ਫ਼ਤਿਹਗੜ੍ਹ ਚੂੜੀਆ ਥਾਣੇ ਦੇ ਅੱਗੇ ਹੋਏ ਬਲਾਸਟ ਹਮਲੇ ਲਈ ਜਿੰਮੇਵਾਰ ਸਨ ਮੁਲਜਮ
ਅੰਮ੍ਰਿਤਸਰ ਨਿਊਜ਼: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦਾ ਬੀਤੀ ਅੱਧੀ ਰਾਤ ਅੱਤਵਾਦੀ ਕਮ ਗੈਂਗਸਟਰਾਂ ਨਾਲ ਮੁਕਾਬਲਾ ਹੋਣ ਦੀ ਸੂਚਨਾ ਹੈ। ਇਸ ਮੁਕਾਬਲੇ ਵਿਚ ਦੋ ਮੁਲਜਮਾਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਘਟਨਾ ਸਮੇਂ ਪੁਲਿਸ ਮੁਲਜਮਾਂ ਕੋਲੋਂ ਪਿੰਡ ਜਗਦੇਵ ਕਲਾਂ ਵਿਚੋਂ ਹਥਿਆਰਾਂ ਦੀ ਬਰਾਮਦਗੀ ਕਰਵਾ ਕੇ ਵਾਪਸ ਲਿਆ ਰਹੀ ਸੀ ਕਿ ਰਾਸਤੇ ਵਿਚ ਉਨ੍ਹਾਂ ਥਾਣੇਦਾਰ ਦਾ ਪਿਸਤੌਲ ਖੋਹ ਕੇ ਗੋਲੀ ਚਲਾ ਦਿੱਤੀ। ਇਸ ਦੌਰਾਨ ਪੁਲਿਸ ਵੱਲੋਂ ਕੀਤੀ ਜਵਾਬੀ ਫ਼ਾਈਰਿੰਗ ਵਿਚ ਦੋ ਜਣੇ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ ਸੜਕ ਪਾਰ ਕਰਦੇ ਔਰਤ ਦੀ ਬੱਸ ਹੇਠ ਆਉਣ ਕਾਰਨ ਹੋਈ ਮੌ+ਤ
ਘਟਨਾ ਤੋਂ ਬਾਅਦ ਮੌਕੇ ’ਤੇ ਪੁੱਜੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਦਸਿਆ ਕਿ ਮੁਲਜਮ ਗੈਂਗਸਟਰ ਤੋਂ ਅੱਤਵਾਦੀ ਬਣੇ ਹੈਪੀ ਪਾਸ਼ੀਆ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ ਤੇ ਇੰਨ੍ਹਾਂ ਵੱਲੋਂ ਹੀ ਪਿਛਲੇ ਦਿਨੀਂ ਫ਼ਤਿਹਗੜ੍ਹ ਚੂੜੀਆ ਪੁਲਿਸ ਸਟੇਸ਼ਨ ਅੱਗੇ ਧਮਾਕਾ ਕੀਤਾ ਗਿਆ ਸੀ। ਮੁਲਜਮਾਂ ਵਿਚ ਲਵਪ੍ਰੀਤ ਤੇ ਕਰਨਦੀਪ ਵਾਸੀ ਪਿੰਡ ਜਗਦੇਵ ਕਲਾਂ ਤੇ ਬੂਟਾ ਸਿੰਘ ਵਾਸੀ ਪਿੰਡ ਮੁਕਾਮ ਤਹਿਸੀਲ ਅਜਨਾਲਾ ਸ਼ਾਮਲ ਹਨ। ਇੰਨ੍ਹਾਂ ਕੋਲੋਂ ਇੱਕ ਏਕੇ 47 ਰਾਈਫ਼ਲ, ਇੱਕ ਗਲੋਕ ਪਿਸਤੌਲ ਤੇ ਇੱਕ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਮਕਾਨ ਦੀ ਛੱਤ ਡਿੱਗੀ, ਇੱਕ ਦੀ ਹੋਈ ਮੌ+ਤ, ਦਰਜਨਾਂ ਜ਼ਖਮੀ
ਮੁਲਜਮਾਂ ਨੇ ਮੁਢਲੀ ਪੁਛਗਿਛ ਦੌਰਾਨ ਮੰਨਿਆ ਹੈ ਕਿ ਇਹ ਹਥਿਆਰ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਏ ਗਏ ਸਨ ਤੇ ਉਹ ਪੈਸੇ ਦੇ ਲਾਲਚ ਵਿਚ ਹੈਪੀ ਪਾਸ਼ੀਆ ਲਈ ਕੰਮ ਕਰਦੇ ਸਨ। ਪੁਲਿਸ ਕਮਿਸ਼ਨਰ ਮੁਤਾਬਕ ਅੱਤਵਾਦੀ ਹੈਪੀ ਪਾਸ਼ੀਆ ਅਤੇ ਮੁਲਜਮ ਬੂਟੇ ਦਾ ਭਰਾ ਕਿਸੇ ਸਮੇਂ ਡੁਬਈ ਵਿਚ ਇਕੱਠੇ ਕਮਰੇ ਵਿਚ ਰਹਿੰਦੇ ਸਨ ਤੇ ਜਿਸਦੇ ਚੱਲਦੇ ਉਸਦੀ ਬੂਟੇ ਨਾਲ ਜਾਣ ਪਹਿਚਾਣ ਹੋਈ ਸੀ। ਬੂਟੇ ਨੇ ਹੀ ਦੋਨਾਂ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp Number +91 94642-76483 & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸੰਪਰਕ ਕਰੋ +91 94642-76483
Share the post "Amritsar Commissionerate Police ਵੱਲੋਂ ਮੁਕਾਬਲੇ ਤੋਂ ਬਾਅਦ ਅੱਤਵਾਦੀ ਮਡਿਊਲ ਬੇਨਕਾਬ, ਦੋ ਜਖ਼ਮੀ ਤੇ ਤਿੰਨ ਕਾਬੂ"