Monday, February 2, 2026

Social Media ‘ਤੇ ਉੱਠੇ ਵਿਰੋਧ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਨੇ ‘ਸਿੱਖ ਪੰਥ’ ਤੋਂ ਮੰਗੀ ਮੁਆਫ਼ੀ, ਜਾਣੋ ਮਾਮਲਾ

Date:

spot_img

Amritsar News: ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਨੇ ਹੁਣ ਆਪਣੇ ਵਿਆਹ ਦੌਰਾਨ ਪੰਥਕ ਮਰਿਆਦਾ ਦੀ ਕਥਿਤ ਉਲੰਘਣਾ ਨੂੰ ਲੈ ਕੇ ਸ਼ੋਸਲ ਮੀਡੀਆ ‘ਤੇ ਉੱਠੇ ਭਾਰੀ ਵਿਰੋਧ ਤੋਂ ਬਾਅਦ ਸਿੱਖ ਪੰਥ ਕੋਲੋਂ ਜਨਤਕ ਮੁਆਫ਼ੀ ਮੰਗੀ ਹੈ। ਗੋਵਿੰਦ ਸਿੰਘ ਸੰਧੂ ਪਿਛਲੇ ਸਾਲ ਹੋਈ ਉੱਪ ਚੋਣ ਵਿਚ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ‘ਤੇ ਚੋਣ ਲੜਣ ਕਾਰਨ ਪੰਜਾਬ ਦੀ ਸਿਆਸਤ ਵਿਚ ਚਰਚਾ ‘ਚ ਆਇਆ ਸੀ।ਉਸਦੀ ਕੁੱਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚਚੇਰੇ ਭਰਾ ਸੰਜਮ ਸਿੰਘ ਬਾਦਲ ਦੀ ਲੜਕੀ ਨਾਲ ਮੰਗਣੀ ਹੋਈ ਸੀ ਤੇ ਹੁਣ ਵਿਆਹ ਹੋਇਆ ਹੈ।

ਇਹ ਵੀ ਪੜ੍ਹੋ ਮੋਦੀ ਦੇ ਦੌਰੇ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਪਾਰਟੀ ਛੱਡਣ ਦਾ ਐਲਾਨ; ਰੰਧਾਵਾਂ ਨੇ ਕਿਹਾ, ‘ਚੰਗਾ ਹੋਇਆ ਖਹਿੜਾ ਛੁੱਟਿਆ”

ਮਾਝੇ ਦੀ ਪੁਰਾਤਨ ਸ਼ਾਹਜਾਦਪੁਰ ਰਿਆਸਤ ਦੇ ਵੰਜਿਸ਼ ਗੋਬਿੰਦ ਸਿੰਘ ਸੰਧੂ ਨੇ ਆਪਣੇ ਵਿਆਹ ਉੱਪਰ ਆਪਣੇ ਪੂਰਵਜ਼ਾਂ ਦੀ ਤਰ੍ਹਾਂ ਸਿਰ ‘ਤੇ ਛਤਰ ਝੁਲਾਉਣ ਅਤੇ ਚੌਰ ਸਾਹਿਬ ਕਰਨ ਦੇ ਚੱਲਦੇ ਵਿਵਾਦ ਵਿਚ ਆ ਗਿਆ। ਉਸਦੇ ਵਿਆਹ ਦੀਆਂ ਤਸਵੀਰਾਂ ਵਾਈਰਲ ਹੋਣ ਤੋਂ ਬਾਅਦ ਸ਼ੋਸ਼ਲ ਮੀਡੀਆ ‘ਤੇ ਇਸ ਸਬੰਧ ਵਿਚ ਸਖ਼ਤ ਵਿਰੋਧ ਜਤਾਇਆ ਜਾ ਰਿਹਾ। ਜਿਸਦੇ ਚੱਲਦੇ ਮਾਮਲੇ ਦੀ ਗੰਭੀਰਤਾ ਨੂੰ ਦੇਖਿਦਿਆਂ ਗੋਵਿੰਦ ਸਿੰਘ ਸੰਧੂ ਵੱਲੋਂ ਖੁਦ ਇੱਕ ਬਿਆਨ ਜਾਰੀ ਕੀਤਾ ਗਿਆ, ਜੋਕਿ ਹੁਣ ਸ਼ੋਸਲ ਮੀਡੀਆ ‘ਤੇ ਛਾਇਆ ਹੋਇਆ। ਇਸ ਬਿਆਨ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਪੰਥ ਦਾ ਇਹ ਇਤਰਾਜ਼ ਉਸਦੇ ਧਿਆਨ ਵਿੱਚ ਆਇਆ ਹੈ।

ਇਹ ਵੀ ਪੜ੍ਹੋ Ex CM ਬੀਬੀ ਭੱਠਲ ਮੁੜ ਚੜ੍ਹਣਗੇ ਬਠਿੰਡਾ ਦੀ ਅਦਾਲਤ ਦੀਆਂ ਪੋੜੀਆਂ!, ਸਾਬਕਾ ਚੇਅਰਮੈਨ ਨੇ ਕੀਤੀ ਸਿਕਾਇਤ

