Bathinda News: ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਏਅਰ ਇੰਡੀਆ ਦੀ ਮਾੜੀ ਹਾਲਤ ‘ਤੇ ਸਵਾਲ ਖੜ੍ਹੇ ਕੀਤੇ ਹਨ। ਇੱਥੇ ਸੋਸਲ ਮੀਡੀਆ ’ਤੇ ਲਾਈਵ ਹੁੰਦਿਆਂ ਉਨ੍ਹਾਂ ਨੇ ਬਿਜਨਸ ਕਲਾਸ ਦੀਆਂ ਟੁੱਟੀਆਂ ਸੀਟਾਂ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਸ਼ਹਿਰੀ ਹਵਾਬਾਜ਼ੀ ਮੰਤਰੀ ਕੋਲੋਂ ਮੰਗ ਕੀਤੀ ਕਿ ਏਅਰਲਾਈਨ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਰਿਸਤੇਦਾਰ ਮਿਲ ਕੇ ਉਹ ਏਅਰ ਇੰਡੀਆ ਤੇ ਕੇਸ ਕਰਨਗੇ। ਉਨ੍ਹਾਂ ਦਸਿਆ ਕਿ ਪਿਛਲੇ ਦਿਨੀਂ ਦਿੱਲੀ ਤੋਂ ਟਰਾਂਟੋ ਵਾਲੀ ਉਡਾਣ ਦੌਰਾਨ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਇਸ ਏਅਰਲਾਈਨ ਦੇ ਜਹਾਜ਼ ’ਤੇ ਸਫ਼ਰ ਕੀਤਾ ਸੀ। ਉਸ ਵਿੱਚ ਸੀਟਾਂ ਦੀ ਹਾਲਤ ਬਹੁਤ ਖਰਾਬ ਸੀ।
ਇਹ ਵੀ ਪੜ੍ਹੋ Punjab Govt ਨੇ ਸਵਾ ਮਹੀਨੇ ‘ਚ ਮੁੜ ਬਦਲਿਆ ਵਿਜੀਲੈਂਸ ਦਾ DGP
ਉਨ੍ਹਾਂ ਬਿਜਨਸ ਕਲਾਸ ਦੀਆਂ ਸੀਟਾਂ ਦੀ ਬੁਰੀ ਹਾਲਤ ਦਾ ਜਿਕਰ ਕਰਦੇ ਹੋਏ ਕਿਹਾ ਇਸ ਨੂੰ ਲੈ ਕੇ ਜਹਾਜ ਵਿੱਚ ਸਵਾਰ ਔਰਤਾਂ ਨੇ ਰੌਲਾ ਪਾਇਆ । ਮਲੂਕਾ ਨੇ ਕਿਹਾ ਕਿ ਯਾਤਰੀਆਂ ਕੋਲ ਬਿਜਨਿਸ ਕਲਾਸ ਦੀਆਂ ਟਿਕਟਾਂ ਹੋਣ ਦੇ ਬਾਵਜੂਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਇਹ ਵੀ ਉਲਾਭਾਂ ਦਿੱਤਾ ਕਿ ਪਹਿਲਾਂ ਏਅਰ ਇੰਡੀਆ ਸਰਕਾਰੀ ਕੰਪਨੀ ਸੀ, ਪਰ ਹੁਣ ਟਾਟਾ ਵਰਗੀ ਵੱਡੀ ਕੰਪਨੀ ਦੇ ਹੱਥ ਵਿੱਚ ਆਉਣ ਦੇ ਬਾਵਜੂਦ ਇਸ ਦੀ ਹਾਲਤ ‘ਚ ਕੋਈ ਸੁਧਾਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਯਾਤਰੀਆਂ ਤੋਂ ਮੋਟੇ ਪੈਸੇ ਵਸੂਲ ਕੇ ਵੀ ਇਹ ਕੰਪਨੀ ਉਨ੍ਹਾਂ ਨੂੰ ਬੁਰੀ ਹਾਲਤ ਵਾਲੀਆਂ ਸਹੂਲਤਾਂ ਦੇ ਰਹੀ ਹੈ।ਉਨ੍ਹਾਂ ਸੋਸ਼ਲ ਮੀਡੀਆ ‘ਤੇ ਭੜਾਸ ਕੱਢਦਿਆਂ ਏਅਰ ਇੰਡੀਆ ਦੀ ਨਿੰਦਾ ਕੀਤੀ।ਉਨ੍ਹਾਂ ਮੰਗ ਕੀਤੀ ਕਿ ਯਾਤਰੀਆਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਕੇਂਦਰੀ ਮੰਤਰੀ ਸਿਵਰਾਜ਼ ਚੌਹਾਨ ਤੋਂ ਬਾਅਦ ਪੰਜਾਬ ਦੇ ਸਾਬਕਾ ਮੰਤਰੀ ਏਅਰ ਇੰਡੀਆ ‘ਤੇ ਭੜਕੇ, ਕੀਤੀ ਕਾਰਵਾਈ ਦੀ ਮੰਗ"