ਮੁਕਾਬਲੇ ਤੋਂ ਬਾਅਦ ਮੋਗਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਦੋ ਗੁਰਗੇ ਕਾਬੂ

0
28

👉ਗੋਲੀ ਲੱਗਣ ਕਾਰਨ ਇਕ ਬਦਮਾਸ਼ ਹੋਇਆ ਜਖ਼ਮੀ, ਪਰਚਾ ਦਰਜ਼
ਮੋਗਾ, 15 ਜਨਵਰੀ: ਜ਼ਿਲ੍ਹਾ ਪੁਲਿਸ ਵੱਲੋਂ ਗੈਰ ਸਮਾਜੀ ਅਨਸਰਾਂ ਵਿਰੁਧ ਚਲਾਈ ਮੁਹਿੰਮ ਤਹਿਤ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦੋ ਗੁਰਗਿਆਂ ਨੂੰ ਮੁਕਾਬਲੇ ਤੋਂ ਬਾਅਦ ਕਾਬੂ ਕੀਤਾ ਹੈ। ਇਸ ਮੁਕਾਬਲੇ ਵਿਚ ਇੱਕ ਬਦਮਾਸ਼ ਜਖਮੀ ਹੋ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਜੈ ਗਾਂਧੀ ਨੇ ਦਸਿਆ ਕਿ 13/01/2025 ਨੂੰ ਰਾਤ ਨੂੰ ਕਰੀਬ 09:30 ਵਜੇ ਪਿੰਡ ਭਲੂਰ ਦੇ ਇੱਕ ਦੁਕਾਨਦਾਰ ਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਲੁੱਟਖੋਹ ਕੀਤੀ ਗਈ ਸੀ ਜਿਸ ਸਬੰਧੀ ਥਾਣਾ ਸਮਾਲਸਰ ਵਿਖੇ ਮੁੱਕਦਮਾ ਨੰਬਰ 06 ਮਿਤੀ 14/01/2025 ਅ/ਧ 304 (2), 331 (6), 118(1), 115 (2),191,190 ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ ਦਾਨ ਸਿੰਘ ਵਾਲਾ ’ਚ ਘਰਾਂ ਨੂੰ ਅੱਗ ਲਗਾਉਣ ਵਾਲੇ ਗਿਰੋਹ ਦਾ ਸਰਗਨਾ ‘ਦਲੇਰ’ ਪੁਲਿਸ ਵੱਲੋਂ ਗ੍ਰਿਫਤਾਰ

ਜਿਸ ਦੀ ਤਫਤੀਸ਼ ਸਬੰਧੀ ਬੀਤੇ ਕੱਲ ਥਾਣਾ ਸਮਾਲਸਰ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਮੁੱਕਦਮਾ ਦੇ ਮੁਲਜਮ ਹਰਵਿੰਦਰ ਸਿੰਘ ਹੈਪੀ ਵਾਸੀ ਭਲੂਰ ਆਪਣੇ ਸਾਥੀਆ ਨਾਲ ਡਰੇਨ ਪੁੱਲ ਦੀ ਪਟੜੀ ’ਤੇ ਖੜਾ ਹੈ। ਜਿਸ ਨੁੰ ਕਾਬੂ ਕਰਨ ਲਈ ਪੁਲਿਸ ਪਾਰਟੀ ਜਦ ਡਰੇਨ ਪੁੱਲ ਪਟੜੀ ਭਲੂਰ ਪਰ ਪੁੱਜੀ ਤਾਂ ਮੌਕੇ ਤੇ ਖੜੇ 6 ਨੌਜਵਾਨਾਂ ਵਿੱਚੋ ਇੱਕ ਨੇ ਪਿਸਤੌਲ ਨਾਲ ਪੁਲਿਸ ਪਾਰਟੀ ਉਪਰ ਫ਼ਾਈਰ ਖ਼ੋਲ ਦਿੱਤਾ। ਜਿਸਤੋਂਅ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਗਿਆ ਜਿਸ ਨਾਲ ਇੱਕ ਮੁਲਜਮ ਜਖਮੀ ਹੋ ਗਿਆ, ਜਿਸਦੀ ਪਹਿਚਾਣ ਸੁਖਚੈਨ ਸਿੰਘ ਵਾਸੀ ਭਲੂਰ ਵਜੋਂ ਹੋਈ। ਪੱਟ ਵਿਚ ਗੋਲੀ ਲੱਗ ਕਾਰਨ ਗੰਭੀਰ ਜਖਮੀ ਹਾਲਤ ਵਿੱਚ ਮੁਲਜਮ ਨੂੰ ਮੈਡੀਸਿਟੀ ਹਸਪਤਾਲ ਮੋਗਾ ਦਾਖਿਲ ਕਰਵਾਇਆ ਗਿਆ

ਇਹ ਵੀ ਪੜ੍ਹੋ ਜਲੰਧਰ ’ਚ ਲਾਰੈਂਸ ਬਿਸ਼ਨੋਈ ਗੈਂਗ ਤੇ ਸੀਆਈਏ ਸਟਾਫ਼ ’ਚ ਮੁਕਾਬਲਾ, ਲੰਮਾਂ ਸਮਾਂ ਚੱਲੀਆਂ ਤਾੜ-ਤਾੜ ਗੋ+ਲੀਆਂ

ਇਸਦੇ ਇੱਕ ਸਾਥੀ ਅਮਨਦੀਪ ਸਿੰਘ ਵਾਸੀ ਭਲੂਰ ਨੂੰ ਵੀ ਮੌਕਾ ਤੋਂ ਗ੍ਰਿਫਤਾਰ ਕੀਤਾ ਗਿਆ। ਜਦੋਂਕਿ ਬਾਕੀ 4 ਨੌਜਵਾਨ ਮੌਕੇ ਤੋ ਭੱਜ ਗਏ। ਇੰਨ੍ਹਾਂ ਵਿਰੁਧ ਨਵਾਂ ਪਰਚਾ ਵੀ ਦਰਜ਼ ਕੀਤਾ ਗਿਆ। ਐਸਐਸਪੀ ਨੇ ਦਸਿਆ ਕਿ ਮੌਕੇ ਉਪਰੋਂ ਇੱਕ ਪਿਸਤੌਲ ਤੋਂ ਇਲਾਵਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਦਸਿਆ ਕਿ ਇਸ ਗੈਂਗ ਦੇ ਮੈਂਬਰਾਂ ਵਿਰੁਧ ਪਹਿਲਾਂ ਵੀ ਕਈ-ਕਈ ਪਰਚੇ ਹਨ। ਸ਼੍ਰੀ ਗਾਂਧੀ ਨੇ ਕਿਹਾ ਕਿ ਫ਼ਰਾਰ ਮੁਲਜਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਜਿੰਨ੍ਹਾਂ ਵਿਚ ਹਰਵਿੰਦਰ ਸਿੰਘ ਹੈਪੀ ਤੋਂ ਇਲਾਵਾ ਵਿਸ਼ਵਜੀਤ ਸਿੰਘ ਉਰਫ ਵਿਸ਼ੂ ਵਾਸੀ ਨਾਥੇਵਾਲਾ, ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਲੰਬੀ ਢਾਬ ਸ਼੍ਰੀ ਮੁਕਤਸਰ ਸਾਹਿਬ ਅਤੇ ਰੋਸ਼ਨ ਸਿੰਘ ਵਾਸੀ ਫਿਰੋਜਪੁਰ ਸ਼ਾਮਲ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here