Faridkot News: ਬੀਤੇ ਕੱਲ ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿਚੋਂ ਪੰਜਾਬ ’ਚ ਲਿਆਂਦੇ ਵਾਰਸ ਪੰਜਾਬ ਜਥੈਬੰਦੀ ਦੇ ਕਾਰਕੁੰਨਾਂ ਦੀ ਪੁਛਗਿਛ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਇਸ ਕਾਂਡ ’ਚ ਸ਼ਾਮਲ ਹੋਰਨਾਂ ਨੂੰ ਵੀ ਹਿਰਾਸਤ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਤਹਿਤ ਬੀਤੀ ਦੇਰ ਰਾਤ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜਗਰਾਈ ਤੋਂ ਇੱਕ ਨੌਜਵਾਨ ਅਮਨਦੀਪ ਸਿੰਘ ਅਮਨਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸੂਚਨਾ ਮੁਤਾਬਕ ਕੋਟਕਪੂਰਾ ਥਾਣੇ ਅਧੀਨ ਆਉਂਦੇ ਇਸ ਪਿੰਡ ਦੇ ਨੌਜਵਾਨ ਨੂੰ ਹੁਣ ਅਜਨਾਲਾ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ, ਜਿੱਥੇ ਇਹ ਸਾਰੀਜਾਂਚ ਪੜਤਾਲ ਚੱਲ ਰਹੀ ਹੈ।
ਇਹ ਵੀ ਪੜ੍ਹੋ ਲੋਕ ਸੰਪਰਕ ਵਿਭਾਗ ਦੇ ਦੋ ਅਫ਼ਸਰਾਂ ਨੂੰ ਮਿਲੀ ਤਰੱਕੀ, ਬਣੇ ਅਡੀਸ਼ਨਲ ਡਾਇਰੈਕਟਰ
ਹਾਲਾਂਕਿ ਪ੍ਰਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਪੁੱਤਰ ਬੇਕਸੂਰ ਹੈ। ਗੌਰਤਲਬ ਹੈ ਕਿ ਫ਼ਰਵਰੀ 2023 ਵਿਚ ਵਾਪਰੀ ਇਸ ਘਟਨਾ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਨੂੰ ਛੁਡਾਉਣ ਲਈ ਸੈਕੜਿਆਂ ਦੀ ਤਾਦਾਦ ਵਿਚ ਉਸਦੇ ਸਮਰਥਕਾਂ ਨੇ ਇਕੱਠੇ ਹੋ ਕੇ ਅਜਨਾਲਾ ਥਾਣੇ ’ਤੇ ਧਾਵਾ ਬੋਲ ਦਿੱਤਾ ਸੀ। ਇਸ ਦੌਰਾਨ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਪਾਲਕੀ ਵੀ ਨਾਲ ਸਜਾਈ ਹੋਈ ਸੀ। ਇਸ ਮਾਮਲੇ ਵਿਚ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਸਹਿਤ ਦਰਜ਼ਨਾਂ ਸਾਥੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਸੀ ਤੇ ਬਾਅਦ ਵਿਚ ਮਾਰਚ ਮਹੀਨੇ ’ਚ ਇੰਨ੍ਹਾਂ ਦੀ ਫ਼ੜੋ-ਫ਼ੜਾਈ ਸ਼ੁਰੂ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ ਪੁਲਿਸ ਮੁਕਾਬਲੇ ’ਚ ਇੱਕ ਹੋਰ ਬਦਮਾਸ਼ ਕਾਬੂ; 3 ਪਿਸਤੌਲ ਸਹਿਤ ਮਹਿੰਗੀਆਂ ਕਾਰਾਂ ਬਰਾਮਦ
ਹਾਲਾਂਕਿ ਸੈਕੜੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਵਿਚ ਕਈਆਂ ਨੂੰ ਛੱਡ ਵੀ ਦਿੱਤਾ ਗਿਆ।ਇਸ ਦੌਰਾਨ ਅੰਮ੍ਰਿਤਪਾਲ ਸਿੰਘ ਸਹਿਤ ਕੁੱਲ ਦਸ ਜਣਿਆਂ ਵਿਰੁਧ ਐਨਐਸਏ ਲਗਾ ਕੇ ਉਨ੍ਹਾਂ ਨੂੰ ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ। ਜਿੱਥੋਂ ਹੁਣ 7 ਜਣਿਆਂ ਨੂੰ ਵਾਪਸ ਪੰਜਾਬ ਲਿਆਂਦਾ ਹੈ। ਚਰਚਾ ਮੁਤਾਬਕ ਪੁਲਿਸ ਕੁੱਝ ਹੋਰਨਾਂ ਨੂੰ ਵੀ ਇਸ ਮਾਮਲੇ ਵਿਚ ਗ੍ਰਿਫਤਾਰ ਕਰ ਸਕਦੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਅਜਨਾਲਾ ਥਾਣੇ ’ਤੇ ਹਮਲੇ ਦਾ ਕੇਸ: ਪੁਲਿਸ ਨੇ ਫ਼ਰੀਦਕੋਟ ‘ਚੋਂ ਇੱਕ ਹੋਰ ਨੌਜਵਾਨ ਨੂੰ ਚੁੱਕਿਆ"