ਸ਼੍ਰੀ ਹਨੁੰਮਾਨ ਮੰਦਿਰ ’ਚ ਪੂਜਾ ਕਰਨ ਤੋਂ ਬਾਅਦ ‘ਸ਼੍ਰੀ ਸ਼ਿਵ ਮਹਾਂਪੁਰਾਣ’ ਲੈ ਕੇ ਕਥਾ ਵਾਲੀ ਜਗਾ ਪਹੁੰਚਿਆਂ ਮਹਿਤਾ ਪ੍ਰਵਾਰ

0
65
+1

👉ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਮੇਅਰ ਪਦਮਜੀਤ ਸਿੰਘ ਮਹਿਤਾ, ਉਨ੍ਹਾਂ ਦੇ ਮਾਤਾ ਜੀ ਸ਼੍ਰੀਮਤੀ ਬਬੀਤਾ ਮਹਿਤਾ ਸਮੇਤ ਪੂਰਾ ਪਰਿਵਾਰ ਹੋਇਆ ਯਾਤਰਾ ਵਿੱਚ ਸ਼ਾਮਿਲ
👉ਮਹਿਲਾਵਾਂ ਨੇ ਕੱਢੀ ਕਲਸ਼ ਯਾਤਰਾ, ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਕਿੱਤਾ ਯਾਤਰਾ ਦਾ ਭਰਵਾਂ ਸਵਾਗਤ
Bathinda News: ਭਲਕੇ ਬਠਿੰਡਾ ਦੇ ਵਿਚ ਸ਼ੁਰੂ ਹੋਣ ਜਾ ਰਹੀ ਦੂਸਰੀ ਇਤਿਹਾਸਿਕ ‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’ ਤੋਂ ਪਹਿਲਾਂ ਅੱਜ ਬੁੱਧਵਾਰ ਨੂੰ ਪ੍ਰਾਚੀਨ ਸ਼੍ਰੀ ਹਨੁੰਮਾਨ ਮੰਦਿਰ ਪੋਸਟ ਆਫਿਸ ਬਾਜ਼ਾਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਰਵਾਨਾ ਹੋਈ, ਜਿਸ ਵਿੱਚ ਸੈਂਕੜੇ ਮਹਿਲਾਵਾਂ ਕਲਸ਼ ਲੈ ਕੇ ਪਹੁੰਚੀਆਂ ਸਨ। ਇਸ ਦੌਰਾਨ ਝੰਡਾ ਯਾਤਰਾ ਵੀ ਨਾਲ ਹੀ ਚੱਲ ਰਹੀ ਸੀ। ਸ਼ੋਭਾ ਯਾਤਰਾ ਧੋਬੀ ਬਾਜ਼ਾਰ, ਫਾਇਰ ਬ੍ਰਿਗੇਡ ਚੌਂਕ, ਮਾਲ ਰੋਡ ਤੋਂ ਹੁੰਦੇ ਹੋਏ ਸ਼੍ਰੀ ਹਨੁੰਮਾਨ ਜੀ ਦੀ ਮੂਰਤੀ ਦੇ ਨੇੜੇ ਸਮਾਪਤ ਹੋਈ।

ਇਹ ਵੀ ਪੜ੍ਹੋ ਨਸ਼ਿਆਂ ਦੇ ਕਾਰੋਬਾਰ ’ਚ ਲੱਗੇ ਪਿਊ-ਪੁੱਤ ਦੀ ਜੋੜੀ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ

