Punjabi Khabarsaar
ਮੁਕਤਸਰ

ਗਿੱਦੜਬਾਹਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਜਾਰੀ

ਹੋਰ ਪਾਰਟੀਆਂ ਦੇ ਮੌਕਾਪ੍ਰਸਤ ਆਗੂਆਂ ਦੇ ਉਲਟ ਅਸੀਂ ਪਰਿਵਾਰ ਵਜੋਂ ਗਿੱਦੜਬਾਹਾ ਦੇ ਨਾਲ ਖੜ੍ਹੇ ਹਾਂ: ਅੰਮ੍ਰਿਤਾ ਵੜਿੰਗ
ਗਿੱਦੜਬਾਹਾ, 25 ਅਕਤੂਬਰ: 13 ਨਵੰਬਰ ਨੂੰ ਗਿੱਦੜਬਾਹਾ ਵਿਧਾਨ ਸਭਾ ਸੀਟ ਲਈ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਪੰਜਾਬ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਆਪਣੇ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ। ਹਲਕੇ ਤੋਂ ਕਾਂਗਰਸ ਵੱਲਂੋ ਪਹਿਲੀ ਮਹਿਲਾ ਉਮੀਦਵਾਰ ਹੋਣ ’ਤੇ ਮਾਣ ਵਾਲੀ ਅੰਮ੍ਰਿਤਾ ਵੜਿੰਗ ਨੇ ਇਸ ਖੇਤਰ ਵਿੱਚ ਖਾਸ ਤੌਰ ’ਤੇ ਔਰਤਾਂ ਲਈ ਵਿਕਾਸ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ “ਮੈਨੂੰ ਗਿੱਦੜਬਾਹਾ ਦੀ ਨੁਮਾਇੰਦਗੀ ਕਰਨ ਦਾ ਮਾਣ ਮਹਿਸੂਸ ਹੋਇਆ ਹੈ, ਅਤੇ ਮੇਰੀ ਵਚਨਬੱਧਤਾ ਔਰਤਾਂ ਲਈ ਵਧੇਰੇ ਖੁਸ਼ਹਾਲੀ ਅਤੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣਾ ਹੈ। ਇਹ ਚੋਣ ਗਿੱਦੜਬਾਹਾ ਦੇ ਭਵਿੱਖ ਬਾਰੇ ਹੈ, ਅਤੇ ਇੱਥੋਂ ਦੇ ਲੋਕ ਇਸਦਾ ਅੱਗੇ ਦਾ ਰਾਹ ਤੈਅ ਕਰਨਗੇ।’’

ਇਹ ਵੀ ਪੜ੍ਹੋ: ਝੋਨੇ ਦੀ ਖਰੀਦ ਅਤੇ ਚੁਕਾਈ ਲਈ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਰਿਲਾਇੰਸ ਮਾਲ ਦਾ ਘਿਰਾਓ

 

