ਫਰੀਦਕੋਟ ਤੋਂ ਚੋਣ ਲੜਣ ਦੀ ਦਾਅਵੇਦਾਰੀ ਵੀ ਲਈ ਵਾਪਸ
ਫਰੀਦਕੋਟ, 22 ਅਪ੍ਰੈਲ: ਪੰਜਾਬ ਕਾਂਗਰਸ ਵਿੱਚ ਟਿਕਟਾਂ ਦੀ ਵੰਡ ਦੌਰਾਨ ਚੱਲ ਰਹੀ ਕਸ਼ਮਕਸ਼ ਹਾਲੇ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਸਿਟਿੰਗ ਐਮਪੀ ਰਵਨੀਤ ਸਿੰਘ ਬਿੱਟੂ ਤੇ ਪਰਨੀਤ ਕੌਰ ਸਹਿਤ ਕਈ ਹੋਰ ਵੱਡੇ ਆਗੂ ਤੇ ਟਿਕਟ ਦੇ ਦਾਅਵੇਦਾਰਾਂ ਵੱਲੋਂ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਦੇ ਬਾਅਦ ਵੀ ਬਾਗੀ ਸੁਰਾਂ ਉਠਦੀਆਂ ਦਿਖਾਈ ਦੇ ਰਹੀਆਂ ਹਨ। ਕਾਂਗਰਸ ਪਾਰਟੀ ਵੱਲੋਂ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦਿੱਤੀ ਗਈ ਹੈ। ਜਿਸ ਦੇ ਕਾਰਨ ਇਥੋਂ ਟਿਕਟ ਦੀ ਇੱਕ ਹੋਰ ਦਾਵੇਦਾਰ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਸੀ।
ਪੰਜਾਬ ਦੇ ਵਿੱਚ ਅੱਜ ਹੋਵੇਗੀ ਇੱਕ ਹੋਰ ਵੱਡੀ ਦਲ ਬਦਲੀ, ਕਾਂਗਰਸ ਨੂੰ ਲੱਗ ਸਕਦਾ ਝਟਕਾ!
ਇਸ ਤੋਂ ਇਲਾਵਾ ਉਹਨਾਂ ਦਾ ਪੁੱਤਰ ਤੇ ਫਿਲੋਰ ਹਲਕੇ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੀ ਲਗਾਤਾਰ ਚਰਨਜੀਤ ਸਿੰਘ ਚੰਨੀ ਉੱਪਰ ਨਿਸ਼ਾਨੇ ਲਾ ਰਿਹਾ ਹੈ। ਇਸ ਤੋਂ ਬਾਅਦ ਹੁਣ ਫਰੀਦਕੋਟ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਤੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਡੈਨੀ (Sukhwinder Singh Danny) ਨੇ ਵੀ ਸਾਬਕਾ ਮੁੱਖ ਮੰਤਰੀ ਖਿਲਾਫ ਮੋਰਚਾ ਖੋਲ ਦਿੱਤਾ ਹੈ। ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਪਾਈ ਇਕ ਪੋਸਟ ਵਿੱਚ ਚੰਨੀ ਉੱਪਰ ਗੰਭੀਰ ਦੋਸ਼ ਲਾਉਂਦਿਆਂ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਸਭ ਤੋਂ ਵੱਡੀ ਦਲਿਤ ਆਬਾਦੀ ਮਜਬੀ ਸਿੱਖ ਤੇ ਵਾਲਮੀਕੀ ਸਮਾਜ ਦੇ ਨਾਲ ਵਿਤਕਰੇ ਦਾ ਦੋਸ਼ ਲਾਇਆ ਹੈ। ਜਿਸ ਦੇ ਚਲਦੇ ਉਹਨਾਂ ਫਰੀਦਕੋਟ ਤੋਂ ਟਿਕਟ ਦੇ ਲਈ ਜਤਾਈ ਦਾਵੇਦਾਰੀ ਨੂੰ ਵੀ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ।
Share the post "ਵਿਕਰਮਜੀਤ ਚੌਧਰੀ ਤੋਂ ਬਾਅਦ ਸੁਖਵਿੰਦਰ ਡੈਨੀ (Sukhwinder Singh Danny) ਨੇ ਵੀ ਚੰਨੀ ਖਿਲਾਫ ਖੋਲਿਆ ਮੋਰਚਾ"