Himachal News: ਪਿਛਲੇ ਦਿਨੀਂ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਘੁੰਮਣ ਲਈ ਗਏ ਨੌਜਵਾਨਾਂ ਦੇ ਮੋਟਰਸਾਈਕਲ ’ਤੇ ਲੱਗੇ ਕੇਸਰੀ ਝੰਡਿਆਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀਆਂ ਤਸਵੀਰਾਂ ਨੂੰ ਉਤਾਰਨ ਤੋਂ ਬਾਅਦ ਚਰਚਾ ਵਿਚ ਆਏ ਕੁੱਲੂ ਦੇ ਹੋਟਲ ਵਪਾਰੀ ਅਮਨ ਸੂਦ ਹੁਣ ਬੁਰਾ ਫ਼ਸ ਗਏ ਹਨ। ਇਸ ਮਾਮਲੇ ਵਿਚ ਪੁਲਿਸ ਦੀ ਸਿਕਾਇਤ ਤੋਂ ਬਾਅਦ ਸਬ ਡਿਵੀਜ਼ਨਲ ਮੈਜਿਸਟਰੇਟ ਦੀ ਅਦਾਲਤ ਨੇ ਉਸਨੂੰ ਅੱਜ 24 ਮਾਰਚ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਕੁੱਲੂ ਜ਼ਿਲ੍ਹੇ ਦੇ ਤਹਿਸੀਲ ਜਾਰੀ ਦੀ ਪੁਲਿਸ ਨੇ ਅਮਨ ਸੂਦ ਵਿਰੁਧ ਅੰਡਰ ਸੈਕਸ਼ਨ 126/169 ਆਫ਼ ਬੀਐਨਐਸ 2023 ਦੇ ਤਹਿਤ ਕਾਰਵਾਈ ਕੀਤੀ ਹੈ।
ਸੂਚਨਾ ਮੁਤਾਬਕ ਜੇਕਰ ਅਮਨ ਅਦਾਲਤ ਸਾਹਮਣੇ ਪੇਸ਼ ਨਹੀਂ ਹੁੰਦਾ ਤਾਂ ਫਿਰ ਅਦਾਲਤ ਉਸਨੂੰ ਫ਼ੜਣ ਦੇ ਲਈ ਪੁਲਿਸ ਨੂੰ ਹੁਕਮ ਜਾਰੀ ਕਰ ਸਕਦੀ ਹੈ। ਇਸਤੋਂ ਇਲਾਵਾ ਥਾਣਾ ਮਨੀਕਰਨ ਦੀ ਪੁਲਿਸ ਨੇ ਵੀ ਅਮਨ ਸੂਦ ਵਿਰੁਧ 15 ਮਾਰਚ ਨੂੰ ਇੱਕ ਕੇਸ ਨੰਬਰ 26/2025 ਅੰਡਰ ਸੈਕਸ਼ਨ 126(2), 352, 351 (1), 353(2) ਬੀਐਨਐਸ ਤਹਿਤ ਕਰਵਾਈ ਕੀਤੀ ਗਈ ਹੈ। ਇੱਥੈ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਇਸ ਮੁੱਦੇ ਨੂੰ ਲੈ ਕੇ ਅਮਨ ਸੂਦ ਆਪਣੇ ਕੁੱਝ ਸਾਥੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਕੁੱਲੂ ਦੇ ਵੀ ਪੇਸ਼ ਹੋਇਆ ਸੀ ਪ੍ਰੰਤੂ ਡੀਸੀ ਨੇ ਸਪੱਸ਼ਟ ਤੌਰ ’ਤੇ ਉਸਨੂੰ ਕਾਨੂੰਨ ਆਪਣੇ ਹੱਥ ਵਿਚ ਨਾਂ ਲੈਣ ਦੀ ਚਿਤਾਵਨੀ ਦਿੱਤੀ ਸੀ।
ਇਹ ਵੀ ਪੜ੍ਹੋ Ravi Bhagat ਬਣੇ CM Bhagwant Mann ਦੇ ਪ੍ਰਿੰਸੀਪਲ ਸਕੱਤਰ
ਗੌਰਤਲਬ ਹੈ ਕਿ ਅਮਨ ਸੂਦ ਤੇ ਉਸਦੇ ਕੁੱਝ ਸਾਥੀਆਂ ਵੱਲੋਂ ਕੀਤੀ ਇਸ ਹਰਕਤ ਤੋਂ ਬਾਅਦ ਭਰਾ-ਭਰਾ ਵਾਂਗ ਵਿਚਰਨ ਵਾਲੇ ਪੰਜਾਬ ਤੇ ਹਿਮਾਚਲ ਦੇ ਲੋਕਾਂ ਦੇ ਆਪਸੀ ਸਬੰਧਾਂ ਵਿਚ ਵੀ ਕੁੜੱਤਣ ਆਉਂਦੀ ਦਿਖ਼ਾਈ ਦਿੱਤੀ ਹੈ, ਕਿਉਂਕਿ ਪੰਜਾਬ ਵਿੱਚ ਵੀ ਬਦਲੇ ਦੀ ਭਾਵਨਾ ਨਾਲ ਕੁੱਝ ਸਿਰ-ਫ਼ਿਰੇ ਲੋਕਾਂ ਨੇ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਦੇ ਸ਼ੀਸੇ ਭੰਨ ਦਿੱਤੇ ਤੇ ਨਾਲ ਹੀ ਅੰਮ੍ਰਿਤਸਰ ਵਿਚ ਉਨ੍ਹਾਂ ਉਪਰ ਖ਼ਾਲਿਸਤਾਨ ਲਿਖ ਦਿੱਤਾ, ਜਿਸ ਕਾਰਨ ਦੋਨਾਂ ਸੂਬਿਆਂ ਵਿਚ ਤਨਾਅਪੂਰ ਮਾਹੌਲ ਬਣ ਗਿਆ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਭਿੰਡਰਾਵਾਲਾ ਦੇ ਝੰਡਿਆਂ ਨੂੰ ਲੈ ਕੇ ਵਿਵਾਦ ਖੜਾ ਕਰਨ ਵਾਲਾ ਅਮਨ ਸੂਦ ਬੁਰਾ ਫ਼ਸਿਆ, ਅਦਾਲਤ ’ਚ ਪੇਸ਼ ਹੋਣ ਦੇ ਹੁਕਮ"