ਉਸਨੇ ਦਾਅਵਾ ਕੀਤਾ ਹੈ ਕਿ ‘‘ਛਤਰ ਝੁਲਾਉਣਾ ਅਤੇ ਚੌਰ ਸਾਹਿਬ ਕਰਵਾਉਣਾ ਪੁਰਾਤਨ ਰਿਆਸਤੀ ਵਿਆਹ ਸਮਾਗਮਾਂ ਦੀ ਪਰੰਪਰਾ ਦਾ ਇੱਕ ਹਿੱਸਾ ਰਿਹਾ ਹੈ ਅਤੇ ਇਹ ਰਸਮਾਂ ਪੀੜੀ ਦਰ ਪੀੜੀ ਚਲਦੀਆਂ ਆਈਆਂ ਹਨ। ਸ਼ਾਹਜਾਦਪੁਰ ਰਿਆਸਤ ਦੇ ਘਰਾਣੇ ਦੇ ਵੰਸ਼ ਹੋਣ ਕਾਰਨ ਜੰਝ ਚੜਨ ਦੀ ਰਸਮ ਵੀ ਸ਼ਾਹਜਾਦਪੁਰ ਰਿਆਸਤ ਦੀ ਪਰੰਪਰਾ ਦੀ ਤਰਜ਼ ਤੇ ਹੀ ਸਤਿਕਾਰ ਵਜੋਂ ਨਿਭਾਉਣ ਦਾ ਯਤਨ ਕੀਤਾ ਗਿਆ ਸੀ।” ਪ੍ਰੰਤੂ ਇੱਥੇ ਇਹ ਵੀ ਸੱਚ ਹੈ ਕਿ ਰਿਆਸਤਾਂ ਦੇ ਦੌਰ ਤੋਂ ਬਾਅਦ ਹੁਣ ਇਹ ਸਤਿਕਾਰ ਸਿਰਫ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਰਾਖਵਾਂ ਹੈ ਅਤੇ ਸਿੱਖਾਂ ਦੇ ਚਵਰ ਛਤਰ ਤਖਤ ਦੇ ਮਾਲਿਕ ਸਿਰਫ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ ਜਿਨਾਂ ਦੀ ਅਪਾਰ ਬਖਸ਼ਿਸ ਸਦਕਾ ਹੀ ਅਸੀਂ ਖੁਸ਼ੀਆਂ ਮਾਣ ਰਹੇ ਹਾਂ ਅਤੇ ਜਿਨਾਂ ਦੀ ਸ਼ਾਨ ਦੀ ਬਰਾਬਰਤਾ ਕਰਨ ਦੀ ਹਿੰਮਤ ਬਾਰੇ ਕੋਈ ਮਨੁੱਖ ਸੋਚ ਵੀ ਨਹੀਂ ਸਕਦਾ।

ਇਹ ਵੀ ਪੜ੍ਹੋ ਇਨਕਮ ਟੈਕਸ ਦੀ Raid ਤੋਂ ਬਾਅਦ ਕਾਂਗਰਸ ਦੇ ਸਾਬਕਾ ਮੰਤਰੀ ਨੇ ਪੰਜਾਬੀਆਂ ਤੋਂ ਹੱਥ ਜੋੜ ਕੇ ਮੰਗੀ ਮੁਆਫ਼ੀ !

ਇਸ ਲਈ ਸਮੂਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਦਸ ਮਿੰਟ ਦੀ ਨਿਭਾਈ ਇਸ ਰਸਮੀ ਪਰੰਪਰਾ ਨੂੰ ਗੁਰੂ ਸਾਹਿਬਾਨ ਜੀ ਦੇ ਸਦੀਵੀ ਮਹਾਨਤਾ ਦੀ ਬਰਾਬਰਤਾ ਨਾ ਸਮਝਿਆ ਜਾਏ ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਾ ਕਦੇ ਕੋਈ ਸੀ, ਨਾ ਕੋਈ ਹੈ ਅਤੇ ਨਾ ਹੀ ਕੋਈ ਹੋ ਸਕਦਾ ਹੈ। ਇਸ ਗਲਤੀ ਦੀ ਪੂਰਨ ਜਿੰਮੇਵਾਰੀ ਮੈਂ ਖੁਦ ਲੈਂਦਾ ਹਾਂ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਚੌਰ ਸਾਹਿਬ ਝੁਲਾਉਣਾ ਗਲਤ ਸੀ ਜਿਸ ਲਈ ਮੈਂ ਸਮੂਹ ਸਿੱਖ ਸੰਗਤ ਤੋਂ ਦੋਵੇਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ ਅਤੇ ਆਸ ਕਰਦਾ ਹਾਂ ਕਿ ਅਣਜਾਣੇ ਵਿੱਚ ਹੋਈ ਭੁੱਲ ਦੀ ਮੁਆਫ਼ੀ ਤੁਸੀਂ ਮੇਰੇ ਨਿਮਾਣੇ ਸਿੱਖ ਦੀ ਝੋਲੀ ਪਾਉਂਗੇ ਜਿਸ ਦੀ ਅਰਦਾਸ ਬੇਨਤੀ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੀ ਕਰਾਂਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related

ਕੰਪਿਊਟਰ ਅਧਿਆਪਕਾਂ ਵੱਲੋਂ ਗੈਰ-ਵਿੱਦਿਅਕ ਡਿਊਟੀਆਂ ਦਾ ਵਿਰੋਧ; ਭਲਕੇ ਡੀ.ਸੀ. ਬਠਿੰਡਾ ਨੂੰ ਸੌਂਪਣਗੇ ਮੰਗ ਪੱਤਰ

Bathinda News:ਅੱਜ ਬਠਿੰਡਾ ਵਿਖੇ ਜ਼ਿਲ੍ਹੇ ਦੀਆਂ ਸਮੂਹ ਕੰਪਿਊਟਰ ਅਧਿਆਪਕ...

ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੀ ਰੈਲੀ ‘ਚ ਸ਼ਮੂਲੀਅਤ ਕਰਨ ਦਾ ਐਲਾਨ

👉ਕੀਤੀ ਮੰਗ; ਪੰਜਾਬ ਸਰਕਾਰ ਸਮੂਹ ਆਊਟਸੋਰਸਡ, ਇਨਲਿਸਟਮੈਂਟ, ਠੇਕਾ ਕਾਮਿਆਂ...