਾਅਦ ਰਾਜਾਸਾਂਸੀ ਹਲਕੇ ਵਿਚ ਨਾਕੇਬੰਦੀ ਕੀਤੀ ਗਈ। ਇਸ ਦੌਰਾਨ ਪਿੰਡ ਕਲੇਰ ਦੇ ਨਜਦੀਕ ਇੱਕ ਵਰਨਾ ਕਾਰ ’ਤੇ ਸਵਾਰ ਉਕਤ ਪੰਜਾਂ ਬਦਮਾਸ਼ਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪ੍ਰੰਤੂ ਇਹ ਕਾਰ ਭਜਾ ਕੇ ਲੈ ਗਏ ਤੇ ਪੁਲਿਸ ਉਪਰ ਫ਼ਾਈਰਿੰਗ ਵੀ ਕੀਤੀ। ਪੁਲਿਸ ਨੇ ਵੀ ਇੰਨ੍ਹਾਂ ਨੂੰ ਘੇਰ ਲਿਆ ਤੇ ਜਦ ਇਹ ਗੱਡੀ ਛੱਡ ਕੇ ਭੱਜਣ ਲੱਗੇ ਤਾਂ ਇੱਕ ਬਦਮਾਸ਼ ਖ਼ੁਸਪ੍ਰੀਤ ਸਿੰਘ ਦੇ ਲੱਤ ਵਿਚ ਗੋਲੀ ਲੱਗੀ। ਫ਼ੜੇ ਗਏ ਦੂਜੇ ਚਾਰ ਬਦਮਾਸ਼ਾਂ ਦੀ ਪਹਿਚਾਣ ਹਰਪ੍ਰੀਤ ਸਿੰਘ, ਜਸਨਪ੍ਰੀਤ ਸਿੰਘ, ਸੱਜਣ ਸਿੰਘ, ਗੁਰਮਨਪ੍ਰੀਤ ਸਿੰਘ ਦੇ ਤੌਰ ’ਤੇ ਹੋਈ ਹੈ। ਪੁਲਿਸ ਇੰਨ੍ਹਾਂ ਕੋਲੋਂ ਡੂੰਘਾਈ ਨਾਲ ਪੁਛਗਿਛ ਕਰ ਰਹੀ ਹੈ।
Share the post "ਅੰਮ੍ਰਿਤਸਰ ਪੁਲਿਸ ਵੱਲੋਂ ਮੁਕਾਬਲੇ ਤੋਂ ਬਾਅਦ ਪੰਜ ਬਦਮਾਸ਼ ਕਾਬੂ, ਇੱਕ ਦੇ ਲੱਗੀ ਗੋ+ਲੀ"