Jalandhar News:ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਵੱਲੋਂ ਕਥਿਤ ਤੌਰ ‘ਤੇ ਜਲੰਧਰ ਦੀ ਜਨਤਾ ਕਲੋਨੀ ਵਿਚ ਕੁੱਝ ਨੌਜਵਾਨਾਂ ’ਤੇ ਕਾਰ ਚੜਾਉਣ ਦੀ ਕੋਸ਼ਿਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਇੱਕ ਸੀਸੀਟੀਵੀ ਕੈਮਰੇ ਦੀ ਫੁਟੇਜ਼ ਦੀ ਵੀਡੀਓ ਵੀ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ, ਜਿਸਦੇ ਵਿਚ ਇਸ ਇਲਾਕੇ ’ਚ ਘੁੰਮ ਰਹੇ ਨੌਜਵਾਨਾਂ ਉਪਰ ਇੱਕ ਵਿਅਕਤੀ ਵੱਲਂੋ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਮੁੜ ਵਿਗੜੀ, ਸੱਦੀ ਮੀਟਿੰਗ
ਹਾਲਾਂਕਿ ਨੌਜਵਾਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਨੌਜਵਾਨਾਂ ਨੇ ਦਸਿਆ ਕਿ ਉਹ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬ ਨੇੜੇ ਘੁੰਮਰਹੇ ਸਨ ਕਿ ਇੱਕ ਥਾਣੇਦਾਰ ਕਾਰ ’ਤੇ ਆ ਰਿਹਾ ਸੀ, ਜਿਸਨੇ ਕਾਰ ਨੂੰ ਉਨ੍ਹਾਂ ਦੇ ਉਪਰ ਚੜਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਭੱਜ ਕੇ ਆਪਣੀ ਜਾ ਬਚਾਈ। ਇੰਨ੍ਹਾਂ ਨੌਜਵਾਨਾਂ ਨੇ ਉਕਤ ਥਾਣੇਦਾਰ ਉਪਰ ਨਸ਼ੇ ਵਿਚ ਟੁੰਨ ਹੋਣ ਦਾ ਦੋਸ਼ ਵੀ ਲਗਾਇਆ ਹੈ। ਦਸਿਆ ਜਾ ਰਿਹਾ ਕਿ ਇਸ ਥਾਣੇਦਾਰ ਦਾ ਨਾਮ ਪਰਮਜੀਤ ਸਿੰਘ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਥਾਣੇਦਾਰ ਉਪਰ ਨਸ਼ੇ ’ਚ ਟੁੰਨ ਹੋ ਕੇ ਨੌਜਵਾਨਾਂ ’ਤੇ ਕਾਰ ਚੜਾਉਣ ਦੇ ਲੱਗੇ ਦੋਸ਼, ਜਾਂਚ ਸ਼ੁਰੂ"