ਚੰਡੀਗੜ੍ਹ, 29 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਡੀ ਜੀ ਪੀ ਗੌਰਵ ਯਾਦਵ ਨੂੰ ਪੁੱਛਿਆ ਕਿ ਉਹ ਦੱਸਣ ਕਿ ਉਹ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਝੂਠੇ ਸਬੂਤ ਕਿਉਂ ਤਿਆਰ ਕਰਨ ਦੇ ਯਤਨ ਕਰ ਰਹੇ ਹਨ ਤੇ ਸਾਬਕਾ ਅਕਾਲੀ ਆਗੂ ਉਪਕਾਰ ਸਿੰਘ ਸੰਧੂ ਦੀ ਬਾਂਹ ਮਰੋੜ ਕੇ ਉਹਨਾਂ ਨੂੰ ਕੇਸ ਵਿਚ ਗਵਾਹ ਬਣਨ ਤੇ ਝੂਠਾ ਬਿਆਨ ਦੇਣ ਵਾਸਤੇ ਮਜਬੂਰ ਕਿਉਂ ਕਰ ਰਹੇ ਹਨ। ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪਹਿਲਾਂ ਤਾਂ ਕੇਸ ਵਿਚ ਉਪਕਾਰ ਸਿੰਘ ਸੰਧੂ ਨੂੰ ਗਵਾਹ ਵਜੋਂ ਸੱਦਿਆ ਗਿਆ ਅਤੇ ਜਦੋਂ ਉਹਨਾਂ ਨੇ ਦੋ ਸਾਲ ਪਹਿਲਾਂ ਸ: ਮਜੀਠੀਆ ਖਿਲਾਫ ਦਰਜ ਹੋਏ ਝੂਠੇ ਨਸ਼ਾ ਕੇਸ ਦੀ ਜਾਂਚ ਵਿਚ ਸ਼ਾਮਲ ਹੋਣ ਤੋਂ ਨਾਂਹ ਕੀਤੀ ਤਾਂ ਉਹਨਾਂ ਨੂੰ ਝੂਠੇ ਬਿਆਨ ’ਤੇ ਹਸਤਾਖ਼ਰ ਕਰਨ ਵਾਸਤੇ ਆਖਿਆ ਗਿਆ।
ਪੰਜਾਬ ਭਾਜਪਾ ਨੇ ਸਵਾ ਦਰਜ਼ਨ ਜ਼ਿਲ੍ਹਾ ਪ੍ਰਧਾਨਾਂ ਨੂੰ ਬਦਲਿਆਂ, ਜਾਖ਼ੜ ਵਲੋਂ ਨਵੀਂ ਲਿਸਟ ਜਾਰੀ
ਉਹਨਾਂ ਕਿਹਾ ਕਿ ਇਕ ਵਕੀਲ ਸਰਬਜੀਤ ਸਿੰਘ ਵੇਰਕਾ ਉਪਕਾਰ ਸਿੰਘ ਸੰਧੂ ਦੇ ਘਰ ਪਹੁੰਚੇ ਤੇ ਉਹਨਾਂ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਫਸਾਉਣ ਦੇ ਉਦੇਸ਼ ਵਾਲੇ ਝੂਠੇ ਬਿਆਨ ’ਤੇ ਹਸਤਾਖ਼ਰ ਕਰਨ ਵਾਸਤੇ ਆਖਿਆ। ਐਡਵੋਕੇਟ ਕਲੇਰ ਨੇ ਕਿਹਾ ਕਿ ਇਸ ਮਗਰੋਂ ਉਪਕਾਰ ਸਿੰਘ ਸੰਧੂ ਨੂੰ ਇਕ ਟਾਈਪ ਕੀਤਾ ਹੋਇਆ ਬਿਆਨ ਦਿੱਤਾ ਗਿਆ ਜਿਸ ’ਤੇ ਉਹਨਾਂ ਦੇ ਹਸਤਾਖ਼ਰ ਕਰਵਾਏ ਗਏ ਤੇ ਇਹ ਬਿਆਨ 26 ਦਸੰਬਰ ਨੂੰ ਡੀ ਜੀ ਪੀ ਗੌਰਵ ਯਾਦਵ ਨੂੰ ਭੇਜਿਆ ਗਿਆ। ਉਹਨਾਂ ਕਿਹਾ ਕਿ ਇਸ ਕਾਰਵਾਈ ਨਾਲ ਤਾਂ ਐਸ ਆਈ ਟੀ ਨਾਲ ਪਹਿਲਾਂ ਹੀ ਸਮਝੌਤਾ ਹੋ ਗਿਆ ਹੈ।
ਕਾਂਗਰਸੀ ਵਿਧਾਇਕ ਪਰਗਟ ਸਿੰਘ ਦੀ ਸਪੀਕਰ ਸੰਧਵਾਂ ਨੂੰ ਬੇਨਤੀ, ਮੁੜ ਤੋਂ ਬੁਲਾਓ ਸ਼ੈਸ਼ਨ
ਉਹਨਾਂ ਨੇ ਇਹ ਵੀ ਦੱਸਿਆ ਕਿ ਕੇਸ ਵਿਚ ਸਰਕਾਰ ਦਾ ਇਰਾਦਾ ਸ: ਮਜੀਠੀਆ ਨੂੰ ਡਰਾ ਕੇ ਉਹਨਾਂ ਨੂੰ ਚੁਪ ਕਰਵਾਉਣ ਦਾ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਮਜੀਠੀਆ ਨੇ ਮੁੱਖ ਮੰਤਰੀ ਦੀ ਧੀ ਦੀ ਹਮਾਇਤ ਕੀਤੀ ਜਿਸਨੇ ਆਪਣੇ ਪਿਤਾ ’ਤੇ ਬੇਰਹਿਮੀ ਵਾਲੀਆਂ ਕਾਰਵਾਈਆਂ ਕਰਨ ਦਾ ਦੋਸ਼ ਲਾਇਆ ਤਾਂ ਐਸ ਆਈ ਟੀ ਨੇ ਤੁਰੰਤ ਉਹਨਾਂ ਨੂੰ ਪੁੱਛ ਗਿੱਛ ਲਈ ਸੱਦ ਲਿਆ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਐਸ ਆਈ ਟੀ ਨੇ ਉਹਨਾਂ ਨੂੰ ਇਕ ਵਾਰ ਵੀ ਨਹੀਂ ਸੱਦਿਆ ਸੀ ਹਾਲਾਂਕਿ ਐਸ ਆਈ ਟੀ ਗਠਿਤ ਹੋਏ ਨੂੰ ਪੰਜ ਮਹੀਨੇ ਹੋ ਗਏ ਸਨ।
Share the post "ਅਕਾਲੀ ਦਲ ਨੇ ਮੁੱਖ ਮੰਤਰੀ ਤੇ ਡੀ ਜੀ ਪੀ ’ਤੇ ਮਜੀਠੀਆ ਵਿਰੁਧ ਝੂਠੇ ਸਬੂਤ ਤਿਆਰ ਕਰਨ ਦੇ ਲਗਾਏ ਦੋਸ਼"