ਗਿੱਦੜਬਾਹਾ ਦੇ ਨਾਲ ਉਨ੍ਹਾਂ ਦੇ ਪਰਿਵਾਰ ਦੇ ਲੰਬੇ ਸਮੇਂ ਤੋਂ ਚੱਲ ਰਹੇ ਸਬੰਧਾਂ ਦੀ ਪੁਸ਼ਟੀ ਕਰਦੇ ਹੋਏ, ਵੜਿੰਗ ਨੇ 2012 ਤੋਂ ਉਸਦੇ ਪਰਿਵਾਰ ਦੇ ਭਰੋਸੇ ਅਤੇ ਸਮਰਥਨ ਲਈ ਹਲਕੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ “ਗਿੱਦੜਬਾਹਾ ਨਾਲ ਸਾਡਾ ਰਿਸ਼ਤਾ ਅਟੁੱਟ ਹੈ। ਅਸੀਂ ਇੱਥੇ ਇਸ ਪਰਿਵਾਰ ਦੇ ਹਿੱਸੇ ਵਜੋਂ ਹਾਂ ਅਤੇ ਇਸ ਧਰਤੀ ਦੀ ਤਰੱਕੀ ਅਤੇ ਬਿਹਤਰੀ ਲਈ ਅਣਥੱਕ ਮਿਹਨਤ ਕਰਦੇ ਹੋਏ ਆਉਣ ਵਾਲੀਆਂ ਪੀੜ੍ਹੀਆਂ ਤੱਕ ਰਹਿਣ ਦਾ ਇਰਾਦਾ ਰੱਖਦੇ ਹਾਂ, ਗਿੱਦੜਬਾਹਾ ਸਾਡੀ ਤਾਕਤ ਹੈ, ਅਤੇ ਅਸੀਂ ਇਸ ਦੇ ਲੋਕਾਂ ਦੇ ਪਿਆਰ ਅਤੇ ਵਿਸ਼ਵਾਸ ਕਾਰਨ ਹੀ ਹਾਂ।”ਅਮ੍ਰਿਤਾ ਵੜਿੰਗ ਨੇ ਪਿਛਲੇ 13 ਸਾਲਾਂ ਵਿੱਚ ਕਾਂਗਰਸ ਦੇ ਕੰਮਾਂ ਦੇ ਪ੍ਰਭਾਵ ਦੀ ਰੂਪ ਰੇਖਾ ਦੱਸਦਿਆਂ ਇਸ ਵਿਰਾਸਤ ਨੂੰ ਬਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਹੋਰ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਇਸ ਨੂੰ ਖਤਰਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਸੁਖੋਈ ਨੂੰ ਉਡਾਉਣ ਦਾ ਸੁਪਨਾ ਸੰਜੋਣ ਵਾਲੇ ਪੰਜਾਬ ਦੇ ਅਰਮਾਨਪ੍ਰੀਤ ਨੇ ਐਨ.ਡੀ.ਏ. ਦੀ ਮੈਰਿਟ ਸੂਚੀ ‘ਚ ਅੱਵਲ ਰੈਂਕ ਹਾਸਲ ਕੀਤਾ

ਅੰਮ੍ਰਿਤਾ ਵੜਿੰਗ ਦੀ ਮੁਹਿੰਮ ਗਿੱਦੜਬਾਹਾ ਸ਼ਹਿਰ ਵਿੱਚ ਆਪਣੇ ਦਿਨ ਦੀ ਸਮਾਪਤੀ ਤੋਂ ਪਹਿਲਾਂ ਕਰਨਵਾਲਾ, ਕਰਾਈਵਾਲਾ, ਗੁਰੂਸਰ, ਬਾਬਾਨੀਆ ਅਤੇ ਹੁਸਨਰ ਦੇ ਪਿੰਡਾਂ ਵਿੱਚੋਂ ਹੁੰਦੀ ਹੋਈ। ਇਸ ਸਮੇਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਗੁਰੂਸਰ ਵਿੱਚ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਸ਼ਾਮਲ ਹੋਏ, ਜਦੋਂ ਕਿ ਉਨ੍ਹਾਂ ਦੇ ਪਤੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਲਕੇ ਦੀ ਨੁਮਾਇੰਦਗੀ ਕਰਨ ਲਈ ਉਨ੍ਹਾਂ ਦੀ ਦਾਅਵੇਦਾਰੀ ਦਾ ਸਮਰਥਨ ਕਰਦੇ ਹੋਏ ਸਮਾਨਾਂਤਰ ਰੂਪ ਵਿੱਚ ਗਿੱਦੜਬਾਹਾ ਵਿੱਚ ਚੋਣ ਪ੍ਰਚਾਰ ਜਾਰੀ ਰੱਖਿਆ।

 

Related posts

ਡਿੰਪੀ ਢਿੱਲੋਂ ਦੇ ਸਿਆਸੀ ਭਵਿੱਖ ਅਤੇ ਅਕਾਲੀ ਦੀ ਅਗਲੀ ਰਣਨੀਤੀ ’ਤੇ ਅੱਜ ਹੋਵੇਗਾ ਫ਼ੈਸਲਾ

punjabusernewssite

ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਤੇ ਰਵਾਇਤਾਂ ਦਾ ਅਸਲ ਉੱਤਰਾਧਿਕਾਰੀ : ਸੁਖਬੀਰ ਸਿੰਘ ਬਾਦਲ

punjabusernewssite

ਮੰਤਰੀ ਬਣ ਕੇ ਵੀ ਮਰੀਜ਼ਾਂ ਦੀ ਜਾਂਚ ਕਰਕੇ ਜਾਰੀ ਹੈ ਡਾ: ਬਲਜੀਤ ਕੌਰ ਵਲੋਂ ਮਨੁੱਖਤਾ ਦੀ ਸੇਵਾ

punjabusernewssite