Tarn Taran News: ਪਿਛਲੇ ਮਹੀਨੇ ਹੋਈ ਤਰਨਤਾਰਨ ਉਪ ਚੋਣ ਤੋਂ ਹੀ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੀ ਆ ਰਹੀ ਅਕਾਲੀ ਆਗੂ ਦੀ ਧੀ ਕੰਚਨਪ੍ਰੀਤ ਕੌਰ ਨੂੰ ਅੱਜ ਸਵੇਰੇ ਹੁੰਦੇ ਹੀ ਤਰਨ ਤਾਰਨ ਦੀ ਅਦਾਲਤ ਨੇ ਰਿਹਾਅ ਕਰ ਦਿੱਤਾ। ਦੋ ਦਿਨ ਪਹਿਲਾਂ ਝਬਾਲ ਪੁਲਿਸ ਵੱਲੋਂ ਉਸ ਦੀ ਗਿਰਫਤਾਰੀ ਪਾਈ ਗਈ ਸੀ। ਸ਼ਾਇਦ ਇਹ ਇਤਿਹਾਸ ਵਿੱਚ ਪਹਿਲੀ ਘਟਨਾ ਹੋਵੇ ਕਿ ਇਸ ਮਾਮਲੇ ਦੇ ਸੁਣਵਾਈ ਲਈ ਅਦਾਲਤ ਦੀ ਕਾਰਵਾਈ ਸਾਰੀ ਰਾਤ ਚੱਲਦੀ ਰਹੀ।
ਇਹ ਵੀ ਪੜ੍ਹੋ ਲੋਹੀਆ ਗੈਂਗਰੇਪ ਕੇਸ; ਮਾਂ-ਧੀ ਨਾਲ ਬਲਾਤਕਾਰ ਕਰਨ ਵਾਲੇ ਤਿੰਨ ਦਰਿੰਦੇ ਜਲੰਧਰ ਦਿਹਾਤੀ ਪੁਲਿਸ ਵੱਲੋਂ ਕਾਬੂ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕੰਚਨਪ੍ਰੀਤ ਕੌਰ ਦੇ ਵਕੀਲਾਂ ਦੇ ਅਦਾਲਤ ਵਿੱਚ ਹਾਜ਼ਰ ਹੋਣ ਤੋਂ ਲੈ ਕੇ ਰਾਤ 8 ਵਜੇ ਤੋਂ ਸਵੇਰੇ 4 ਵਜੇ ਤੱਕ ਲਗਾਤਾਰ ਅੱਠ ਘੰਟੇ ਇਸ ਕੇਸ ਦੀ ਸੁਣਵਾਈ ਹੁੰਦੀ ਰਹੀ। ਜਿੱਥੇ ਦੋਨਾਂ ਧਿਰਾਂ ਵੱਲੋਂ ਜਬਰਦਸਤ ਬਹਿਸ ਕੀਤੀ ਗਈ ਅਤੇ ਆਪੋ ਆਪਣੇ ਹੱਕ ਵਿੱਚ ਦਲੀਲਾਂ ਦਿੱਤੀਆਂ ਗਈਆਂ । ਅਖੀਰ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਥਾਣਾ ਝਬਾਲ ਵਿੱਚ ਦਰਜ ਮੁਕਦਮਾ ਨੰਬਰ 208 ਦੇ ਵਿੱਚ ਕੰਚਨਪ੍ਰੀਤ ਕੌਰ ਨੂੰ ਤੁਰੰਤ ਰਿਹਾਅ ਕਰਨ ਦੇ ਆਦੇਸ਼ ਦਿੱਤੇ।
ਇਹ ਵੀ ਪੜ੍ਹੋ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
ਜਿਸ ਤੋਂ ਬਾਅਦ ਸਵੇਰੇ 4 ਵਜੇ ਕੰਚਨਪ੍ਰੀਤ ਕੌਰ ਆਪਣੇ ਪਰਿਵਾਰ ਨਾਲ ਘਰ ਨੂੰ ਰਵਾਨਾ ਹੋ ਗਏ। ਇਸ ਦੌਰਾਨ ਬੀਤੇ ਕੱਲ ਸਵੇਰ ਤੋਂ ਹੀ ਅਦਾਲਤ ਦੇ ਬਾਹਰ ਧਰਨਾ ਲਗਾਈ ਬੈਠੇ ਰਹੇ ਅਕਾਲੀ ਆਗੂ ਤੇ ਵਰਕਰ ਸਾਰੀ ਰਾਤ ਇੱਥੇ ਮੌਜੂਦ ਰਹੇ। ਜਿਕਰਯੋਗ ਹੈ ਕਿ ਤਰਨ ਤਾਰਨ ਉਪ ਚੋਣ ਦੇ ਵਿੱਚ ਅਕਾਲੀ ਉਮੀਦਵਾਰ ਰਹੀ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਧੀ ਕੰਚਨਪ੍ਰੀਤ ਕੌਰ ਨਾਮੀ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਦੀ ਪਤਨੀ ਹੈ।
ਇਹ ਵੀ ਪੜ੍ਹੋ Bathinda ਦੇ ਪ੍ਰੇਮੀ ਨਾਲ ਮਿਲਕੇ Faridkot ‘ਚ ਪਤਨੀ ਨੇ ਪਤੀ ਨੂੰ ਮਾ+ਰਿਆ; ਪਤਨੀ ਗ੍ਰਿਫਤਾਰ, ਪ੍ਰੇਮੀ ਫ਼ਰਾਰ
ਉਸਦੇ ਵਿਰੁੱਧ ਚੋਣ ਦੌਰਾਨ ਅਤੇ ਚੋਣ ਤੋਂ ਬਾਅਦ ਵੀ ਇਸ ਪਰਿਵਾਰ ਉੱਪਰ ਹਲਕੇ ਦੇ ਵੋਟਰਾਂ ਨੂੰ ਧਮਕਾਉਣ ਦੇ ਦੋਸ਼ ਲੱਗਦੇ ਰਹੇ। ਇਹਨਾਂ ਹੀ ਮਾਮਲਿਆਂ ਦੇ ਵਿੱਚ ਕੰਚਨਪ੍ਰੀਤ ਵਿਰੁੱਧ ਵੱਖ ਵੱਖ ਥਾਣਿਆਂ ਦੇ ਵਿੱਚ ਪੰਜ ਪਰਚੇ ਦਰਜ ਕੀਤੇ ਗਏ ਸਨ। ਹਾਲਾਂਕਿ ਹਾਈਕੋਰਟ ਵਿੱਚੋਂ ਉਹਨਾਂ ਦੀ ਗਿਰਫਤਾਰੀ ਉੱਪਰ ਰੋਕ ਲੱਗ ਗਈ ਸੀ ਪਰੰਤੂ ਥਾਣਾ ਮਜੀਠਾ ਵਿਖੇ ਦਰਜ ਇੱਕ ਮੁਕਦਮੇ ਵਿੱਚ ਦੀ ਤਫਤੀਸ਼ ਵਿੱਚ ਸ਼ਾਮਿਲ ਹੋਣ ਪੁੱਜੀ ਕੰਚਨਪ੍ਰੀਤ ਕੌਰ ਨੂੰ 28 ਨਵੰਬਰ ਦੀ ਦੇਰ ਸ਼ਾਮ ਨੂੰ ਥਾਣਾ ਝਬਾਲ ਦੀ ਪੁਲਿਸ ਵੱਲੋਂ ਗਿਰਫਤਾਰ ਕਰ ਲਿਆ ਗਿਆ ਸੀ।







