AGTF ਅਤੇ Bathinda Police ਵੱਲੋਂ ਜੱਸਾ ਗੈਂਗ ਦੇ ਕਿੰਗਪਿਨ ਸਹਿਤ 4 ਗੁਰਗੇ ਕਾਬੂ

0
71
+1

4 ਨਜਾਇਜ਼ ਪਿਸਤੌਲ ਬਰਾਮਦ, ਮੁਲਜ਼ਮ ਜੱਸੇ ਵਿਰੁਧ ਪਹਿਲਾਂ ਵੀ ਦਰਜ਼ਨ ਹਨ 11 ਮੁਕੱਦਮੇ
ਬਠਿੰਡਾ, 5 ਅਕਤੂਬਰ: ਪੰਜਾਬ ਵਿੱਚ ਸੰਗਠਿਤ ਅਪਰਾਧ ਨੂੰ ਵੱਡਾ ਝਟਕਾ ਦਿੰਦੇ ਹੋਏ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਵੱਲੋਂ ਬਠਿੰਡਾ ਪੁਲਿਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਦੌਰਾਨ ਜੱਸਾ ਬੁਰਜ ਗੈਂਗ ਦੇ ਕਿੰਗਪਿਨ ਜਸਪ੍ਰੀਤ ਸਿੰਘ ਉਰਫ ਜੱਸਾ ਨੂੰ ਉਸਦੇ 3 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਹ ਗਰੂੱਪ ਹਥਿਆਰਾਂ ਦੀ ਤਸਕਰੀ, ਖੋਹ ਅਤੇ ਅਗਵਾ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਦਸਿਆ ਜਾ ਰਿਹਾ।

ਇਹ ਖ਼ਬਰ ਵੀ ਪੜ੍ਹੋ: ਪ੍ਰਾਈਵੇਟ ਸਕੂਲ ਨੂੰ ਮਿਲੀ ਬੰ+ਬ ਨਾਲ ਉੜਾਉਣ ਦੀ ਧਮਕੀ!,ਪੁਲਿਸ ਵੱਲੋਂ ਜਾਂਚ ਸ਼ੁਰੂ

ਮੁਢਲੀ ਜਾਣਕਾਰੀ ਮੁਤਾਬਕ ਕਥਿਤ ਦੋਸ਼ੀਆਂ ਕੋਲੋਂ 32 ਬੋਰ ਦੇ 4 ਪਿਸਤੌਲ ਸਮੇਤ ਮੈਗਜ਼ੀਨ ਅਤੇ 11 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਵਿਚ ਜਸਪ੍ਰੀਤ ਸਿੰਘ ਉਰਫ਼ ਜੱਸਾ, ਕਰਨਵੀਰ ਸਿੰਘ ਉਰਫ਼ ਕਰਨੀ ਗੁਲਾਬਗੜ੍ਹ, ਰੇਸ਼ਮ ਸਿੰਘ ਵਾਸੀ ਚੱਠਾ, ਹਰਦੀਪ ਸਿੰਘ ਉਰਫ਼ ਅਰਸ਼ੀ ਸ਼ਾਮਲ ਹਨ। ਜੱਸਾ ਖ਼ਿਲਾਫ਼ ਪਹਿਲਾਂ ਵੀ 11 ਐਫ.ਆਈ.ਆਰ. ਦਰਜ ਹਨ।ਜਦੋਂਕਿ ਰੇਸ਼ਮ ਵਿਰੁਧ ਵੀ 2 ਪਰਚੇ ਦਰਜ਼ ਹਨ।

 

+1

LEAVE A REPLY

Please enter your comment!
Please enter your name here