ਬਾਬਾ ਸਦੀਕੀ ਖਾਨ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵੀ ਵਧਾਈ

0
161
+1

ਮੁੰਬਈ, 13 ਅਕਤੂਬਰ: ਮਹਾਰਾਸ਼ਟਰ ਦੇ ਨਾਮਵਰ ਸਿਆਸੀ ਆਗੂ ਅਤੇ ਬਾਲੀਵੁੱਡ ਦੇ ਵਿੱਚ ਵੱਡਾ ਪ੍ਰਭਾਵ ਰੱਖਣ ਵਾਲੇ ਸਾਬਕਾ ਮੰਤਰੀ ਬਾਬਾ ਸਦੀਕੀ ਖਾਨ ਦੇ ਬੀਤੀ ਦੇਰ ਰਾਤ ਹੋਏ ਕਤਲ ਤੋਂ ਬਾਅਦ ਇਸਦੀਆਂ ਤਾਰਾਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜ ਗਈਆਂ ਹਨ। ਬਾਬਾ ਸਦੀਕੀ ਨੂੰ ਅਦਾਕਾਰ ਸਲਮਾਨ ਖਾਨ ਦਾ ਨਜ਼ਦੀਕੀ ਦੋਸਤ ਮੰਨਿਆ ਜਾਂਦਾ ਸੀ। ਜਿਸ ਤੋਂ ਬਾਅਦ ਹੁਣ ਮੁੰਬਈ ਪੁਲਿਸ ਨੇ ਸਲਮਾਨ ਖਾਨ ਦੀ ਸੁਰੱਖਿਆ ਦੇ ਵਿੱਚ ਵੀ ਵਾਧਾ ਕੀਤਾ ਹੈ। ਹਾਲਾਂਕਿ ਪਿਛਲੇ ਦਿਨੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਉਸ ਨੂੰ ਜਾਨੋ ਮਾਰਨ ਦੀ ਦਿੱਤੀ ਧਮਕੀ ਅਤੇ ਉਸਦੇ ਘਰ ਅੱਗੇ ਕੀਤੀ ਫਾਇਰਿੰਗ ਤੋਂ ਬਾਅਦ ਪਹਿਲਾਂ ਹੀ ਜੈਡ ਪਲੱਸ ਸੁਰੱਖਿਆ ਮੁਹਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਫੌਤ ਹੋਏ ਬਾਬਾ ਸਦੀਕੀ ਨੂੰ ਵੀ 15 ਦਿਨ ਪਹਿਲਾਂ ਧਮਕੀ ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ। ਉਹ ਵਾਈ ਪਲੱਸ ਸੁਰੱਖਿਆ ਦੇ ਕਵਚ ਵਿੱਚ ਰਹਿੰਦੇ ਸਨ।

ਇਹ ਵੀ ਪੜ੍ਹੋ: Baba Siddique: ਸਾਬਕਾ ਮੰਤਰੀ ਦਾ ਗੋ.ਲੀਆਂ ਮਾਰ ਕੇ ਕ+ਤਲ, ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੋਣ ਦੀ ਚਰਚਾ

ਇਸ ਦੇ ਬਾਵਜੂਦ ਇਹ ਘਟਨਾ ਮੁੰਬਈ ਦੇ ਪੌਸ਼ ਮੰਨੇ ਜਾਂਦੇ ਇਲਾਕੇ ਵਿੱਚ ਵਾਪਰ ਗਈ। ਹਾਲਾਂਕਿ ਪੁਲਿਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਹਮਲਾਵਰਾਂ ਵਿੱਚੋਂ ਦੋ ਨੂੰ ਕੁਝ ਦੇਰ ਬਾਅਦ ਹੀ ਗ੍ਰਿਫਤਾਰ ਕਰ ਲਿਆ। ਮੀਡੀਆ ਵਿੱਚ ਸਾਹਮਣੇ ਆ ਰਹੀਆਂ ਖਬਰਾਂ ਮੁਤਾਬਿਕ ਮੁਲਜਮਾਂ ਨੇ ਪੁੱਛ ਗਿੱਛ ਦੌਰਾਨ ਪੁਲਿਸ ਕੋਲ ਮੰਨਿਆ ਹੈ ਕਿ ਉਹਨਾਂ ਦਾ ਸਬੰਧ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਹੈ ਅਤੇ ਉਹਨਾਂ ਨੂੰ ਉਥੋਂ ਹੀ ਇਹ ਟਾਰਗੇਟ ਮਿਲਿਆ ਸੀ, ਜਿਸਦੇ ਇਸ ਮਾਮਲੇ ਨੂੰ ਪੁਲਿਸ ਪੂਰੀ ਗੰਭੀਰਤਾ ਦੇ ਨਾਲ ਲੈ ਰਹੀ ਹੈ। ਉਧਰ ਕਾਂਗਰਸ ਸਹਿਤ ਸਰਕਾਰ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਮਹਾਰਾਸ਼ਟਰਾ ਸਰਕਾਰ ਉੱਪਰ ਹਮਲੇ ਬੋਲੇ ਜਾ ਰਹੇ ਹਨ।

 

+1

LEAVE A REPLY

Please enter your comment!
Please enter your name here