ਇਸ ਤੋਂ ਪਹਿਲਾਂ ਇਸ ‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’ ਨੂੰ ਆਯੋਜਿਤ ਕਰਵਾ ਰਹੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਆਪਣੀ ਪਤਨੀ ਸ਼੍ਰੀਮਤੀ ਬਬੀਤਾ ਮਹਿਤਾ, ਆਪਣੇ ਸਪੁੱਤਰ ਅਤੇ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਸਮੇਤ ਆਪਣੇ ਸਾਰੇ ਪਰਿਵਾਰ ਨਾਲ ਸ਼੍ਰੀ ਹਨੁੰਮਾਨ ਮੰਦਿਰ ਵਿੱਚ ਪੂਜਾ ਕੀਤੀ, ਉਸ ਤੋਂ ਬਾਅਦ ਪੂਰੀ ਧਾਰਮਿਕ ਮਰਿਆਦਾ ਅਨੁਸਾਰ ‘ਸ਼੍ਰੀ ਸ਼ਿਵ ਮਹਾਂਪੁਰਾਣ’ ਨੂੰ ਆਪਣੇ ਸਿਰ ’ਤੇ ਰੱਖ ਕੇ ਕਥਾ ਵਾਲੀ ਜਗ੍ਹਾਂ ਪਹੁੰਚਾਇਆ। ਮਹਿਲਾਵਾਂ ਨੇ ਸ਼੍ਰੀ ਹਨੁੰਮਾਨ ਜੀ ਦੀ ਮੂਰਤੀ ਦੇ ਨੇੜੇ ਆਪਣੇ ਕਲਸ਼ ਅਰਪਿਤ ਕੀਤੇ। ਇਸ ਯਾਤਰਾ ਵਿੱਚ ਹਾਥੀ, ਘੋੜੇ, ਉੱਠ ਸ਼ਾਮਿਲ ਹੋਏ, ਜਿਨ੍ਹਾਂ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਸੀ। ਯਾਤਰਾ ਵਿੱਚ ਬੈਂਡ ਅਤੇ ਢੋਲ ਦੀ ਥਾਪ ’ਤੇ ਸ਼ਰਧਾਲੂਆਂ ਨੇ ਸ਼੍ਰੀ ਭੋਲੇ ਨਾਥ ਦੇ ਜੈਕਾਰਿਆਂ ਦੇ ਨਾਲ ਨੱਚ ਨੱਚ ਕੇ ਧਰਤੀ ਹਿਲਾਈ। ਯਾਤਰਾ ਦਾ ਸ਼ਹਿਰ ਵਾਸੀਆਂ ਵੱਲੋਂ ਜਗਾ ਜਗਾ ’ਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਪਾਣੀ, ਚਾਹ, ਪਕੌੜੇ, ਫਰੂਟ ਅਤੇ ਲੱਡੂ ਵੀ ਵੰਡੇ ਗਏ।

ਇਹ ਵੀ ਪੜ੍ਹੋ ਵਿਧਾਇਕ ਕਾਕਾ ਬਰਾੜ ਨੇ ਆਪਣੀ ਤਿੰਨ ਸਾਲ ਦੀ ਤਨਖਾਹ ਕੀਤੀ ਸ਼ਹਿਰ ਦੇ ਸੇਵਾ ਕਾਰਜਾਂ ਲਈ ਦਾਨ

ਇਸ ਮਕੇ ਸ਼੍ਰੀ ਮਹਿਤਾ ਨੇ ਇਸ ਯਾਤਰਾ ਵਿੱਚ ਸ਼ਾਮਿਲ ਹੋਏ ਸ਼ਰਧਾਲੂਆਂ ਸਮੇਤ ਯਾਤਰਾ ਲਈ ਸੇਵਾ ਨਿਭਾਉਣ ਵਾਲੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਭਗਵਾਨ ਭੋਲੇ ਨਾਥ ਸਮਾਜ ਵਿੱਚ ਪਿਆਰ ਅਤੇ ਏਕਤਾ ਬਣਾਏ ਰੱਖਣ, ਸਾਰਿਆਂ ਦੀਆਂ ਦੁੱਖ ਤਕਲੀਫਾਂ ਦੂਰ ਕਰਨ, ਇਹੀ ਭਗਵਾਨ ਸ਼ਿਵ ਸ਼ੰਕਰ ਦੇ ਸਾਹਮਣੇ ਅਰਦਾਸ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਤਿੰਨ ਦਿਨ 6 ਮਾਰਚ ਤੋਂ 8 ਮਾਰਚ ਤੱਕ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ ਅਖੀਰਲੇ ਚਾਰ ਦਿਨ 9 ਮਾਰਚ ਤੋਂ 12 ਮਾਰਚ ਤੱਕ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਅੰਤਰਰਾਸ਼ਟਰੀ ਕਥਾਵਾਚਕ ਭਾਗਵਤ ਭੂਸ਼ਣ ਪੰਡਿਤ ਪ੍ਰਦੀਪ ਮਿਸ਼ਰਾ ਜੀ ਸੀਹੋਰ ਵਾਲਿਆਂ ਵੱਲੋਂ ਸ਼੍ਰੀ ਵੈਸ਼ਨੋ ਮਾਤਾ ਮੰਦਿਰ, ਪਟੇਲ ਨਗਰ ਦੇ ਨੇੜੇ ਆਪਣੇ ਮੁਖਾਰਬਿੰਦ ਰਾਹੀਂ ‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’ ਸੁਣਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here